ਅਜੇ ਦੇਵਗਨ ਨੇ ਅਸਲ ਜ਼ਿੰਦਗੀ ‘ਚ ਵੀ ‘ਸ਼ੈਤਾਨੀ ਸ਼ਕਤੀਆਂ’ ਦਾ ਕੀਤਾ ਅਨੁਭਵ, ਅਦਾਕਾਰ ਨੇ ਦਿਲ ਕੰਬਾਉਣ ਵਾਲਾ ਕੀਤਾ ਖੁਲਾਸਾ
ਅਜੇ ਦੇਵਗਨ (Ajay Devgn) ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ । ਉਨ੍ਹਾਂ ਨੇ ਬਾਲੀਵੁੱਡ (Bollywood) ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ਜਾਨ, ਫੂਲ ਔਰ ਕਾਂਟੇ, ਹਕੀਕਤ, ਏਕ ਹੀ ਰਾਸਤਾ,ਤਕਸ਼ਕ ਸਣੇ ਕਈ ਫ਼ਿਲਮਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਲਦ ਹੀ ਅਦਾਕਾਰ ਫ਼ਿਲਮ ‘ਸ਼ੈਤਾਨ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ‘ਚ ਉਹ ਸ਼ੈਤਾਨੀ ਤਾਕਤਾਂ ਦੇ ਨਾਲ ਜੂਝਦੇ ਹੋਏ ਨਜ਼ਰ ਆਉਣਗੇ । ਇਹ ਫ਼ਿਲਮ ਕਾਲੇ ਜਾਦੂ ‘ਤੇ ਅਧਾਰਿਤ ਹੈ।
ਹੋਰ ਪੜ੍ਹੋ : ਲਖਵਿੰਦਰ ਵਡਾਲੀ ਦੇ ਭਤੀਜੇ ਜੈਕਰਣ ਸਿੰਘ ਦਾ ਹੋਇਆ ਵਿਆਹ, ਜੈਨੀ ਜੌਹਲ, ਜਸਬੀਰ ਜੱਸੀ ਸਣੇ ਕਈ ਗਾਇਕਾਂ ਨੇ ਕੀਤਾ ਪਰਫਾਰਮ
ਅਦਾਕਾਰ ਅਜੇ ਦੇਵਗਨ ਨੇ ਹਾਲ ਹੀ ‘ਚ ਆਪਣੇ ਨਾਲ ਹੋਏ ਕੁਝ ਅਜਿਹੇ ਅਨੁਭਵਾਂ ਦੇ ਬਾਰੇ ਵੀ ਖੁਲਾਸਾ ਕੀਤਾ ਹੈ।ਅਜੇ ਦੇਵਗਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਈ ਪੈਰਾਨਾਰਮਲ ਐਕਟੀਵਿਟੀਜ਼ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਸ ਬਾਰਾਂ ਸਾਲਾਂ ਦੇ ਦੌਰਾਨ ਉਨ੍ਹਾਂ ਦੀ ਜ਼ਿੰਦਗੀ ‘ਚ ਕਈ ਅਜਿਹੇ ਮੌਕੇ ਆਏ, ਜਦੋਂ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਅਨੁਭਵ ਹੋਇਆ । ਪਰ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਇਹ ਅਸਲੀਅਤ ਸੀ ਜਾਂ ਉਨ੍ਹਾਂ ਦੇ ਮਨ ਦਾ ਕੋਈ ਭੁਲੇਖਾ ਸੀ।
ਅਜੇ ਦੇਵਗਨ ਫ਼ਿਲਮ ‘ਸ਼ੈਤਾਨ’ ‘ਚ ਆਪਣੇ ਪਰਿਵਾਰ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਂਦੇ ਹੋਏ ਨਜ਼ਰ ਆਉਣਗੇ । ਇਸ ਫ਼ਿਲਮ ‘ਚ ‘ਸ਼ੈਤਾਨ’ ਦੀ ਭੂਮਿਕਾ ਆਰ ਮਾਧਵਨ ਨੇ ਨਿਭਾਈ ਹੈ ।ਜੋ ਕਿ ਅਜੇ ਦੇ ਪਰਿਵਾਰ ਨੂੰ ਫਸਾਉਣ ਦੇ ਲਈ ਕਾਲੇ ਇਲਮ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਜੇ ਦੇਵਗਨ ਦੀ ਭੋਲਾ, ਦ੍ਰਿਸ਼ਯਮ-੨ ਨੇ ਵੀ ਬਾਕਸ ਆਫ਼ਿਸ ‘ਤੇ ਵਧੀਆ ਕਲੈਕਸ਼ਨ ਕੀਤੀ ਸੀ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਸ਼ੈਤਾਨੀ ਤਾਕਤਾਂ ਦੇ ਨਾਲ ਜੂਝ ਰਹੇ ਅਜੇ ਦੇਵਗਨ ਦੀ ਇਸ ਫ਼ਿਲਮ ਦਾ ਕੰਸੈਪਟ ਦਰਸ਼ਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ।ਅਜੇ ਦੇਵਗਨ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ‘ਚ ਮਾਹਿਰ ਹਨ ਅਤੇ ਦਰਸ਼ਕਾਂ ਦੇ ਵੱਲੋਂ ਉਨ੍ਹਾਂ ਦੇ ਹਰ ਕਿਰਦਾਰ ਨੂੰ ਪਸੰਦ ਕੀਤਾ ਜਾਂਦਾ ਹੈ।
-