ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਐਨੀਵਰਸਰੀ ‘ਤੇ ਰਣਬੀਰ ਦਾ ਹੈਰਾਨ ਕਰਨ ਵਾਲਾ ਬਿਆਨ, ਕਿਹਾ ‘ਉੇਹ ਆਲੀਆ ਲਈ ਨਹੀਂ ਹਨ ਬਿਹਤਰ ਪਤੀ’

ਰਣਬੀਰ ਕਪੂਰ ਨੇ ਆਲੀਆ ਭੱਟ ਦੇ ਨਾਲ ਬੀਤੇ ਸਾਲ 14 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ । ਹਾਲਾਂਕਿ ਹੁਣ ਦੋਵੇਂ ਇੱਕ ਬੱਚੀ ਦੇ ਮਾਪੇ ਵੀ ਬਣ ਚੁੱਕੇ ਹਨ । ਪਰ ਇਸ ਤੋਂ ਪਹਿਲਾਂ ਰਣਬੀਰ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਦੱਸੀਆਂ ।

Reported by: PTC Punjabi Desk | Edited by: Shaminder  |  April 14th 2023 01:43 PM |  Updated: April 14th 2023 01:43 PM

ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਐਨੀਵਰਸਰੀ ‘ਤੇ ਰਣਬੀਰ ਦਾ ਹੈਰਾਨ ਕਰਨ ਵਾਲਾ ਬਿਆਨ, ਕਿਹਾ ‘ਉੇਹ ਆਲੀਆ ਲਈ ਨਹੀਂ ਹਨ ਬਿਹਤਰ ਪਤੀ’

ਆਲੀਆ ਭੱਟ (Alia Bhatt)ਅਤੇ ਰਣਬੀਰ ਕਪੂਰ (Ranbir kapoor) ਅੱਜ ਆਪਣੀ ਪਹਿਲੀ ਵੈਡਿੰਗ ਐਨੀਵਰਸਰੀ (Wedding Anniversary) ਮਨਾ ਰਹੇ ਹਨ । ਇਸ ਮੌਕੇ ‘ਤੇ ਦੋਵਾਂ ਦੇ ਪ੍ਰਸ਼ੰਸਕ ਵੀ ਜੋੜੀ ਨੂੰ ਵਧਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਜੋੜੀ ਨੂੰ ਖੂਬ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਇਸ ਜੋੜੀ ਨੇ ਬੀਤੇ ਸਾਲ ਇਸੇ ਦਿਨ ਵਿਆਹ ਕਰਵਾਇਆ ਸੀ । ਦੋਵੇਂ ਇੱਕ ਬੱਚੀ ਦੇ ਮਾਪੇ ਬਣ ਚੁੱਕੇ ਹਨ । 

ਹੋਰ ਪੜ੍ਹੋ  :  ਮਾਂ ਦੀ ਬਰਸੀ ‘ਤੇ ਭਾਵੁਕ ਹੋਏ ਗਾਇਕ ਕਰਣ ਔਜਲਾ, ਕਿਹਾ ‘ਮਾਂ ਅੱਜ 12 ਸਾਲ ਹੋ ਗਏ...’

ਵੈਡਿੰਗ ਐਨੀਵਰਸਰੀ ‘ਤੇ ਆਖੀ ਹੈਰਾਨ ਕਰਨ ਵਾਲੀ ਗੱਲ 

ਰਣਬੀਰ ਕਪੂਰ ਨੇ ਆਲੀਆ ਭੱਟ ਦੇ ਨਾਲ ਬੀਤੇ ਸਾਲ 14 ਅਪ੍ਰੈਲ ਨੂੰ ਵਿਆਹ ਕਰਵਾਇਆ ਸੀ । ਹਾਲਾਂਕਿ ਹੁਣ ਦੋਵੇਂ ਇੱਕ ਬੱਚੀ ਦੇ ਮਾਪੇ ਵੀ ਬਣ ਚੁੱਕੇ ਹਨ । ਪਰ ਇਸ ਤੋਂ ਪਹਿਲਾਂ ਰਣਬੀਰ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਗੱਲਾਂ ਦੱਸੀਆਂ ।

ਉਨ੍ਹਾਂ ਨੇ ਦੱਸਿਆ ਸੀ ਕਿ ਇੱਕ ਅਦਾਕਾਰ ਦੇ ਤੌਰ ‘ਤੇ ਖੁਦ ਨੂੰ ਕਿਵੇਂ ਵੇਖਦੇ ਹਨ ਤਾਂ ਅਦਾਕਾਰ ਨੇ ਦੱਸਿਆ ਸੀ ਕਿ ਉਹ ਗ੍ਰੇਟ ਪਤੀ ਨਹੀਂ ਹਨ,ਪਰ ਉਹਨਾਂ ਦੀ ਇੱਛਾ ਬਿਹਤਰ ਪਤੀ ਬਣਨ ਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਰਾਈਟ ਟ੍ਰੈਕ ‘ਤੇ ਹਨ ।

ਆਲੀਆ ਅਤੇ ਰਣਬੀਰ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਰੱਖਿਆ ਸੀ ਨਿੱਜੀ 

ਆਲੀਆ ਅਤੇ ਰਣਬੀਰ ਕਪੂਰ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਬਹੁਤ ਹੀ ਨਿੱਜੀ ਰੱਖਿਆ ਸੀ । ਹਾਲਾਂਕਿ ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ । ਪਰ ਦੋਵਾਂ ਨੇ ਖੁੱਲ੍ਹੇ ਤੌਰ ‘ਤੇ ਕਦੇ ਵੀ ਇੱਕ ਦੂਜੇ ਦੇ ਨਾਲ ਰਿਲੇਸ਼ਨਸ਼ਿਪ ਬਾਰੇ ਖੁਲਾਸਾ ਨਹੀਂ ਸੀ ਕੀਤਾ । ਦੋਵਾਂ ਨੇ ਆਪਣੇ ਵਿਆਹ ਨੂੰ ਬਹੁਤ ਜ਼ਿਆਦਾ ਨਿੱਜੀ ਰੱਖਿਆ ਸੀ । ਇਸ ਵਿਆਹ ‘ਚ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । 

- PTC PUNJABI

Popular Posts

LIVE CHANNELS
DOWNLOAD APP

© 2025 PTC Punjabi. All Rights Reserved.
Powered by PTC Network