ਅਕਸ਼ੈ ਕੁਮਾਰ ਨੇ ਆਪਣੇ ਘਰ ਦੇ ਬਾਹਰ ਲਗਾਇਆ ਲੰਗਰ, ਗਰੀਬਾਂ ਨੂੰ ਆਪਣੇ ਹੱਥਾਂ ਨਾਲ ਖਿਲਾਇਆ ਖਾਣਾ

ਅਕਸ਼ੈ ਕੁਮਾਰ ਦਾ ਇੱਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਅਭਿਨੇਤਾ ਆਪਣੇ ਹੱਥਾਂ ਨਾਲ ਗਰੀਬਾਂ ਨੂੰ ਭੋਜਨ ਵੰਡਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ।

Reported by: PTC Punjabi Desk | Edited by: Pushp Raj  |  August 07th 2024 06:55 PM |  Updated: August 07th 2024 06:55 PM

ਅਕਸ਼ੈ ਕੁਮਾਰ ਨੇ ਆਪਣੇ ਘਰ ਦੇ ਬਾਹਰ ਲਗਾਇਆ ਲੰਗਰ, ਗਰੀਬਾਂ ਨੂੰ ਆਪਣੇ ਹੱਥਾਂ ਨਾਲ ਖਿਲਾਇਆ ਖਾਣਾ

Akshay Kumar organised a langar : ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਅਭਿਨੇਤਾ ਆਪਣੀ ਆਉਣ ਵਾਲੀ ਫਿਲਮ 'ਖੇਲ ਖੇਲ ਮੇਂ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ।

ਇਸ 'ਚ ਅਦਾਕਾਰ ਮੁੰਬਈ 'ਚ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਂਦੇ ਹੋਏ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਆਪਣੇ ਹੱਥਾਂ ਨਾਲ ਉਨ੍ਹਾਂ ਲਈ ਖਾਣੇ ਦੀ ਪਲੇਟ ਲੈ ਕੇ ਆ ਰਹੇ ਹਨ। ਇਸ ਵੀਡੀਓ ਨੇ ਟਵਿੱਟਰ 'ਤੇ ਹਲਚਲ ਮਚਾ ਦਿੱਤੀ ਹੈ। ਅਕਸ਼ੈ ਕੁਮਾਰ ਦੇ ਪ੍ਰਸ਼ੰਸਕ ਇਸ ਨੂੰ ਵੱਡੇ ਪੱਧਰ 'ਤੇ ਸਾਂਝਾ ਕਰ ਰਹੇ ਹਨ।

ਦਰਅਸਲ, ਅਕਸ਼ੈ ਕੁਮਾਰ ਦੇ ਇੱਕ ਫੈਨ ਕਲੱਬ ਨੇ ਸੁਪਰਸਟਾਰ ਦਾ ਇਹ ਵੀਡੀਓ ਪੋਸਟ ਕੀਤਾ ਹੈ। ਇਸ ਵਿੱਚ ਅਕਸ਼ੈ ਕੁਮਾਰ ਲੋੜਵੰਦ ਲੋਕਾਂ ਨੂੰ ਖਾਣਾ ਵੰਡਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਕਸ਼ੈ ਕੁਮਾਰ ਨੀਲੀ ਕਮੀਜ਼, ਟੋਪੀ ਅਤੇ ਮਾਸਕ ਪਹਿਨੇ ਹੋਏ ਨਜ਼ਰ ਆ ਰਹੇ ਹਨ ਤੇ ਇੱਕ ਗਰੀਬ ਔਰਤ ਨੂੰ ਭੋਜਨ ਦੀ ਪਲੇਟ ਦਿੰਦੇ ਹੋਏ ਨਜ਼ਰ ਆਏ। ਵੀਡੀਓ ਸੋਸ਼ਲ ਮੀਡੀਆ 'ਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਾਲਾਂਕਿ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਵੀਡੀਓ ਕਦੋਂ ਦਾ ਹੈ।

ਅਕਸ਼ੈ ਕੁਮਾਰ ਦੀ ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਦਿਲ ਭਰ ਗਿਆ ਹੈ। ਅਦਾਕਾਰ ਦੇ ਇਸ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇੱਕ ਯੂਜ਼ਰ ਨੇ ਟਵੀਟ 'ਚ ਲਿਖਿਆ, ''ਅਕਸ਼ੈ ਕੁਮਾਰ ਸਰ ਨੂੰ ਅੱਜ ਮੁੰਬਈ 'ਚ ਲੋੜਵੰਦ ਲੋਕਾਂ ਨੂੰ ਖਾਣਾ ਖੁਆਉਂਦੇ ਦੇਖਿਆ ਗਿਆ। ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸਭ ਤੋਂ ਦਿਆਲੂ ਆਦਮੀ ਕਿਹਾ ਅਤੇ ਦੂਜੇ ਨੇ ਲਿਖਿਆ, ''ਅੱਕੀ ਪਾਪੀ ਨੇ ਦਿਲ ਜਿੱਤ ਲਿਆ ਹੈ।

ਕੁਝ ਦਿਨ ਪਹਿਲਾਂ ਅਕਸ਼ੈ ਕੁਮਾਰ ਨੇ ਹਿੰਦੀ ਫਿਲਮ ਇੰਡਸਟਰੀ 'ਚ ਲਗਾਤਾਰ ਫਲਾਪ ਹੋ ਰਹੀਆਂ ਫਿਲਮਾਂ ਨੂੰ ਲੈ ਕੇ ਤਿੱਖਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਮੀਡੀਆ ਨੂੰ ਫਲਾਪ ਫਿਲਮਾਂ 'ਤੇ ਦੁੱਖ ਪ੍ਰਗਟ ਨਾਂ ਕਰਨ ਦੀ ਅਪੀਲ ਕੀਤੀ ਸੀ। ਅਕਸ਼ੈ ਨੇ ਕਿਹਾ ਕਿ ਉਹ ਅਜੇ ਵੀ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਭਵਿੱਖ ਲਈ ਉਸ ਕੋਲ ਕਈ ਫਿਲਮਾਂ ਹਨ।

ਹੋਰ ਪੜ੍ਹੋ : ਸਾਊਥ ਸੁਪਰਸਟਾਰ ਪ੍ਰਭਾਸ ਵਾਇਨਾਡ ਭੂਚਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸਾਹਮਣੇ ਆਏ, ਫੈਨਜ਼ ਕਰ ਰਹੇ ਸ਼ਲਾਘਾ

ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਐਕਟਰ ਆਖਰੀ ਵਾਰ ਸੁਧਾ ਕੋਂਗਲਾ ਦੀ ਫਿਲਮ ਸਰਫੀਰਾ ਵਿੱਚ ਨਜ਼ਰ ਆਏ ਸਨ। ਇਹ ਫਿਲਮ ਇਸ ਸਾਲ 12 ਜੁਲਾਈ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਜ਼ਿਆਦਾ ਕਮਾਈ ਨਹੀਂ ਕਰ ਸਕਿਆ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network