Elvish Yadav: Bigg Boss OTT 2 ਦੇ ਵਿਜੇਤਾ ਨੂੰ ਆਏ ਧਮਕੀ ਭਰੇ ਫੋਨ ਤੇ ਮੰਗੀ 1 ਕਰੋੜ ਦੀ ਫਿਰੌਤੀ, ਮੁਲਜ਼ਮ ਹੋਇਆ ਗ੍ਰਿਫ਼ਤਾਰ
Elvish Yadav Extortion Case: ਐਲਵਿਸ਼ ਯਾਦਵ (Elvish Yadav) ਬਿੱਗ ਬੌਸ OTT 2 (Bigg Boss OTT 2) ਦੇ ਜੇਤੂ ਬਨਣ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਐਲਵਿਸ਼ ਨੂੰ ਕਿਸੇ ਅਨਜਾਣ ਵਿਅਕਤੀ ਵੱਲੋਂ ਧਮਕੀ ਭਰੇ ਫੋਨ ਆਏ ਸਨ, ਜਿਸ ਨੇ ਉਸ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਐਲਵਿਸ਼ ਯਾਦਵ ਨੇ ਕਥਿਤ ਤੌਰ 'ਤੇ ਧਮਕੀ ਭਰੀ ਫੋਨ ਕਾਲ ਮਿਲਣ ਤੋਂ ਬਾਅਦ ਐਫਆਈਆਰ ਦਰਜ ਕਰਵਾਈ ਹੈ। ਗੁਰੂਗ੍ਰਾਮ ਪੁਲਿਸ ਨੇ 25 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਸੀ। ਐਲਵਿਸ਼ ਯਾਦਵ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਇਆ ਜਿਸ ਵਿੱਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਏਲਵਿਸ ਨੂੰ ਵਜ਼ੀਰਾਬਾਦ ਨਾਂ ਦੇ ਪਿੰਡ ਤੋਂ ਫੋਨ ਆਇਆ ਸੀ। ਫਿਰੌਤੀ ਦੀ ਕਾਲ ਤੋਂ ਬਾਅਦ, ਇਲਵਿਸ਼ ਨੇ ਗੁਰੂਗ੍ਰਾਮ ਦੇ ਸੈਕਟਰ 53 ਪੁਲਿਸ ਸਟੇਸ਼ਨ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਐਲਵਿਸ਼ ਨੇ ਅਜੇ ਤੱਕ ਇਸ ਮਾਮਲੇ ਅਤੇ ਕਾਲ 'ਤੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਹੁਣ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਗੁਰੂਗ੍ਰਾਮ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕੌਣ ਹੈ ਅਲਵਿਸ਼ ਯਾਦਵ?
ਦੱਸ ਦੇਈਏ ਕਿ ਐਲਵਿਸ਼ ਇੱਕ ਗਾਇਕ ਅਤੇ ਸੋਸ਼ਲ ਮੀਡੀਆ ਇਨਫਿਊਲੈਂਸਰ ਹੈ, ਜਿਸ ਦਾ ਜਨਮ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹੋਇਆ।ਐਲਵਿਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਲਵਿਸ਼ ਯਾਦਵ ਇੱਕ ਯੂਟਿਊਬਰ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਹੈ। ਉਸ ਦੇ ਯੂਟਿਊਬ ਚੈਨਲ ਐਲਵਿਸ਼ ਯਾਦਵ ਦੇ ਇਸ ਸਮੇਂ ਲਗਭਗ 14.5 ਮਿਲੀਅਨ ਸਬਸਕ੍ਰਾਈਬਰ ਹਨ। ਉਸਦਾ ਇੱਕ ਹੋਰ YT ਚੈਨਲ ਹੈ ਜਿਸਦਾ ਨਾਮ Elvish Yadav Vlogs ਹੈ, ਜਿੱਥੇ ਉਸਦੇ ਲਗਭਗ 7.5 ਮਿਲੀਅਨ ਗਾਹਕ ਹਨ। ਯਾਦਵ ਇੰਸਟਾਗ੍ਰਾਮ 'ਤੇ ਵੀ ਸਰਗਰਮ ਹਨ ਅਤੇ ਉਨ੍ਹਾਂ ਦੇ 16 ਮਿਲੀਅਨ ਤੋਂ ਵੱਧ ਪ੍ਰਸ਼ੰਸਕ ਹਨ।
ਹੋਰ ਪੜ੍ਹੋ: Bigg Boss 17: ਬਿੱਗ ਬੌਸ ਹਾਊਸ 'ਚ ਬੇਟੇ ਨੂੰ ਯਾਦ ਕਰ ਰੋਏ ਮੁਨਵਰ ਫਾਰੂਕੀ, ਬੋਲੇ- ਪਤਨੀ ਨੇ ਕਰ ਲਿਆ ਦੂਜਾ ਵਿਆਹ
ਸਲਮਾਨ ਖ਼ਾਨ ਦੇ ਬਿੱਗ ਬੌਸ ਓਟੀਟੀ 2 ਵਿੱਚ ਨਜ਼ਰ ਆਉਣ ਤੋਂ ਬਾਅਦ ਐਲਵਿਸ਼ ਇੱਕ ਮਸ਼ਹੂਰ ਸੈਲਬ੍ਰੀਟੀ ਬਣ ਗਏ ਹਨ। ਉਸ ਨੇ ਇੱਕ ਵਾਈਲਡ ਕਾਰਡ ਐਂਟਰੀ ਦੇ ਰੂਪ ਵਿੱਚ ਸ਼ੋਅ ਵਿੱਚ ਪ੍ਰਵੇਸ਼ ਕੀਤਾ ਅਤੇ ਇਸ ਸਾਲ ਅਗਸਤ ਵਿੱਚ ਬਿੱਗ ਬੌਸ OTT 2 ਦੇ ਜੇਤੂ ਵਜੋਂ ਉਭਰਿਆ। ਉਸ ਨੇ ਸ਼ੋਅ ਜਿੱਤਣ ਵਾਲਾ ਪਹਿਲਾ ਵਾਈਲਡਕਾਰਡ ਪ੍ਰਤੀਯੋਗੀ ਬਣ ਕੇ ਇਤਿਹਾਸ ਰਚਿਆ। ਫਿਨਾਲੇ ਐਪੀਸੋਡ ਤੋਂ ਬਾਅਦ, ਐਲਵਿਸ਼ ਨੇ ਦਾਅਵਾ ਕੀਤਾ ਕਿ ਉਸਨੇ ਸਿਰਫ 15 ਮਿੰਟਾਂ ਵਿੱਚ 28 ਕਰੋੜ ਵੋਟਾਂ ਪ੍ਰਾਪਤ ਕਰਕੇ ਇਤਿਹਾਸ ਰਚ ਦਿੱਤਾ ਹੈ।
- PTC PUNJABI