Amitabh Bachchan: ਅਮਿਤਾਭ ਬੱਚਨ ਨੇ ਗੁੱਸੇ 'ਚ ਬੈਠੀ ਜਯਾ ਨਾਲ ਬਣਾਈ ਫਨੀ ਵੀਡੀਓ, ਵੀਡੀਓ ਵੇਖ ਫੈਨਜ਼ ਨੇ ਕਿਹਾ- ਹੁਣ ਤੁਹਾਡੀ ਖੈਰ ਨਹੀਂ
Amitabh Bachchan Funny Video: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੇ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਹੋਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰ ਰਹੇ ਹਨ। ਹਾਲ ਹੀ 'ਚ ਬਿੱਗ ਬੀ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਆਪਣੇ ਇੰਸਟਾਗ੍ਰਾਮ 'ਤੇ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਸੈਲਫੀ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਉਹ ਸੈੱਟ 'ਤੇ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ ਅਮਿਤਾਭ ਕੈਮਰਾ ਆਪਣੇ ਪਾਸੇ ਰੱਖਦੇ ਹਨ, ਇਸ ਤੋਂ ਬਾਅਦ ਉਹ ਕੈਮਰੇ ਨੂੰ ਨੇੜੇ ਬੈਠੀ ਆਪਣੀ ਪਤਨੀ ਜਯਾ ਬੱਚਨ ਵੱਲ ਮੋੜ ਲੈਂਦੇ ਹਨ। ਵੀਡੀਓ ਬਣ ਰਹੀ ਦੇਖ ਜਯਾ ਵੀ ਮੁਸਕਰਾਉਂਦੀ ਹੈ।
ਬਿੱਗ ਬੀ ਨੇ ਪੋਸਟ ਸ਼ੇਅਰ ਕਰ ਲਿਖੀ ਇਹ ਕੈਪਸ਼ਨ
ਇਸ ਵੀਡੀਓ 'ਚ ਅਮਿਤਾਭ ਬੱਚਨ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ। ਜਯਾ ਬੱਚਨ ਵੀ ਕਰੀਮ ਰੰਗ ਦੀ ਸਾੜ੍ਹੀ ਪਹਿਨ ਕੇ ਅਤੇ ਵਾਲਾਂ ਵਿੱਚ ਗਜਰਾ ਪਾਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬਿਗ ਬੀ ਨੇ ਲਿਖਿਆ- 'ਐਟ ਵਰਕ'।
ਹੋਰ ਪੜ੍ਹੋ: Janmashtami special : ਕੌਣ ਹਨ ਵਰਿੰਦਾਵਨ ਦੇ ਪ੍ਰਸਿੱਧ ਸੰਤ 'ਪ੍ਰੇਮਾਨੰਦ ਜੀ ਮਹਾਰਾਜ'? ਜਾਣੋ ਕਿਉਂ ਸਿੱਖ ਕਰਦੇ ਨੇ ਇਸ ਸਾਧੂ ਦੀ ਤਾਰੀਫ਼
ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਦੱਸ ਦਈਏ ਕਿ ਜਯਾ ਬੱਚਨ ਅਕਸਰ ਗੁੱਸੇ ਦੇ ਮੂਡ ਵਿੱਚ ਨਜ਼ਰ ਆਉਂਦੀ ਹੈ। ਅਜਿਹੇ 'ਚ ਅਮਿਤਾਭ ਬੱਚਨ ਨੂੰ ਇਸ ਵੀਡੀਓ 'ਚ ਮੁਸਕਰਾਉਂਦੇ ਦੇਖ ਕੇ ਇਕ ਵਿਅਕਤੀ ਨੇ ਲਿਖਿਆ- 'ਤੁਸੀਂ ਜਯਾ ਜੀ ਨੂੰ ਪੁੱਛੇ ਬਿਨਾਂ ਵੀਡੀਓ ਬਣਾ ਲਿਆ ਹੈ, ਹੁਣ ਘਰ 'ਚ ਤੁਹਾਡੀ ਖੈਰ ਨਹੀਂ ਹੈ।' ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ - 'ਸਿਰਫ ਅਮਿਤ ਜੀ ਵਿੱਚ ਜਯਾ ਜੀ ਨੂੰ ਕਲਿੱਕ ਕਰਨ ਦੀ ਹਿੰਮਤ ਹੈ!' ਇਸ ਤੋਂ ਇਲਾਵਾ ਇਕ ਪ੍ਰਸ਼ੰਸਕ ਨੇ ਲਿਖਿਆ- 'ਤੁਹਾਡੀ ਪਤਨੀ ਬਹੁਤ ਘੱਟ ਹੀ ਮੁਸਕਰਾਉਂਦੀ ਹੈ। ਤੁਸੀਂ ਅਸੰਭਵ ਨੂੰ ਸੰਭਵ ਕਰ ਦਿੱਤਾ ਹੈ। ਇਹ ਤੁਸੀਂ ਹੀ ਹੋ ਜੋ ਉਹਨਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਸਕਦੇ ਹੋ। ਉਹ ਤੁਹਾਨੂੰ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਕਰਦੀ ਹੈ।
- PTC PUNJABI