Pushpa The Rule: ਅੱਲੂ ਅਰਜੁਨ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ ਫ਼ਿਲਮ 'ਪੁਸ਼ਪਾ ਦਿ ਰੂਲ' ਦਾ ਜ਼ਬਰਦਸਤ ਪੋਸਟਰ, ਅਰਜੁਨ ਦਾ ਦਮਦਾਰ ਲੁੱਕ ਵੇਖ ਫੈਨਜ਼ ਹੋਏ ਹੈਰਾਨ

ਸਾਊਥ ਦੇ ਦਮਦਾਰ ਅਭਿਨੇਤਾ ਅੱਲੂ ਅਰਜੁਨ ਆਪਣੀ ਨਵੀਂ ਫ਼ਿਲਮ- 'ਪੁਸ਼ਪਾ-ਦਿ ਰੂਲ' ਲਈ ਸੁਰਖੀਆਂ 'ਚ ਹਨ। ਆਪਣੇ ਜਨਮਦਿਨ ਤੋਂ ਇੱਕ ਦਿਨ ਪਹਿਲਾ ਅਦਾਕਾਰ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਫ਼ਿਲਮ ਦਾ ਟੀਜ਼ਰ ਤੇ ਨਵਾਂ ਪੋਸਟਰ ਰਿਲੀਜ਼ ਕੀਤਾ ਹੈ।

Reported by: PTC Punjabi Desk | Edited by: Pushp Raj  |  April 08th 2023 01:14 PM |  Updated: April 08th 2023 01:14 PM

Pushpa The Rule: ਅੱਲੂ ਅਰਜੁਨ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ ਫ਼ਿਲਮ 'ਪੁਸ਼ਪਾ ਦਿ ਰੂਲ' ਦਾ ਜ਼ਬਰਦਸਤ ਪੋਸਟਰ, ਅਰਜੁਨ ਦਾ ਦਮਦਾਰ ਲੁੱਕ ਵੇਖ ਫੈਨਜ਼ ਹੋਏ ਹੈਰਾਨ

'Pushpa The Rule' Poster:  ਸਾਊਥ ਸੁਪਰ ਸਟਾਰ ਅੱਲੂ ਅਰਜੁਨ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਅੱਲੂ ਜਲਦ ਹੀ ਆਪਣੀ ਫ਼ਿਲਮ ਪੁਸ਼ਪਾ-2 'ਚ ਨਜ਼ਰ ਆਉਣਗੇ। ਅੱਲੂ ਅਰਜੁਨ ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਫ਼ਿਲਮ ਦਾ ਟੀਜ਼ਰ ਤੇ ਪੋਸਟਰ ਰਿਲੀਜ਼ ਕੀਤੇ ਗਏ ਹਨ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 

 ਫ਼ਿਲਮ ਪੁਸ਼ਪਾ-2 ਦੇ ਦਿਲਚਸਪ ਟੀਜ਼ਰ ਨੂੰ ਵੇਖ ਫੈਨਜ਼ ਬਹੁਤ ਖੁਸ਼ ਹਨ, ਉੱਥੇ ਹੀ ਦੂਜੇ ਪਾਸੇ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ। ਹੁਣ ਅੱਲੂ ਅਰਜੁਨ ਨੇ ਆਪਣੇ ਜਨਮਦਿਨ ਤੋਂ ਪਹਿਲਾਂ ਪ੍ਰਸ਼ੰਸਕਾਂ ਨੂੰ ਇੱਕ ਹੋਰ ਖਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ ਪੁਸ਼ਪਾ 2 ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ 'ਚ ਅਭਿਨੇਤਾ ਬੇਹੱਦ ਖਤਰਨਾਕ ਲੁੱਕ 'ਚ ਨਜ਼ਰ ਆ ਰਹੇ ਹਨ। ਉਸ ਦਾ ਲੁੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਅੱਲੂ ਅਰਜੁਨ ਦਾ ਲੁੱਕ ਵੇਖ ਫੈਨਜ਼ ਹੋਏ ਹੈਰਾਨ 

ਅੱਲੂ ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨੂੰ 'ਪੁਸ਼ਪਾ: ਿ ਰੂਲ' ਦੇ ਪੋਸਟਰ ਦੀ ਝਲਕ ਦਿਖਾਈ ਹੈ, ਜਿਸ 'ਚ ਉਨ੍ਹਾਂ ਦਾ ਲੁੱਕ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।  ਪੋਸਟਰ 'ਚ ਦੇਖਿਆ ਜਾ ਸਕਦਾ ਹੈ ਕਿ ਅੱਲੂ ਅਰਜੁਨ ਸਾਊਥ ਇੰਡੀਅਨ ਸਾੜ੍ਹੀ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਗਲੇ ਵਿੱਚ ਨਿੰਬੂ ਦੀ ਮਾਲਾ ਹੈ। ਅਭਿਨੇਤਾ ਨੂੰ ਚੂੜੀਆਂ, ਮੁੰਦਰੀਆਂ ਅਤੇ ਕਈ ਹਾਰ ਪਹਿਨੇ ਹੋਏ ਦੇਖਿਆ ਗਿਆ ਹੈ। ਅੱਲੂ ਨੇ ਕਮਰ 'ਤੇ ਬੈਲਟ ਵੀ  ਨ੍ਹੀ ਹੋਈ ਹੈ।

ਹੋਰ ਪੜ੍ਹੋ: IPL ਦੌਰਾਨ ਨਜ਼ਰ ਆਈ ਪਠਾਨ ਦੀ ਦਰਿਆਦਿਲ, ਕਿੰਗ ਖ਼ਾਨ ਨੇ ਆਪਣੇ ਖ਼ਾਸ ਫੈਨ ਦੀ ਖੁਹਾਇਸ਼ ਇੰਝ ਕੀਤੀ ਪੂਰੀ, ਤੁਹਾਡਾ ਦਿਲ ਜਿੱਤ ਲਵੇਗੀ ਵੀਡੀਓ     

ਅੱਲੂ ਅਰਜੁਨ ਦੇ ਲੁੱਕ ਤੋਂ ਪ੍ਰਸ਼ੰਸਕ ਕਾਫੀ ਪ੍ਰਭਾਵਿਤ ਹੋਏ

ਅੱਲੂ ਅਰਜੁਨ ਦੇ ਮਲਟੀਕਲਰ ਮੇਕਅੱਪ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਨੇ ਆਪਣੇ ਮੱਥੇ 'ਤੇ ਬਿੰਦੀ ਲਗਾਈ ਹੈ ਜੋ ਸ਼ਿਵ ਦੀ ਤੀਜੀ ਅੱਖ ਵਰਗੀ ਹੈ। ਹੱਥ ਵਿੱਚ ਬੰਦੂਕ ਫੜੇ ਅੱਲੂ ਅਰਜੁਨ ਦਾ ਇਹ ਲੁੱਕ ਬਹੁਤ ਡਰਾਉਣਾ ਹੈ। 'ਪੁਸ਼ਪਾ : ਦਿ ਰੂਲ' ਦੇ ਇਸ ਪੋਸਟਰ ਨੂੰ ਦੇਖ ਕੇ ਪ੍ਰਸ਼ੰਸਕ ਜ਼ਬਰਦਸਤ ਕਮੈਂਟ ਕਰ ਰਹੇ ਹਨ। ਮੇਕਰਸ ਨੇ ਆਲੂ ਅਰਜੁਨ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ 'ਪੁਸ਼ਪਾ 2' ਦਾ ਟੀਜ਼ਰ ਵੀ ਰਿਲੀਜ਼ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਸ ਫ਼ਿਲਮ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network