ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਅੱਜ ਹੈ ਜਨਮ ਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

ਐਸ਼ਵਰਿਆ ਰਾਏ ਬੱਚਨ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਾਂਗੇ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ । ਉਨ੍ਹਾਂ ਨੇ ਨੌ ਸਾਲ ਦੀ ਉਮਰ ‘ਚ ਪਹਿਲੀ ਵਾਰ ਕੈਮਰਾ ਫੇਸ ਕੀਤਾ ਸੀ ਜੋ ਕਿ ਟੀਵੀ ਕਮਰਸ਼ੀਅਲ ਦੇ ਲਈ ਵਿਗਿਆਪਨ ਸੀ ।

Reported by: PTC Punjabi Desk | Edited by: Shaminder  |  November 01st 2023 08:30 AM |  Updated: November 01st 2023 08:30 AM

ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਅੱਜ ਹੈ ਜਨਮ ਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ

ਐਸ਼ਵਰਿਆ ਰਾਏ ਬੱਚਨ (Aishwarya Rai Bachchan)ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਾਂਗੇ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ । ਉਨ੍ਹਾਂ ਨੇ ਨੌ ਸਾਲ ਦੀ ਉਮਰ ‘ਚ ਪਹਿਲੀ ਵਾਰ ਕੈਮਰਾ ਫੇਸ ਕੀਤਾ ਸੀ ਜੋ ਕਿ ਟੀਵੀ ਕਮਰਸ਼ੀਅਲ ਦੇ ਲਈ ਵਿਗਿਆਪਨ ਸੀ । ਪਰ ਉਹ ਲਾਈਮ ਲਾਈਟ ‘ਚ ਉਦੋਂ ਆਈ ਜਦੋਂ ਉਨ੍ਹਾਂ ਨੇ ਕੋਲਡ ਡਰਿੰਕ ਦਾ ਇਸ਼ਤਿਹਾਰ ਕੀਤਾ ਸੀ । ਜਿਸ ‘ਚ ਆਮਿਰ ਖ਼ਾਨ ਵੀ ਉਨ੍ਹਾਂ ਦੇ ਨਾਲ ਸਨ । 

ਹੋਰ ਪੜ੍ਹੋ :  ਕਰਵਾ ਚੌਥ ‘ਤੇ ਅਜੀਤ ਮਹਿੰਦੀ ਨੇ ਦਰਾਣੀ ਮਾਨਸੀ ਸ਼ਰਮਾ ਨੂੰ ਭੇਜਿਆ ਸਰਗੀ ਦਾ ਸਮਾਨ, ਸਦਾ ਸੁਹਾਗਣ ਰਹੋ ਦਾ ਦਿੱਤਾ ਆਸ਼ੀਰਵਾਦ

ਅਦਾਕਾਰਾ ਨਾ ਹੁੰਦੀ ਤਾਂ ਇਸ ਫੀਲਡ ‘ਚ ਜਾਂਦੀ ਐਸ਼ਵਰਿਆ

ਐਸ਼ਵਰਿਆ ਰਾਏ ਪੜ੍ਹਾਈ ‘ਚ ਕਾਫੀ ਵਧੀਆ ਸੀ ਅਤੇ ਇੱਕ ਇੰਟਰਵਿਊ ‘ਚ ਵੀ ਉਸ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਜੂਲੌਜੀ ਵਿਭਾਗ ਬਹੁਤ ਜ਼ਿਆਦਾ ਪਸੰਦ ਸੀ । ਉਹ ਮਾਡਲਿੰਗ ਅਤੇ ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਮੈਡੀਕਲ ਦੀ ਪੜ੍ਹਾਈ ਕਰ  ਰਹੀ  ਸੀ । ਉਹ ਜੇ ਅਦਾਕਾਰਾ ਨਾ ਹੁੰਦੀ ਤਾਂ ਮੈਡੀਕਲ ‘ਚ ਆਪਣਾ ਕਰੀਅਰ ਚੁਣਦੀ।ਇਸ ਤੋਂ ਇਲਾਵਾ ਆਰਕੀਟੈਕਟ ‘ਚ ਵੀ ਉਹ ਦਿਲਚਸਪੀ ਰੱਖਦੀ ਸੀ ।

ਇਸ ਸ਼ਖਸ ਲਈ ਧੜਕਦਾ ਸੀ ਐਸ਼ਵਰਿਆ ਦਾ ਦਿਲ

 ਐਸ਼ਵਰਿਆ ਰਾਏ ਬੱਚਨ ਦਾ ਨਾਮ ਅਨੇਕਾਂ ਹੀ ਅਦਾਕਾਰਾਂ ਦੇ ਨਾਲ ਜੁੜਿਆ ਸੀ । ਪਰ ਬਹੁਤ ਘੱਟ ਲੋਕ ਉਸ ਦੇ ਪਹਿਲੇ ਪਿਆਰ ਦੇ ਬਾਰੇ ਜਾਣਦੇ ਹੋਣਗੇ । ਉਸ ਸ਼ਖਸ ਦਾ ਸਬੰਧ ਬਾਲੀਵੁੱਡ ਇੰਡਸਟਰੀ ਦੇ ਨਾਲ ਨਹੀਂ ਸੀ, ਬਲਕਿ ਉਹ ਇੱਕ ਮਾਡਲ ਸੀ ।ਐਸ਼ਵਰਿਆ ਰਾਏ ਬੱਚਨ ਲਈ ਅਨੇਕਾਂ ਹੀ ਅਦਾਕਾਰਾਂ ਦਾ ਦਿਲ ਧੜਕਦਾ ਸੀ, ਪਰ ਇੱਕ ਅਜਿਹਾ ਸ਼ਖਸ ਵੀ ਸੀ ਜਿਸ ਲਈ ਇਹ ਅਦਾਕਾਰਾ ਦੀਵਾਨੀ ਸੀ ।

ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਅਦਾਕਾਰਾ ਇੱਕ ਕਾਮਯਾਬ ਮਾਡਲ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ ਰਾਜੀਵ ਮੂਲਚੰਦਾਨੀ ਦੇ ਨਾਲ ਹੋਈ ਸੀ ।ਦੋਵਾਂ ਨੂੰ ਇੱਕਠਿਆਂ ਕਈ ਵਾਰ ਸਪਾਟ ਕੀਤਾ ਗਿਆ ਸੀ ।ਇਸ ਰਿਸ਼ਤੇ ਨੂੰ ਲੈ ਕੇ ਐਸ਼ਵਰਿਆ ਵੀ ਬਹੁਤ ਸੀਰੀਅਸ ਸੀ । ਇਸ ਦੇ ਨਾਲ ਹੀ ਅਦਾਕਾਰਾ ਆਪਣੇ ਭਵਿੱਖ ਅਤੇ ਕਰੀਅਰ ਨੂੰ ਲੈ ਕੇ ਵੀ ਚਿੰਤਿਤ ਸੀ ਤੇ ਜ਼ਿੰਦਗੀ ‘ਚ ਕੁਝ ਵੱਡਾ ਕਰਨਾ ਚਾਹੁੰਦੀ ਸੀ । ਪਰ ਰਾਜੀਵ ਮੂਲਚੰਦਾਨੀ ਇਸ ਰਿਸ਼ਤੇ ‘ਚ ਠਹਿਰਾਅ ਲਿਆ ਕੇ ਇਸ ਰਿਸ਼ਤੇ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੁੰਦੇ ਸਨ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network