Yaariyan 2 Controversy: ਫ਼ਿਲਮ ਯਾਰੀਆਂ -2 ਮੇਕਰਸ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਅੰਮ੍ਰਿਤਸਰ ਵਿਖੇ ਮੇਕਰਸ ਖਿਲਾਫ ਇੱਕ ਹੋਰ ਐਫਆਈਆਰ ਹੋਈ ਦਰਜ

ਯਾਰੀਆਂ 2' ਫਿਲਮ ਦਾ ਜਦੋਂ ਤੋਂ ਗਾਣਾ 'ਸਹੁਰੇ ਘਰ' ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਫਿਲਮ ਲਗਾਤਾਰ ਵਿਵਾਦਾਂ 'ਚ ਘਿਰ ਗਈ ਹੈ। ਕਿਉਂਕਿ ਇਸ ਗਾਣੇ 'ਚ ਇੱਕ ਗੈਰ ਕੇਸਧਾਰੀ ਅਦਾਕਾਰ ਵੱਲੋਂ ਸਿੱਖਾਂ ਦੇ ਕਕਾਰ ਦੀ ਬੇਅਦਬੀ ਕੀਤੀ ਗਈ ਸੀ। ਇਸ ਫਿਲਮ ਦੇ ਮੇਕਰਸ ਦੇ ਖਿਲਾਫ ਅੰਮ੍ਰਿਤਸਰ ਵਿਖੇ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ।

Reported by: PTC Punjabi Desk | Edited by: Pushp Raj  |  October 05th 2023 12:38 PM |  Updated: October 05th 2023 12:38 PM

Yaariyan 2 Controversy: ਫ਼ਿਲਮ ਯਾਰੀਆਂ -2 ਮੇਕਰਸ ਦੀਆਂ ਮੁੜ ਵਧੀਆਂ ਮੁਸ਼ਕਿਲਾਂ, ਅੰਮ੍ਰਿਤਸਰ ਵਿਖੇ ਮੇਕਰਸ ਖਿਲਾਫ ਇੱਕ ਹੋਰ ਐਫਆਈਆਰ ਹੋਈ ਦਰਜ

Yaariyan 2 Controversy: 'ਯਾਰੀਆਂ 2' ਫਿਲਮ (Yaariyan 2 ) ਦਾ ਜਦੋਂ ਤੋਂ ਗਾਣਾ 'ਸਹੁਰੇ ਘਰ' ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਫਿਲਮ ਲਗਾਤਾਰ  ਵਿਵਾਦਾਂ 'ਚ ਘਿਰ ਗਈ ਹੈ। ਕਿਉਂਕਿ ਇਸ ਗਾਣੇ 'ਚ ਇੱਕ ਗੈਰ ਕੇਸਧਾਰੀ ਅਦਾਕਾਰ ਵੱਲੋਂ ਸਿੱਖਾਂ ਦੇ ਕਕਾਰ ਦੀ ਬੇਅਦਬੀ ਕੀਤੀ ਗਈ ਸੀ। ਉਸ ਨੇ ਨੰਗੇ ਸਿਰ ਕਕਾਰ ਨੂੰ ਧਾਰਨ ਕੀਤਾ ਸੀ ਤੇ ਇਸ ਸੀਨ ਨੂੰ ਦੇਖਣ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚੀ ਸੀ।

ਹਾਲਾਂਕਿ ਫਿਲਮ ਦੀ ਟੀਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਕੋਲੋਂ ਇਸ ਵਿਵਾਦ ਤੋਂ ਬਾਅਦ ਲਿਖਤੀ ਮੁਆਫੀ ਵੀ ਮੰਗੀ ਸੀ ਅਤੇ ਇਹ ਭਰੋਸਾ ਦਿਵਾਇਆ ਸੀ ਕਿ ਭਵਿੱਖ ;ਚ ਇਸ ਤਰ੍ਹਾਂ ਦੀ ਹਰਕਤ ਨੂੰ ਨਹੀਂ ਦੋਹਰਾਇਆ ਜਾਵੇਗਾ, ਬਾਵਜੂਦ ਇਸ ਦੇ ਸਿੱਖ ਭਾਈਚਾਰੇ ਦਾ ਗੁੱਸਾ ਹਾਲੇ ਤੱਕ ਸ਼ਾਂਤ ਨਹੀਂ ਹੋਇਆ ਹੈ।

ਇਸ ਤੋਂ ਬਾਅਦ ਹੁਣ ਫਿਲਮ ਦੀ ਪੂਰੀ ਟੀਮ ਦੇ ਖਿਲਾਫ ਅੰਮ੍ਰਿਤਸਰ ਵਿੱਚ ਦੂਜੀ ਐਫਆਈਆਰ ਦਰਜ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ 'ਚ ਫਿਲਮ ਦੀ ਟੀਮ ਖਿਲਾਫ ਐਫਆਈਆਰ ਦਰਜ ਹੋਈ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਉਂਦਿਆਂ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 4 ਵਿੱਚ 295-ਏ ਤਹਿਤ ਕੇਸ ਦਰਜ ਕੀਤਾ ਸੀ। ਸਿੱਖ ਤਾਲਮੇਲ ਕਮੇਟੀ ਦੀ ਤਰਫੋਂ ਵਿਦੇਸ਼ੀ ਆਟੋ ਸਪੇਅਰ ਪਾਰਟਸ ਦੇ ਮਾਲਕ ਅਲੀ ਪੁਲੀ ਮੁਹੱਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੀਟੂ ਵੱਲੋਂ ਐਫ.ਆਈ.ਆਰ. ਦਰਜ ਕਰਵਾਈ ਗਈ ਸੀ।

ਹੋਰ ਪੜ੍ਹੋ: Google Doodle: ਗੂਗਲ 'ਤੇ ਛਾਇਆ ICC Cricket World Cup 2023 ਦਾ ਖੁਮਾਰ, ਗੂਗਲ ਨੇ ਬਣਾਇਆ ਖ਼ਾਸ ਡੂਡਲ

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ ਗਏ 5 ਕੱਕਾਰ (5 ਨਿਸ਼ਾਨ) ਪਹਿਨਣ ਲਈ ਅੰਮ੍ਰਿਤਧਾਰੀ ਸਿੱਖ ਹੋਣਾ ਜ਼ਰੂਰੀ ਹੈ ਪਰ ਫਿਲਮ ਵਿੱਚ ਹੀਰੋ (ਨਿਜਾਨ ਜਾਫਰੀ) ਕਲੀਨ ਸ਼ੇਵ ਹੈ। ਕਲੀਨ ਸ਼ੇਵ ਹੋ ਕੇ, ਉੱਪਰੋਂ ਨੰਗੇ ਸਿਰ ਉਸ ਨੇ ਸਿੱਖਾਂ ਦੇ ਪਵਿੱਤਰ ਚਿੰਨ੍ਹ ਨੂੰ ਧਾਰਨ ਕੀਤਾ ਹੋਇਆ ਹੈ। 5 ਕੱਕਾਰਾਂ ਵਿੱਚੋਂ ਇੱਕ ਸਿਰੀ ਸਾਹਿਬ (ਕਿਰਪਾਨ) ਪਹਿਨ ਕੇ ਗੀਤ ਗਾ ਰਿਹਾ ਹੈ। ਇਸ ਗੀਤ ਵਿੱਚ ਫਿਲਮ ਦੇ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਨੇ ਕੱਕਾਰ ਦਾ ਅਪਮਾਨ ਕੀਤਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਨੇ ਇੱਕ ਵਾਰ ਫਿਰ ਤੋਂ ਸਿੱਖ ਮਰਿਆਦਾ ਦਾ ਵੀ ਘਾਣ ਕੀਤਾ ਗਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network