ਅਨੁਪਮ ਖੇਰ ਨੇ ਦਰਸ਼ਨ ਕਰਵਾਏ ਅੰਮ੍ਰਿਤਸਰ ਸਥਿਤ ੳਸ ਜਗ੍ਹਾ ਦੇ ਜਿੱਥੇ ਭਗਵਾਨ ਵਾਲਮੀਕੀ ਨੇ ਲਿਖੀ ਰਾਮਾਇਣ ਅਤੇ ਜਿੱਥੇ ਹੋਇਆ ਸੀ ਲਵ ਕੁਸ਼ ਦਾ ਜਨਮ
ਅਨੁਪਮ ਖੇਰ (Anupam Kher)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਅੰਮ੍ਰਿਤਸਰ ਤੋਂ ਬਾਰਾਂ ਕਿਲੋਮੀਟਰ ਦੂਰ ਉਸ ਜਗ੍ਹਾ ‘ਤੇ ਪਹੁੰਚੇ ਹਨ ।ਜਿੱਥੇ ਸੀਤਾ ਮਾਤਾ ਨੇ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ ।ਇਸੇ ਅਸਥਾਨ ‘ਤੇ ਭਗਵਾਨ ਵਾਲਮੀਕੀ ਜੀ ਨੇ ਰਾਮਾਇਣ ਲਿਖੀ ਸੀ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਖਰੀਦੀ ਇੱਕ ਹੋਰ ਨਵੀਂ ਕਾਰ, ਗੁਰੁ ਸਾਹਿਬ ਦਾ ਕੀਤਾ ਸ਼ੁਕਰਾਨਾ
ਸ਼ਾਂਤੀ ਦਾ ਹੋਇਆ ਅਹਿਸਾਸ
ਅਨੁਪਮ ਖੇਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਭਗਵਾਨ ਵਾਲਮੀਕੀ ਅਸਥਾਨ : ਜਿਸ ਨੂੰ ਰਾਮ ਤੀਰਥ ਮੰਦਰ ਵੀ ਕਿਹਾ ਜਾਂਦਾ ਹੈ । ਅੰਮ੍ਰਿਤਸਰ ਤੋਂ ਲੱਗਪੱਗ ਬਾਰਾਂ ਕਿਲੋਮੀਟਰ ਦੂਰ ਹੈ । ਇਸ ਮੰਦਰ ‘ਚ ਵਾਲਮੀਕੀ ਜੀ ਨੇ ਰਾਮਾਇਣ ਲਿਖੀ ਸੀ ਅਤੇ ਇੱਥੇ ਹੀ ਸੀਤਾ ਮਾਤਾ ਨੇ ਲਵ ਅਤੇ ਕੁਸ਼ ਨੂੰ ਜਨਮ ਦਿੱਤਾ ਸੀ ।ਮੈਂ ਮੰਦਰ ਨੂੰ ਅੰਦਰ ਅਤੇ ਉਸ ਸਥਾਨ ਨੂੰ ਵੇਖਿਆ ਹੈ । ਇਸ ਵੀਡੀਓ ‘ਚ ਤੁਹਾਨੂੰ ਵੀ ਦਿਖਣਗੇ । ਅਜਿਹੇ ਅਸਥਾਨਾਂ ‘ਤੇ ਜਾ ਕੇ ਮਨ ਸ਼ਾਂਤ ਹੋਣ ਦੇ ਨਾਲ ਹੀ ਇੱਕ ਸੁਖਦ ਅਹਿਸਾਸ ਵੀ ਹੁੰਦਾ ਹੈ ।
ਅਜਿਹੇ ਪ੍ਰਾਚੀਨ ਮੰਦਰਾਂ ‘ਤ ਸਨਾਤਨ ਦੀ ਗਹਿਰਾਈ ਦਾ ਸਬੂਤ ਹੋਰ ਵੀ ਗਹਿਰਾ ਹੁੰਦਾ ਹੈ । ਕਿਹਾ ਜਾਂਦਾ ਹੈ ਕਿ ਇੱਥੇ ਹਰ ਮੰਨਤ ਪੂਰੀ ਹੁੰਦੀ ਹੈ । ਇਤਿਹਾਸਕ ਅਤੇ ਧਾਰਮਿਕ ਦੋਨਾਂ ਕਾਰਨਾਂ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਇਸ ਪਾਵਨ ਅਸਥਾਨ ‘ਤੇ ਜ਼ਰੂਰ ਪਹੁੰਚੋ। ਇੱਥੇ ਹਨੂੰਮਾਨ ਜੀ ਦੀ ਇੱਕ ਬਹੁਤ ਵੱਡੀ ਮੂਰਤੀ ਵੀ ਹੈ ।ਜੈ ਸੀਤਾ ਮਈਆ, ਜੈ ਵਾਲਮੀਕੀ ਜੀ’।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੁਪਮ ਖੇਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਵੀ ਮੱਥਾ ਟੇਕਣ ਪਹੁੰਚੇ ਸਨ ।
- PTC PUNJABI