ਬਿੱਗ ਬੌਸ ਓਟੀਟੀ 3: ਵੜਾ ਪਾਵ ਗਰਲ ਨੇ ਸ਼ੋਅ ਚੋਂ ਬਾਹਰ ਆ ਕੇ ਕਿਹਾ ‘ਮੁੰਡੇ ਤੋਂ ਮਸਾਜ ਕਰਵਾਉਂਦੀ ਤਾਂ ਮੇਰੇ ਪਤੀ….’

ਬਿੱਗ ਬੌਸ ਓਟੀਟੀ 3 ਚੋਂ ਬੀਤੇ ਦਿਨੀਂ ਦਿੱਲੀ ਦੀ ਮਸ਼ਹੂਰ ਵੜਾ ਪਾਵ ਗਰਲ ਚੰਦ੍ਰਿਕਾ ਦੀਕਸ਼ਿਤ ਨੇ ਸ਼ੋਅ ਦੇ ਬਾਰੇ ਕਈ ਖੁਲਾਸੇ ਕੀਤੇ ਹਨ ।ਦਿੱਲੀ ਦੀਆਂ ਗਲੀਆਂ ‘ਚ ਵੜਾ ਪਾਵ ਵੇਚਣ ਤੋਂ ਲੈ ਕੇ ਬਿੱਗ ਬੌਸ ਓਟੀਟੀ ‘ਚ ਸ਼ਾਮਿਲ ਹੋਣ ਤੱਕ ਉਸ ਦਾ ਸਫ਼ਰ ਚਰਚਾ ‘ਚ ਬਣਿਆ ਹੋਇਆ ਹੈ।

Reported by: PTC Punjabi Desk | Edited by: Shaminder  |  July 16th 2024 05:30 PM |  Updated: July 16th 2024 05:30 PM

ਬਿੱਗ ਬੌਸ ਓਟੀਟੀ 3: ਵੜਾ ਪਾਵ ਗਰਲ ਨੇ ਸ਼ੋਅ ਚੋਂ ਬਾਹਰ ਆ ਕੇ ਕਿਹਾ ‘ਮੁੰਡੇ ਤੋਂ ਮਸਾਜ ਕਰਵਾਉਂਦੀ ਤਾਂ ਮੇਰੇ ਪਤੀ….’

 ਬਿੱਗ ਬੌਸ ਓਟੀਟੀ 3 (Bigg Boss OTT3)ਚੋਂ ਬੀਤੇ ਦਿਨੀਂ ਦਿੱਲੀ ਦੀ ਮਸ਼ਹੂਰ ਵੜਾ ਪਾਵ ਗਰਲ ਚੰਦ੍ਰਿਕਾ ਦੀਕਸ਼ਿਤ (Chandrika Dixit) ਨੇ ਸ਼ੋਅ ਦੇ ਬਾਰੇ ਕਈ ਖੁਲਾਸੇ ਕੀਤੇ ਹਨ ।ਦਿੱਲੀ ਦੀਆਂ ਗਲੀਆਂ ‘ਚ ਵੜਾ ਪਾਵ ਵੇਚਣ ਤੋਂ ਲੈ ਕੇ ਬਿੱਗ ਬੌਸ ਓਟੀਟੀ ‘ਚ ਸ਼ਾਮਿਲ ਹੋਣ ਤੱਕ ਉਸ ਦਾ ਸਫ਼ਰ ਚਰਚਾ ‘ਚ ਬਣਿਆ ਹੋਇਆ ਹੈ। ਹੁਣ ਉਹ ਬਿੱਗ ਬੌਸ ਦੇ ਘਰ ਚੋਂ ਬਾਹਰ ਹੋ ਚੁੱਕੀ ਹੈ। ਚੰਦ੍ਰਿਕਾ ਮੁਤਾਬਕ ਉਸ ਨੂੰ ਹਾਲੇ ਘਰ ਚੋਂ ਬਾਹਰ ਨਹੀਂ ਸੀ ਕੱਢਣਾ ਚਾਹੀਦਾ ।ਪਰ ਸ਼ੋਅ ‘ਚ ਆਪਣੇ ਸਫ਼ਰ ਨੂੰ ਲੈ ਕੇ ਸੰਤੁਸ਼ਟ ਹੈ। ਉਸ ਦਾ ਕਹਿਣਾ ਹੈ ਕਿ ਲੋਕਾਂ ਨੇ ਪਲਾਨਿੰਗ ਦੇ ਨਾਲ ਉਸ ਨੂੰ ਘਰੋਂ ਬਾਹਰ ਕੱਢਿਆ ਸੀ। ਉਸ ਦਾ ਕਹਿਣਾ ਹੈ ਕਿ ੳਹ ਟੌਪ ਫਾਈਵ ‘ਚ ਡਿਜ਼ਰਵ ਕਰਦੀ ਸੀ । ਪਰ ਜ਼ਰੂਰੀ ਨਹੀਂ ਕਿ ਤੁਹਾਡੇ ਹੱਥ ‘ਚ ਹੀ ਟਰਾਫੀ ਹੋਵੇ ।ਮੇਰੇ ਲਈ ਇਹ ਸਫ਼ਰ ਬਹੁਤ ਅਹਿਮੀਅਤ ਰੱਖਦਾ ਹੈ ਅਤੇ ਸ਼ੋਅ ‘ਚ ਮੇਰਾ ਸਫ਼ਰ ਵੀ ਬਹੁਤ ਸ਼ਾਨਦਾਰ ਰਿਹਾ ਹੈ। 

ਹੋਰ ਪੜ੍ਹੋ  : ਬੱਬੂ ਮਾਨ ਦਾ ਫੈਨ ਜਦੋਂ ਬੱਚਿਆਂ ਨੂੰ ਲੈ ਕੇ ਪੁੱਜਿਆ ਫੋਟੋ ਕਲਿੱਕ ਕਰਵਾਉਣ ਤਾਂ ਗਾਇਕ ਨੇ ਇਸ ਤਰ੍ਹਾਂ ਕੀਤਾ ਰਿਐਕਟ

ਪਰਿਵਾਰ ਤੇ ਕੰਮ ਸਭ ਤੋਂ ਉੱਪਰ 

ਘਰ ਤੋਂ ਬਾਹਰ ਆ ਕੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਦੀ ਪ੍ਰਤੀਕਿਰਿਆ ‘ਤੇ ਕਿਹਾ ਕਿ ‘ਉਨ੍ਹਾਂ ਨੂੰ ਮੇਰੇ ‘ਤੇ ਮਾਣ ਹੈ ਅਤੇ ਮੈਂ ੨੪ ਦਿਨ ਤੱਕ ਆਪਣੇ ਬੱਚੇ ਦੇ ਬਿਨ੍ਹਾਂ ਰਹੀ। ਕਿਉਂਕਿ ਮੈਂ ਉਸ ਦੇ ਬਿਨ੍ਹਾਂ ਇੱਕ ਘੰਟਾ ਵੀ ਨਹੀਂ ਰਹੀ ।ਚੰਦ੍ਰਿਕਾ ਜਿੱਥੇ ਸਸ਼ਕਤ ਮਹਿਲਾ ਬਣ ਕੇ ਉੱਭਰੀ ਸੀ । ਪਰ ਜਲਦੀ ਹੀ ਉਹ ਕੰਟਰੋਵਰਸੀ ਕਵੀਨ ਵੀ ਬਣ ਗਈ । ਉਸ ਦਾ ਕਹਿਣਾ ਹੈ ਕਿ ਹੁਣ ਤੱਕ ਤਾਂ ਲੋਕਾਂ ਨੇ ਸਿਰਫ਼ ਉਸ ਨੂੰ ਰੀਲਾਂ ‘ਚ ਹੀ ਵੇਖਿਆ ਪਰ ਮੈਂ ਜਿਹੋ ਜਿਹੀ ਹਾਂ, ਉਹੋ ਜਿਹੀ ਹੀ ਹਾਂ’।

ਮਸਾਜ ਮਾਮਲੇ ‘ਤੇ ਆਪਣਾ ਪੱਖ ਰੱਖਦੇ ਹੋਏ ਉਸ ਨੇ ਕਿਹਾ ਕਿ ‘ਮੈਂ ਉਸ ਦੇ ਕਿਰਦਾਰ ‘ਤੇ ਉਂਗਲੀ ਨਹੀਂ ਚੁੱਕ ਰਹੀ ਅਤੇ ਨਾ ਹੀ ਉਨ੍ਹਾਂ ਦੀ ਨੀਅਤ ‘ਤੇ ਕੋਈ ਸ਼ੱਕ ਕੀਤਾ । ਮੈਂ ਬਸ ਆਪਣਾ ਪੱਖ ਰੱਖਿਆ ਕਿ ‘ਮੈਂ ਇੱਕ ਮੁੰਡੇ ਤੋਂ ਮਸਾਜ ਲਵਾਂਗੀ ਤਾਂ ਪਤਾ ਨਹੀਂ ਬਾਹਰ ਕਿਸ ਰੂਪ ‘ਚ ਜਾਏਗਾ, ਬਾਹਰ ਮੇਰਾ ਪਤੀ ਬੈਠਾ ਹੈ। ਜੇ ਉਹ ਗਲਤ ਤਰੀਕੇ ਨਾਲਲ ਜਾਏਗਾ ਤਾਂ ਮੇਰੇ ਲਈ ਠੀਕ ਨਹੀਂ ਰਹੇਗਾ’। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network