ਬਾਬਿਲ ਖਾਨ ਨੇ ਪਿਤਾ ਦੀ ਬਰਸੀ ਮੌਕੇ ਕੀਤਾ ਅਜਿਹਾ ਚੰਗਾ ਕੰਮ ਹਰ ਪਾਸੇ ਹੋ ਰਹੀਆਂ ਨੇ ਤਰੀਫਾਂ
Babil Khan donates 50k to an NGO : ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਨਾਉਣ ਵਾਲੇ ਅਦਾਕਾਰ ਇਰਫਾਨ ਖਾਨ ਬੇਸ਼ਕ ਅੱਜ ਵਿਚਾਲੇ ਨਹੀਂ ਹਨ ਪਰ ਉਨ੍ਹਾਂ ਦੇ ਬੇਟੇ ਬਾਬਿਲ ਖਾਨ ਅਕਸਰ ਆਪਣੇ ਪਿਤਾ ਵਾਂਗ ਫੈਨਜ਼ ਦਿਲ ਜਿੱਤ ਲੈਂਦੇ ਹਨ। ਬਾਬਿਲ ਖਾਨ ਵੀ ਆਪਣੇ ਪਿਤਾ ਵਾਂਗ ਬਹੁਤ ਹੀ ਚੰਗੇ ਤੇ ਨੇਕ ਦਿਲ ਇਨਸਾਨ ਹਨ।
ਹਾਲ ਹੀ ਵਿੱਚ ਬਾਬਿਲ ਖਾਨ ਨੇ ਆਪਣੇ ਪਿਤਾ ਦੀ ਬਰਸੀ ਵਾਲੇ ਦਿਨ ਕੁਝ ਅਜਿਹਾ ਕੀਤਾ ਫੈਨਜ਼ ਉਨ੍ਹਾਂ ਉੱਤੇ ਖੂਬ ਪਿਆਰ ਬਰਸਾ ਰਹੇ ਹਨ। ਦਰਅਸਲ ਬਾਬਿਲ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਜੋ ਕਿ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਬਾਬਿਲ ਖਾਨ ਇੱਕ ਵਿਅਕਤੀ ਨੂੰ ਪੈਸੇ ਦਾਨ ਕਰਦੇ ਨਜ਼ਰ ਆ ਰਹੇ ਹਨ। ਬਾਬਿਲ ਨੇ 'ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਯੂਟਿਊਬਰ ਯਸ਼ ਕੁਮਾਰ ਨੂੰ ਉਨ੍ਹਾਂ ਦੀ ਐਨਜੀਓ ਯੂਵਾ ਪ੍ਰੇਰਣਾ ਪ੍ਰਤੀਸ਼ਠਾਨ ਲਈ 50,000 ਰੁਪਏ ਦਾਨ ਕੀਤੇ ਹਨ।' ਹਾਲਾਂਕਿ, ਅਜਿਹਾ ਕਰਦੇ ਸਮੇਂ, ਬਾਬਿਲ ਨੇ ਉਸ ਯੂਟਿਊਬਰ ਨੂੰ ਇਹ ਵੀ ਕਿਹਾ, 'ਮੇਰਾ ਨਾਮ ਲਿਖਣ ਦੀ ਕੋਈ ਲੋੜ ਨਹੀਂ, ਤੁਸੀਂ ਚੰਗਾ ਕੰਮ ਕਰ ਰਹੇ ਹੋ।' ਪਰ ਹੁਣ ਬਾਬਿਲ ਦੀ ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਬਹੁਤ ਖੁਸ਼ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਦੱਸਿਆ ਕਿੰਝ ਰੱਖਿਆ ਆਪਣੇ ਮਿਊਜ਼ਿਕਲ ਸ਼ੋਅ ਦਾ ਨਾਂਅ Dil-illuminati, ਵੇਖੋ ਵੀਡੀਓ
ਵੱਡੀ ਗਿਣਤੀ ਵਿੱਚ ਮਰਹੂਮ ਅਦਾਕਾਰ ਇਰਫਾਨ ਦੇ ਫੈਨਜ਼ ਬਾਬਿਲ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਬਾਬਿਲ ਹੁਬਹੂ ਆਪਣੇ ਪਿਤਾ ਦੀ ਕਾਪੀ ਹੀ ਨਹੀਂ ਬਲਕਿ ਉਨ੍ਹਾਂ ਵਾਂਗ ਇੱਕ ਨੇਕ ਦਿਲ ਇਨਸਾਨ ਵੀ ਹੈ। ' ਇੱਕ ਹੋਰ ਯੂਜ਼ਰ ਨੇ ਲਿਖਿਆ, ' ਰੀਅਲ ਹੀਰੋ'। ਹਲਾਂਕਿ ਹੋਰਨਾਂ ਕਈ ਲੋਕਾਂ ਨੇ ਵੀ ਬਾਬਿਲ ਦੀ ਜਮ ਕੇ ਤਾਰੀਫ ਕੀਤੀ।
- PTC PUNJABI