ਇਸ ਵਜ੍ਹਾ ਕਰਕੇ ਸਿੱਖਾਂ ਦੀ ਕੁੜੀ ਅੰਮ੍ਰਿਤਾ ਸਿੰਘ ਨੇ ਅਪਣਾਇਆ ਮੁਸਲਿਮ ਧਰਮ

ਅੰਮ੍ਰਿਤਾ ਸਿੰਘ ਨੇ ਇੱਕ ਸਿੱਖ ਪਰਿਵਾਰ ਵਿੱਚ ਜਨਮ ਲਿਆ ਸੀ ਪਰ ਉਸ ਦੀ ਮਾਂ ਮੁਸਲਿਮ ਸੀ । ਉਸ ਨੇ ਆਪਣਾ ਪੂਰਾ ਬਚਪਨ ਤੇ ਜਵਾਨੀ ਸਿੱਖ ਧਰਮ ਵਿੱਚ ਹੀ ਗੁਜਾਰੀ ਪਰ ਜਦੋਂ ਉਸ ਨੇ ਸੈਫ ਅਲੀ ਖਾਨ ਨਾਲ ਵਿਆਹ ਕਰਵਾਇਆ ਤਾਂ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ ।

Reported by: PTC Punjabi Desk | Edited by: Shaminder  |  May 14th 2024 01:38 PM |  Updated: May 14th 2024 01:38 PM

ਇਸ ਵਜ੍ਹਾ ਕਰਕੇ ਸਿੱਖਾਂ ਦੀ ਕੁੜੀ ਅੰਮ੍ਰਿਤਾ ਸਿੰਘ ਨੇ ਅਪਣਾਇਆ ਮੁਸਲਿਮ ਧਰਮ

ਕਹਿੰਦੇ ਨੇ ਕਿ ਪਿਆਰ ਅਜਿਹੀ ਚੀਜ਼  ਏ ਜਿਸ ਨੂੰ ਪਾਉਣ ਲਈ ਇਨਸਾਨ ਹਰ ਹੱਦ ਟੱਪ ਜਾਂਦਾ ਹੈ । ਬਾਲੀਵੁੱਡ ਵਿੱਚ ਅਜਿਹੀਆਂ ਬਹੁਤ ਸਾਰੀਆਂ ਪ੍ਰੇਮ ਕਹਾਣੀਆਂ ਨੇ ਜਿਹੜੀਆਂ ਇਸ ਗੱਲ ਦੀ ਉਦਾਹਰਣ ਬਣਦੀਆਂ ਹਨ । ਅਦਾਕਾਰਾ ਅੰਮ੍ਰਿਤਾ ਸਿੰਘ (Amrita Singh) ਅਤੇ ਸੈਫ ਅਲੀ ਦੀ ਪ੍ਰੇਮ ਕਹਾਣੀ ਦੀ ਹੀ ਗੱਲ ਕਰ ਲੈਂਦੇ ਹਾਂ ਜਿਸ ਵਿੱਚ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲ ਜਾਂਦਾ ਏ । ਅੰਮ੍ਰਿਤਾ ਸਿੰਘ ਨੇ ਇੱਕ ਸਿੱਖ ਪਰਿਵਾਰ ਵਿੱਚ ਜਨਮ ਲਿਆ ਸੀ  ਪਰ ਉਸ ਦੀ ਮਾਂ ਮੁਸਲਿਮ ਸੀ । ਉਸ ਨੇ ਆਪਣਾ ਪੂਰਾ ਬਚਪਨ ਤੇ ਜਵਾਨੀ ਸਿੱਖ ਧਰਮ ਵਿੱਚ ਹੀ ਗੁਜਾਰੀ ਪਰ ਜਦੋਂ ਉਸ ਨੇ ਸੈਫ ਅਲੀ ਖਾਨ ਨਾਲ ਵਿਆਹ ਕਰਵਾਇਆ ਤਾਂ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ ।

ਹੋਰ ਪੜ੍ਹੋ : ਸੜਕ ‘ਤੇ ਪਲਟ ਗਿਆ ਕੋਲਡ ਡਰਿੰਕਸ ਵਾਲਾ ਟਰੱਕ, ਸਿੱਖਾਂ ਨੇ ਇੰਝ ਕੀਤੀ ਟਰੱਕ ਡਰਾਈਵਰ ਦੀ ਮਦਦ

ਅੰਮ੍ਰਿਤਾ ਸਿੰਘ ਦੀ ਮਾਂ ਦਾ ਨਾਂ ਰੁਖਸਾਨਾ ਸੁਲਤਾਨਾ ਸੀ ਅਤੇ ਉਸ ਦੇ ਪਤੀ ਫੌਜੀ ਅਧਿਕਾਰੀ ਸ਼ਵਿੰਦਰ ਸਿੰਘ ਵਿਰਕ ਸਨ ਅਤੇ ਉਸ ਦਾ ਦਾਦਾ ਮਰਹੂਮ ਨਾਵਲਕਾਰ ਖੁਸ਼ਵੰਤ ਸਿੰਘ ਸੀ । ਅੰਮ੍ਰਿਤਾ ਸਿੰਘ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਾਂ ਦਿੱਤੀਆਂ । ਜਿਨਾਂ ਵਿੱਚ  'ਬੇਤਾਬ', 'ਆਇਨਾ', 'ਮਰਦ', 'ਚਮੇਲੀ ਦੀ ਸ਼ਾਦੀ' ਅਤੇ 'ਖੁਦਗਰਜ਼' ਸ਼ਾਮਿਲ ਹਨ । ਇਹਨਾਂ ਫਿਲਮਾਂ ਦi ਬਦੌਤਲ ਹੀ ਉਸ ਦੀ ਜ਼ਿੰਦਗੀ ਵਿੱਚ ਕਈ ਮਰਦ ਆਏ ।

ਆਪਣੇ ਕਰੀਅਰ  ਦੇ  ਪੀਕ ਤੇ ਉਸ ਨੇ ਕ੍ਰਿਕਟਰ ਰਵੀ ਸ਼ਾਸਤਰੀ ਨੂੰ ਡੇਟ ਕੀਤਾ ਸੀ। ਦੋਹਾਂ ਨੇ ਮੰਗਣੀ ਵੀ ਕਰਵਾ ਲਈ ਸੀ ਪਰ ਦੋਵੇ ਜਲਦ ਵੱਖ ਹੋ ਗਏ । ਰਵੀ ਤੋਂ ਵੱਖ ਹੋਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਵਿਨੋਦ ਖੰਨਾ ਦੀ ਐਂਟਰੀ ਹੋਈ । ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਅੰਮ੍ਰਿਤਾ ਦੀ ਮਾਂ ਨੇ ਇਸ ਲਈ ਇਜਾਜਤ ਨਹੀਂ ਦਿੱਤੀ । ਇਸ ਤੋਂ ਬਾਅਦ ਅੰਮ੍ਰਿਤਾ ਨੇ ਸੈਫ ਅਲੀ ਖਾਨ ਨਾਲ ਨਜਦੀਕੀਆਂ ਵਧਾਈਆਂ ।ਅੰਮ੍ਰਿਤਾ ਤੇ ਸੈਫ ਦੀ ਉਮਰ ਵਿੱਚ ੧੨ ਸਾਲ ਦਾ ਫਰਕ ਸੀ । ਪਰ ਦੋਹਾਂ ਨੇ ੧੯੯੧ ਵਿੱਚ ਵਿਆਹ ਕਰਵਾ ਲਿਆ । ਹਾਲਾਂਕਿ, ੧੩ ਸਾਲ ਇਕੱਠੇ ਰਹਿਣ ਤੋਂ ਬਾਅਦ, ਜੋੜੇ ਨੇ ੨੦੦੪ ਵਿੱਚ ਤਲਾਕ ਲੈ ਲਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network