AP Dhillon: ਸਪੈਸ਼ਲ ਸਕ੍ਰੀਨਿੰਗ ਦੌਰਾਨ ਸਲਮਾਨ ਖਾਨ ਨਾਲ ਮੁਲਾਕਾਤ ਦੌਰਾਨ ਏਪੀ ਢਿੱਲੋਂ ਹੋਏ ਭਾਵੁਕ, ਦੇਖੋ ਵੀਡੀਓ

ਹੂਰ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon )ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ 'ਚ ਏਪੀ ਢਿੱਲੋਂ ਦੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਜਿਵੇਂ ਹੀ ਸਲਮਾਨ ਖਾਨ ਏਪੀ ਢਿੱਲੋਂ ਦੀ ਡਾਇਊਮੈਂਟਰੀ ਦੀ ਸਕ੍ਰੀਨਿੰਗ 'ਤੇ ਪਹੁੰਚੇ ਤਾਂ ਏਪੀ ਢਿੱਲੋਂ ਭਾਈਜਾਨ ਨਾਲ ਗਲੇ ਮਿਲਦੇ ਨਜ਼ਰ ਆਏ। ਇਸ ਦੌਰਾਨ ਸਲਮਾਨ ਖਾਨ ਵੀ ਬੜੇ ਪਿਆਰ ਨਾਲ ਗਾਇਕ ਨੂੰ ਮਿਲੇ। ਇਸ ਦੌਰਾਨ ਏਪੀ ਢਿੱਲੋਂ ਸਲਮਾਨ ਦੇ ਗਲ ਲੱਗ ਕੇ ਕਾਫੀ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।

Reported by: PTC Punjabi Desk | Edited by: Pushp Raj  |  August 18th 2023 12:05 PM |  Updated: August 18th 2023 12:05 PM

AP Dhillon: ਸਪੈਸ਼ਲ ਸਕ੍ਰੀਨਿੰਗ ਦੌਰਾਨ ਸਲਮਾਨ ਖਾਨ ਨਾਲ ਮੁਲਾਕਾਤ ਦੌਰਾਨ ਏਪੀ ਢਿੱਲੋਂ ਹੋਏ ਭਾਵੁਕ, ਦੇਖੋ ਵੀਡੀਓ

AP Dhillon Meets Salman Khan: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ  (AP Dhillonਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਦਰਅਸਲ, ਗਾਇਕ ਦੀ ਡਾਕਿਊਮੈਂਟਰੀ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੰਬਈ 'ਚ  ਏਪੀ ਢਿੱਲੋਂ ਦੀ ਡਾਕਿਊਮੈਂਟਰੀ ਦੀ ਸਕ੍ਰੀਨਿੰਗ ਰੱਖੀ ਗਈ ਸੀ। ਜਿਸ ਵਿੱਚ ਬਾਲੀਵੁੱਡ ਦੇ  ਕਈ ਦਿੱਗਜ ਸਿਤਾਰੇ ਵੀ ਸ਼ਾਮਲ ਹੋਏ। ਇਨ੍ਹਾਂ ਸਿਤਾਰਿਆਂ 'ਚ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ (Salman Khan) ਤੇ ਰਣਵੀਰ ਸਿੰਘ ਸਣੇ ਕਈ ਸਿਤਾਰੇ ਸ਼ਾਮਿਲ ਹੋਏ।   '

ਜਿਵੇਂ ਹੀ ਸਲਮਾਨ ਖਾਨ ਏਪੀ ਢਿੱਲੋਂ ਦੀ ਡਾਇਊਮੈਂਟਰੀ ਦੀ ਸਕ੍ਰੀਨਿੰਗ 'ਤੇ ਪਹੁੰਚੇ ਤਾਂ ਏਪੀ ਢਿੱਲੋਂ ਭਾਈਜਾਨ ਨਾਲ ਗਲੇ ਮਿਲਦੇ ਨਜ਼ਰ ਆਏ। ਇਸ ਦੌਰਾਨ ਸਲਮਾਨ ਖਾਨ ਵੀ ਬੜੇ ਪਿਆਰ ਨਾਲ ਗਾਇਕ ਨੂੰ ਮਿਲੇ। ਇਸ ਦੌਰਾਨ  ਏਪੀ ਢਿੱਲੋਂ ਸਲਮਾਨ ਦੇ ਗਲ ਲੱਗ ਕੇ ਕਾਫੀ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਫੈਨਜ਼ ਇਸ ਵੀਡੀਓ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।

ਦੱਸ ਦਈਏ ਰਣਵੀਰ ਸਿੰਘ ਵੀ ਇਸ ਸਕ੍ਰੀਨਿੰਗ 'ਚ ਸ਼ਾਮਲ ਹੋਇਆ ਸੀ। ਇਸ ਈਵੈਂਟ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।

ਦੱਸਣਯੋਗ ਹੈ ਕਿ ਗਾਇਕ ਅਤੇ ਰੈਪਰ ਏਪੀ ਢਿੱਲੋਂ 'ਤੇ ਇੱਕ ਨਵੀਂ ਦਸਤਾਵੇਜ਼ੀ ਸੀਰੀਜ਼ ਐਮਾਜ਼ਾਨ ਪ੍ਰਾਈਮ ਵੀਡੀਓ ਤੇ ਆਉਣ ਵਾਲੀ ਹੈ। ਜਿਸ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪ੍ਰਾਈਮ ਵੀਡੀਓ ਨੇ ਇਸ ਸੀਰੀਜ਼ ਦਾ ਐਲਾਨ ਕੀਤਾ ਹੈ। 

ਹੋਰ ਪੜ੍ਹੋ: ਤੰਮਨਾ ਭਾਟਿਆ ਦੀ ਵੈੱਬ ਸੀਰੀਜ਼ 'ਆਖ਼ਰੀ ਸੱਚ' ਦਾ ਟ੍ਰੇਲਰ ਹੋਇਆ ਰਿਲੀਜ਼, ਕ੍ਰਾਈਮ ਦੀ ਕਹਾਣੀ ਸੁਲਝਾਉਂਦੀ ਨਜ਼ਰ ਆਈ ਅਦਾਕਾਰਾ 

ਇਸ ਸੀਰੀਜ਼ ਦਾ ਨਾਂ 'ਏ.ਪੀ. ਢਿੱਲੋਂ: ਫਸਟ ਆਫ ਏ ਕਾਇਨਡ' ਹੈ। ਇਹ ਸੀਰੀਜ਼ 18 ਅਗਸਤ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਦਿਖਾਈ ਜਾਵੇਗੀ। ਦੱਸ ਦੇਈਏ ਕਿ ਸੀਰੀਜ਼ 'ਚ 'ਏਪੀ. ਢਿੱਲੋਂ ਦਾ ਪੂਰੇ ਸਫਰ ਬਾਰੇ ਦੱਸਿਆ ਹੈ ਕਿਵੇਂ ਗਾਇਕ ਨੂੰ ਜੀਵਨ 'ਚ ਕਾਫੀ ਸੰਘਰਸ਼ ਕਰਨ ਤੋਂ ਬਾਅਦ ਇਹ ਮੁਕਾਮ ਹਾਸਲ ਹੋਇਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network