'ਆਸ਼ਰਮ 4' ਸੀਰੀਜ਼ ਓਟੀਟੀ ‘ਤੇ ਹੋਵੇਗੀ ਰਿਲੀਜ਼, ਦਰਸ਼ਕਾਂ ‘ਚ ਉਤਸ਼ਾਹ
ਬੌਬੀ ਦਿਓਲ ਨੇ 2020 ‘ਚ ਆਪਣੀ ਵੈੱਬ ਸੀਰੀਜ਼ ‘ਆਸ਼ਰਮ’ (Ashram 4) ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਇਸ ਸੀਰੀਜ਼ ਦੇ ਨਾਲ ਬੌਬੀ ਦਿਓਲ ਦੇ ਕਰੀਅਰ ਨੇ ਇੱਕ ਵਾਰ ਮੁੜ ਤੋਂ ਰਫਤਾਰ ਫੜ੍ਹੀ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਇਹ ਮਸ਼ਹੂਰ ਸੀਰੀਜ਼ ਦੇ ਚੌਥੇ ਭਾਗ ਦੇ ਬਣਨ ਦੇ ਕਿਆਸ ਲਗਾਏ ਜਾ ਰਹੇ ਹਨ । ਕਿਉਂਕਿ ਇਸ ਤੋਂ ਪਹਿਲਾਂ ਇਸ ਸੀਰੀਜ਼ ਦੇ ਤਿੰਨ ਸੀਜ਼ਨ ਪੂਰੀ ਕਾਮਯਾਬੀ ਦੇ ਨਾਲ ਚੱਲਦੇ ਰਹੇ ਹਨ ।ਇਸ ਸੀਰੀਜ਼ ‘ਚ ਕੰਮ ਕਰਨ ਵਾਲੇ ਕਿਰਦਾਰ ਏਨੇਂ ਕੁ ਮਸ਼ਹੂਰ ਹੋਏ ਸਨ ਕਿ ਲੋਕ ਇਨ੍ਹਾਂ ਕਿਰਦਾਰਾਂ ਦੇ ਅਸਲ ਨਾਵਾਂ ਦੀ ਬਜਾਏ ਸੀਰੀਜ਼ ‘ਚ ਨਿਭਾਏ ਗਏ ਕਿਰਦਾਰਾਂ ਦੇ ਨਾਂਅ ਨਾਲ ਜਾਣੇ ਜਾਣ ਲੱਗ ਪਏ ਹਨ ।
ਹੋਰ ਪੜ੍ਹੋ : ਪਰਮੀਸ਼ ਵਰਮਾ, ਜੱਸੀ ਗਿੱਲ, ਦਿਲਜੀਤ ਦੋਸਾਂਝ ਨੇ ਵੱਖੋ ਵੱਖਰੇ ਅੰਦਾਜ਼ ‘ਚ ਮਨਾਈ ਹੋਲੀ, ਵੇਖੋ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ
ਇਸ ਸੀਰੀਜ਼ ‘ਚ ਭੋਪਾ ਸਵਾਮੀ ਦਾ ਰੋਲ ਨਿਭਾਉਣ ਵਾਲੇ ਚੰਦਨ ਰਾਏ ਸਾਨਿਆਲ ਨੇ ਵੀ ਬਿਹਤਰੀਨ ਕਿਰਦਾਰ ਨਿਭਾਇਆ ਸੀ । ਜਿਸ ‘ਚ ਉਹ ਨਿਰਾਲਾ ਬਾਬੇ ਦੀਆਂ ਕਾਲੀਆਂ ਕਰਤੂਤਾਂ ‘ਚ ਉਸ ਦਾ ਸਾਥ ਦਿੰਦਾ ਹੈ।ਹਾਲ ਹੀ ‘ਚ ਬਾਲੀਵੁੱਡ ਹੰਗਾਮਾ ਦੇ ਨਾਲ ਇੱਕ ਗੱਲਬਾਤ ਦੇ ਦੌਰਾਨ ਉਸ ਨੇ ਕਿਹਾ ਕਿ ਹਰ ਕੋਈ ਉਨ੍ਹਾਂ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਹੈ। ਇਸ ਵੈੱਬ ਸੀਰੀਜ਼ ਦੀ ਅਗਲੀ ਕੜੀ ਇਸ ਸਾਲ ਦਰਸ਼ਕਾਂ ਦੇ ਸਾਹਮਣੇ ਆ ਜਾਵੇਗੀ । ਕਿਉਂਕਿ ਇਸ ਨਾਲ ਜੁੜੀ ਹਰ ਤਿਆਰੀ ਪੂਰੀ ਹੋ ਚੁੱਕੀ ਹੈ।
ਬੌਬੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜਿਸ ‘ਚ ਗੁਪਤ, ਬਿੱਛੂ, ਸ਼ੋਲਜਰ, ਬਰਸਾਤ, ਅਪਨੇ, ਯਮਲਾ ਪਗਲਾ ਦੀਵਾਨਾ ਅਤੇ ਹਾਲ ਹੀ ‘ਚ ਆਈ ਫ਼ਿਲਮ ‘ਐਨੀਮਲ’ ਨੇ ਤਾਂ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਛੋਟਾ ਸੀ ਪਰ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਇਸ ਕਿਰਦਾਰ ‘ਚ ਜਾਨ ਪਾ ਦਿੱਤੀ ਸੀ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬੌਬੀ ਦਿਓਲ ਨੇ ਤਾਨੀਆ ਦੇ ਨਾਲ ਵਿਆਹ ਕਰਵਾਇਆ ਅਤੇ ਤਾਨੀਆ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।ਦੋਵਾਂ ਦਾ ਇੱਕ ਪੁੱਤਰ ਹੈ ।ਜਿਸ ਦੇ ਨਾਲ ਅਕਸਰ ਬੌਬੀ ਦਿਓਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ
-