ਕੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਵਿਆਹ ਤੋਂ 6 ਸਾਲਾਂ ਬਾਅਦ ਬਨਣ ਵਾਲੇ ਨੇ ਮਾਪੇ ? ਜਾਣੋ ਸੱਚਾਈ
Prince Narula, Yuvika Chaudhary : ਬਿੱਗ ਬੌਸ ਤੇ ਰੋਡੀਜ਼ ਫੇਮ ਮਸ਼ਹੂਰ ਅਦਾਕਾਰ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਹਨ। ਦੋਹਾਂ ਦੇ ਜਲਦ ਮਾਤਾ-ਪਿਤਾ ਬਨਣ ਦੀਆਂ ਖਬਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਪਰ ਇਨ੍ਹਾਂ ਖਬਰਾਂ 'ਚ ਕਿੰਨੀ ਕੁ ਸੱਚਾਈ ਹੈ, ਆਓ ਜਾਣਦੇ ਹਾਂ।
ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਦੀ ਲਵ ਸਟੋਰੀ ਬਿੱਗ ਬੌਸ 9 ਵਿੱਚ ਹੀ ਸ਼ੁਰੂ ਹੋਈ ਸੀ। ਦੋਵਾਂ ਦਾ ਵਿਆਹ ਅਕਤੂਬਰ 2018 'ਚ ਹੋਇਆ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਵਿਆਹ ਤੋਂ 6 ਸਾਲ ਬਾਅਦ ਇਹ ਜੋੜਾ ਜਲਦ ਹੀ ਮਾਤਾ-ਪਿਤਾ ਬਨਣ ਵਾਲਾ ਹੈ। ਆਓ ਜਾਣਦੇ ਹਾਂ ਕਿ ਆਖਿਰ ਅਜਿਹੀਆਂ ਅਟਕਲਾਂ ਕਿਉਂ ਲਗਾਈਆਂ ਜਾ ਰਹੀਆਂ ਹਨ।
ਭਾਰਤੀ ਸਿੰਘ ਦੇ ਸ਼ੋਅ ਤੋਂ ਬਾਅਦ ਯੁਵਿਕਾ ਚੌਧਰੀ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਸ਼ੁਰੂ ਹੋ ਗਈਆਂ ਸਨ। ਦਰਅਸਲ, ਪ੍ਰਿੰਸ ਨਰੂਲਾ ਹਾਲ ਹੀ ਵਿੱਚ ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਦੇ ਪੋਡਕਾਸਟ ਵਿੱਚ ਨਜ਼ਰ ਆਏ । ਜਿੱਥੇ ਭਾਰਤੀ ਨੇ ਖੁਦ ਪ੍ਰਿੰਸ ਤੋਂ ਬੱਚੇ ਬਾਰੇ ਸਵਾਲ ਕੀਤੇ। ਕਾਮੇਡੀਅਨ ਨੇ ਕਿਹਾ, 'ਤੁਹਾਡਾ ਗੋਲਾ ਕਦੋਂ ਆਉਣ ਵਾਲਾ ਹੈ?' ਇਸ ਸਵਾਲ 'ਤੇ ਪ੍ਰਿੰਸ ਨੇ ਤੁਰੰਤ ਕਿਹਾ, 'ਬਹੁਤ ਜਲਦੀ।'
ਪ੍ਰਿੰਸ ਨਰੂਲਾ ਵੱਲੋਂ ਭਾਰਤੀ ਦੇ ਸ਼ੋਅ ਵਿੱਚ ਦਿੱਤੇ ਗਏ ਜਵਾਬ ਨੂੰ ਲੈ ਕੇ ਇਹ ਚਰਚਾ ਛਿੜ ਗਈ ਜਲਦ ਹੀ ਪ੍ਰਿੰਸ ਤੇ ਯੁਵਿਕਾ ਮਾਪੇ ਬਨਣ ਵਾਲੇ ਹਨ। ਇਸ ਤੋਂ ਬਾਅਦ ਯੁਵਿਕਾ ਚੌਧਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਯੁਵਿਕਾ ਦੁੱਪਟੇ ਦੇ ਨਾਲ ਆਪਣੇ ਢਿੱਡ ਨੂੰ ਲੁੱਕਾਉਂਦੀ ਹੋਈ ਨਜ਼ਰ ਆਈ। ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਜੋੜੇ ਨੂੰ ਵਧਾਈਆਂ ਦੇਣ ਲੱਗ ਪਏ।
ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਨੇ ਦੱਸਿਆ ਵਿਦੇਸ਼ 'ਚ ਰਹਿੰਦੇ ਹੋਏ ਕਿੰਝ ਸਿੱਖੀ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਤੇ ਦਸਤਾਰ ਦਾ ਮਹੱਤਵ
ਭਾਰਤੀ ਸਿੰਘ ਦੇ ਨਾਲ ਪੌਡਕਾਸਟ ਵਿੱਚ ਬੇਬੀ ਪਲੈਨਿੰਗ ਦੇ ਬਾਰੇ ਗੱਲਬਾਤ ਕਰਦਿਆਂ ਪ੍ਰਿੰਸ ਨਰੂਲਾ ਨੇ ਕਿਹਾ ਅਸੀਂ ਦੋਵੇਂ ਹੀ ਹਮੇਸ਼ਾ ਤੋਂ ਬੱਚਿਆਂ ਦੇ ਸ਼ੌਕੀਨ ਰਹੇ ਹਾਂ, ਪਰ ਅਸੀਂ ਇਹ ਫੈਸਲਾ ਲਿਆ ਸੀ ਕਿ ਜੋਦੋਂ ਮੁੰਬਈ ਵਿੱਚ ਉਨ੍ਹਾਂ ਦਾ ਆਪਣਾ ਘਰ ਹੋਵੇਗਾ ਤਾਂ ਉਹ ਇਹ ਜ਼ਿੰਮੇਵਾਰੀ ਲੈਣਗੇ। ਦੱਸ ਦਈਏ ਕਿ ਦੋਹਾ ਨੇ ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਆਪਣਾ ਨਵਾਂ ਘਰ ਵੀ ਖਰੀਦਿਆ ਹੈ। ਇਸ ਲਈ ਹੁਣ ਫੈਨਜ਼ ਨੂੰ ਲੱਗਦਾ ਹੈ ਕਿ ਛੇਤੀ ਇਹ ਜੋੜਾ ਆਪਣੇ ਫੈਨਜ਼ ਨਾਲ ਨਵੇਂ ਮਹਿਮਾਨ ਦੇ ਆਉਣ ਬਾਰੇ ਖੁਸ਼ਖਬਰੀ ਸਾਂਝੀ ਕਰੇਗਾ।
- PTC PUNJABI