Akshay Kumar: ਅਕਸ਼ੈ ਕੁਮਾਰ ਨੇ ਪੋਸਟ ਸ਼ੇਅਰ ਕਰ ਮੰਗੀ ਮੁਆਫੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੈਲਕਮ' ਦੇ ਸੀਕਵਲ 'ਵੈਲਕਮ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜੋ ਸਾਹਮਣੇ ਆਉਂਦੇ ਹੀ ਕਾਫੀ ਮਸ਼ਹੂਰ ਹੋ ਗਿਆ ਸੀ। ਇਸ ਦੌਰਾਨ ਅਕਸ਼ੈ ਕੁਮਾਰ ਦਾ ਹਾਲ ਹੀ 'ਚ ਕੀਤਾ ਗਿਆ ਇੱਕ ਨਵਾਂ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਸਭ ਤੋਂ ਮੁਆਫੀ ਮੰਗੀ ਹੈ, ਆਓ ਜਾਣਦੇ ਹਾਂ ਅਦਾਕਾਰ ਨੇ ਅਜਿਹਾ ਕਿਉਂ ਕੀਤਾ ਹੈ।

Reported by: PTC Punjabi Desk | Edited by: Pushp Raj  |  September 20th 2023 12:35 PM |  Updated: September 20th 2023 12:35 PM

Akshay Kumar: ਅਕਸ਼ੈ ਕੁਮਾਰ ਨੇ ਪੋਸਟ ਸ਼ੇਅਰ ਕਰ ਮੰਗੀ ਮੁਆਫੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Akshay Kumar apologized:  ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ (Akshay Kumar)  ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੈਲਕਮ' ਦੇ ਸੀਕਵਲ 'ਵੈਲਕਮ 3' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜੋ ਸਾਹਮਣੇ ਆਉਂਦੇ ਹੀ ਕਾਫੀ ਮਸ਼ਹੂਰ ਹੋ ਗਿਆ ਸੀ। ਇਸ ਦੌਰਾਨ ਅਕਸ਼ੈ ਕੁਮਾਰ ਦਾ ਹਾਲ ਹੀ 'ਚ ਕੀਤਾ ਗਿਆ ਇੱਕ ਨਵਾਂ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਉਨ੍ਹਾਂ ਨੇ ਸਭ ਤੋਂ ਮੁਆਫੀ ਮੰਗੀ ਹੈ, ਆਓ ਜਾਣਦੇ ਹਾਂ ਅਦਾਕਾਰ ਨੇ ਅਜਿਹਾ ਕਿਉਂ ਕੀਤਾ ਹੈ। 

ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਟਵੀਟ ਸ਼ੇਅਰ ਕੀਤਾ ਹੈ। ਇਸ 'ਚ ਅਦਾਕਾਰ ਨੇ ਇੱਕ  ਤਸਵੀਰ ਦੇ ਨਾਲ ਟਵੀਟਕਰਦੇ ਹੋਏ  ਲਿਖਿਆ... 'ਜੇ ਜਾਣਬੁੱਝ ਕੇ ਜਾਂ ਅਣਜਾਣੇ 'ਚ ਮੇਰੀ ਕਿਸੇ ਗਲਤੀ ਕਾਰਨ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ... ਤਾਂ ਮੈਂ ਦਿਲੋਂ, ਹੱਥ ਜੋੜ ਕੇ ਮੁਆਫੀ ਚਾਹੁੰਦਾ ਹਾਂ, ਮਿਛਮੀ ਦੁੱਕਦਮ।'

ਦਰਅਸਲ, ਜੈਨ ਧਰਮ ਵਿੱਚ ਸੰਵਤਸਰੀ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਗ਼ਲਤੀਆਂ ਲਈ ਮੁਆਫ਼ੀ ਮੰਗੀ ਜਾਂਦੀ ਹੈ। ਇਸ ਲਈ ਅਭਿਨੇਤਾ ਨੇ ਟਵੀਟ ਕੀਤਾ ਅਤੇ ਲਿਖਿਆ- 'ਮਿਛਮੀ ਦੁੱਕਦਮ।'

ਪੀਐਮ ਮੋਦੀ ਨੇ 'ਮਿਛਮੀ ਦੁੱਕਦਮ' ਦਾ ਕੀਤਾ ਸੀ ਜ਼ਿਕਰ 

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਨਵੀਂ ਸੰਸਦ 'ਚ ਆਪਣੇ ਸੰਬੋਧਨ 'ਚ 'ਮਿਛਮੀ ਦੁੱਕਦਮ' ਦਾ ਜ਼ਿਕਰ ਕਰਕੇ ਮੁਆਫੀ ਵੀ ਮੰਗੀ ਸੀ। ਉਨ੍ਹਾਂ ਨੇ ਮੇਰੇ ਵੱਲੋਂ ਵੀ ਪੂਰੀ ਨਿਮਰਤਾ ਨਾਲ ਤੁਹਾਨੂੰ ਸਾਰਿਆਂ ਨੂੰ 'ਮਿਛਮੀ ਦੁੱਕਦਮ' ਕਿਹਾ ਸੀ।

'ਮਿਛਮੀ ਦੁੱਕਦਮ' ਦਾ ਕੀ ਅਰਥ ਹੈ?

‘ਮਿਛਮੀ ਦੁੱਕਦਮ’ ਜੈਨ ਧਰਮ ਨਾਲ ਜੁੜਿਆ ਹੋਇਆ ਹੈ। ਮਿਛਮੀ ਦਾ ਅਰਥ ਹੈ ਮੁਆਫ਼ੀ ਅਤੇ ਦੁੱਕਦਮ ਦਾ ਅਰਥ ਹੈ ਗ਼ਲਤੀਆਂ। ਜੈਨ ਧਰਮ ਦੀ ਪਰੰਪਰਾ ਦੇ ਮੁਤਾਬਕ, ਸ਼ਵੇਤੰਬਰਾ ਭਾਈਚਾਰਾ ਹਰ ਸਾਲ 'ਅਸ਼ਟਹਣਿਕਾ' ਨਾਮ ਦਾ ਅੱਠ ਦਿਨਾਂ ਪਰਯੂਸ਼ਨ ਤਿਉਹਾਰ ਮਨਾਉਂਦਾ ਹੈ। 'ਵਿਸ਼ਵ ਮਿੱਤਰਤਾ ਦਿਵਸ' ਯਾਨੀ ਸੰਵਤਸਰੀ ਤਿਉਹਾਰ ਪਰਯੂਸ਼ਨ ਤਿਉਹਾਰ ਦੇ ਸਮੇਂ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਆਖਰੀ ਦਿਨ ਜੈਨ ਧਰਮ ਦੇ ਲੋਕ ਇੱਕ ਦੂਜੇ ਤੋਂ ਮੁਆਫੀ ਮੰਗਦੇ ਹਨ। ਉਹ ਜਾਣੇ-ਅਣਜਾਣੇ ਵਿਚ ਹੋਈ ਕਿਸੇ ਵੀ ਗ਼ਲਤੀ ਲਈ 'ਮਿਛਮੀ ਦੁੱਕਦਮ' ਕਹਿ ਕੇ ਇਕ ਦੂਜੇ ਤੋਂ ਮੁਆਫੀ ਮੰਗਦੇ ਹਨ।

ਹੋਰ ਪੜ੍ਹੋ: Parineeti-Raghav Wedding: ਅਰਦਾਸ ਨਾਲ ਸ਼ੁਰੂ ਹੋਈ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ, ਵੇਖੋ ਵੀਡੀਓ

ਦੱਸ ਦੇਈਏ ਕਿ ਅਕਸ਼ੈ ਕੁਮਾਰ  ਕੋਲ ਕਈ ਆਉਣ ਵਾਲੇ ਪ੍ਰੋਜੈਕਟ ਹਨ। ਅਭਿਨੇਤਾ ਦੀ 'ਮਿਸ਼ਨ ਰਾਣੀਗੰਜ' ਅਗਲੇ ਮਹੀਨੇ 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਦੋਂ ਕਿ 'ਵੈਲਕਮ ਟੂ ਦਾ ਜੰਗਲ' ਅਗਲੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕੋਲ ਪਾਈਪਲਾਈਨ 'ਚ 'ਵੈਲਕਮ 3' ਅਤੇ 'ਹੇਰਾ ਫੇਰੀ 3' ਵੀ ​​ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network