ਵਰਲਡ ਕੱਪ ਮੈਚ ਹਾਰਨ ਮਗਰੋਂ ਭਾਵੁਕ ਹੋਏ ਵਿਰਾਟ ਕੋਹਲੀ, ਪਤਨੀ ਅਨੁਸ਼ਕਾ ਨੇ ਗੱਲ ਲਾ ਕੇ ਦਿੱਤਾ ਦਿਲਾਸਾ
Anushka Sharma hugs Virat Kohli Viral Video: ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਹਾਰ ਨੇ ਹਰ ਭਾਰਤੀ ਦਾ ਦਿਲ ਦੁਖਾਇਆ ਹੈ। ਟੀਮ ਦਾ ਹਰ ਖਿਡਾਰੀ ਵੀ ਨਿਰਾਸ਼ ਹੋ ਗਿਆ ਹੈ। ਹਾਲ ਹੀ 'ਚ ਵਿਰਾਟ ਕੋਹਲੀ (Virat Kohli) ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਵਰਲਡ ਕੱਪ ਦਾ ਸੁਫਨਾ ਟੁੱਟਣ ਮਗਰੋਂ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਭਾਰਤ ਦੀ ਹਾਰ ਤੋਂ ਬਾਅਦ ਦੇ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜੋ ਭਾਵੁਕ ਕਰਨ ਵਾਲੀਆਂ ਹਨ। ਅਜਿਹੀ ਹੀ ਇੱਕ ਪਲ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਟੀਮ ਦੀ ਹਾਰ ਤੋਂ ਦੁਖੀ ਵਿਰਾਟ ਕੋਹਲੀ ਭਾਵੁਕ ਹੁੰਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਵਿਰਾਟ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਉਨ੍ਹਾੰ ਨੂੰ ਗਲੇ ਲਗਾ ਕੇ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਤਸਵੀਰ 'ਚ ਵਿਰਾਟ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ, ਪਰ ਉਸ ਦੀ ਨੀਲੇ ਰੰਗ ਦੀ ਜਰਸੀ ਸਾਫ਼ ਵੇਖੀ ਜਾ ਸਕਦੀ ਹੈ।
The way the Indian team has played this whole tournament is a matter of honour and they showed great spirit and tenacity. It’s a sport and there are always a bad day or two. Unfortunately it happened today….but thank u Team India for making us so proud of our sporting legacy in…
— Shah Rukh Khan (@iamsrk) November 19, 2023
ਬਾਲੀਵੁੱਡ ਸਿਤਾਰਿਆਂ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਹੌਸਲਾ ਅਫਜਾਈ
ਸ਼ਾਹਰੁਖ ਖਾਨ ਦਾ ਟਵੀਟ
ਸ਼ਾਹਰੁਖ ਖਾਨ ਨੇ ਟੀਮ ਇੰਡੀਆ ਦੀ ਹੌਸਲਾ ਅਫਜਾਈ ਕਰਦਿਆਂ ਲਿਖਿਆ, 'ਟੀਮ ਇੰਡੀਆ ਨੇ ਜਿਸ ਤਰ੍ਹਾਂ ਪੂਰਾ ਟੂਰਨਾਮੈਂਟ ਖੇਡਿਆ, ਉਹ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਨੇ ਬੜੀ ਸ਼ਿੱਦਤ ਨਾਲ ਗੇਮ ਖੇਡੀ। ਇਹ ਖੇਡ ਹੈ ਅਤੇ ਕਦੇ ਚੰਗੇ ਦਿਨ ਆਉਂਦੇ ਹਨ ਅਤੇ ਕਦੇ ਬੁਰੇ ਦਿਨ। ਬਦਕਿਸਮਤੀ ਨਾਲ ਅਜਿਹਾ ਅੱਜ ਹੋਇਆ ਪਰ ਸਾਨੂੰ ਕ੍ਰਿਕਟ 'ਚ ਆਪਣੀ ਖੇਡ ਵਿਰਾਸਤ 'ਤੇ ਮਾਣ ਮਹਿਸੂਸ ਕਰਵਾਉਣ ਲਈ ਟੀਮ ਇੰਡੀਆ ਦਾ ਧੰਨਵਾਦ। ਤੁਸੀਂ ਸਾਨੂੰ ਮਾਣ ਵਾਲੀ ਕੌਮ ਦਾ ਹਿੱਸਾ ਬਣਾਉਂਦੇ ਹੋ।
ਸੋਨਾਲੀ ਬੇਂਦਰੇ ਨੇ ਕੀਤਾ ਟਵੀਟ
ਭਾਰਤੀ ਟੀਮ ਭਾਵੇਂ ਵਿਸ਼ਵ ਕੱਪ ਹਾਰ ਗਈ ਪਰ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਟੀਮ ਇੰਡੀਆ ਦਾ ਹੌਸਲਾ ਵਧਾਇਆ ਹੈ। ਸੋਨਾਲੀ ਬੇਂਦਰੇ ਨੇ ਲਿਖਿਆ ਹੈ, "ਜ਼ਬਰਦਸਤ ਲੜਾਈ ਲੜੀ, ਪਰ ਇਹ ਸਾਡੀ ਰਾਤ ਨਹੀਂ ਸੀ।" ਸੋਨਾਲੀ ਨੇ ਇਸ ਦੇ ਨਾਲ ਹੀ ਹਾਰਟ ਇਮੋਜੀ ਬਣਾਇਆ ਅਤੇ ਲਿਖਿਆ, "ਮੇਰੇ ਲਈ ਤੁਸੀਂ ਸਾਰੇ ਚੈਂਪੀਅਨ ਹੋ।"
Congratulations to Australia on their World Cup Final victory!One bad day for #MyTeamIndia. So let’s not lose sight of the absolute force this #TeamIndia has been throughout the tournament, winning 10 matches on the trot! Truly a world-class team with outstanding performances… pic.twitter.com/gXGninVr0K
— Suniel Shetty (@SunielVShetty) November 19, 2023
ਸੁਨੀਲ ਸ਼ੈੱਟੀ
ਕ੍ਰਿਕਟਰ ਕੇਐਲ ਰਾਹੁਲ ਦੇ ਸਹੁਰੇ ਅਤੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਸੁਨੀਲ ਸ਼ੈੱਟੀ ਨੇ ਟਵਿੱਟਰ 'ਤੇ ਆਸਟ੍ਰੇਲੀਆ ਨੂੰ ਵਧਾਈ ਦਿੱਤੀ ਅਤੇ ਟੀਮ ਇੰਡੀਆ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਟੀਮ ਇੰਡੀਆ ਨੂੰ ਵਰਲਡ ਦੀ ਟੌਪ ਕਲਾਸ ਟੀਮ ਦੱਸਿਆ ਹੈ।
Team #India you gave us the most memorable moments in the past few weeks. Thank you so much! Congratulations on a well played #WorldCup 🇮🇳 We are proud of you. Congratulations #Australia for winning your 6th World Cup! You played your best game. #CWC2023Final…
— Dia Mirza (@deespeak) November 19, 2023
ਹੋਰ ਪੜ੍ਹੋ: ਜੇਕਰ ਤੁਸੀਂ ਵੀ ਆਪਣੇ ਫੇਫੜੀਆਂ ਨੂੰ ਰੱਖਣਾ ਚਾਹੁੰਦੇ ਹੋ ਠੀਕ ਤਾਂ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ
ਦੀਆ ਮਿਰਜ਼ਾ
ਇਸੇ ਤਰ੍ਹਾਂ ਦੀਆ ਮਿਰਜ਼ਾ ਨੇ ਵੀ ਟੀਮ ਇੰਡੀਆ ਨੂੰ ਪਿਛਲੇ ਕੁਝ ਹਫਤਿਆਂ 'ਚ ਦਿੱਤੇ ਯਾਦਗਾਰ ਪਲਾਂ ਲਈ ਧੰਨਵਾਦ ਕੀਤਾ ਹੈ। ਨਾਲ ਹੀ ਟੀਮ ਆਸਟਰੇਲੀਆ ਨੂੰ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਲਈ ਵਧਾਈ ਦਿੱਤੀ।
- PTC PUNJABI