ਐਸ਼ਵਰਿਆ ਰਾਏ ਬੱਚਨ ਨੂੰ ਬਾਂਹ ‘ਤੇ ਲੱਗੀ ਸੱਟ, ਧੀ ਅਰਾਧਿਆ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ
ਐਸ਼ਵਰਿਆ ਰਾਏ ਬੱਚਨ (Aishwarya Rai Bachchan) ਆਪਣੀ ਧੀ ਅਰਾਧਿਆ ਬੱਚਨ ਦੇ ਨਾਲ ਕਾਨਸ ਫ਼ਿਲਮ ਫੈਸਟੀਵਲ ‘ਚ ਸ਼ਾਮਿਲ ਹੋਣ ਦੇ ਲਈ ਰਵਾਨਾ ਹੋ ਚੁੱਕੀ ਹੈ। ਉਸ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਇਸ ਦੌਰਾਨ ਐਸ਼ਵਰਿਆ ਰਾਏ ਦੀ ਬਾਂਹ ‘ਤੇ ਸੱਟ ਲੱਗੀ ਹੋਈ ਦਿਖਾਈ ਦਿੱਤੀ ਹੈ ਅਤੇ ਉਸ ਨੇ ਹੱਥ ‘ਚ ਆਰਮ ਸਲਿੰਗ ਪਹਿਨਿਆ ਹੋਇਆ ਸੀ । ਜਿਸ ਨੂੰ ਵੇਖ ਕੇ ਫੈਨਸ ਵੀ ਪ੍ਰੇਸ਼ਾਨ ਦਿਖਾਈ ਦਿੱਤੇ ।
ਹੋਰ ਪੜ੍ਹੋ : ਰਾਖੀ ਸਾਵੰਤ ਦੇ ਪੇਟ ‘ਚ ਟਿਊਮਰ, ਕਿਡਨੀ ਖਰਾਬ ਸਾਬਕਾ ਹਸਬੈਂਡ ਨੇ ਦਿੱਤਾ ਹੈਲਥ ਅਪਡੇਟ
ਮਾਂ ਧੀ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਐਸ਼ਵਰਿਆ ਰਾਏ ਬੱਚਨ ਇਸ ਦੌਰਾਨ ਪੋਜ਼ ਵੀ ਦਿੰਦੀ ਨਜ਼ਰ ਆਈ । ਅਦਾਕਾਰਾ ਨੇ ਬਲੈਕ ਪੈਂਟ ਦੇ ਨਾਲ ਬਲੂ ਰੰਗ ਦੀ ਜੈਕੇਟ ਪਾਈ ਸੀ ਅਤੇ ਅਰਾਧਿਆ ਸਫੇਦ ਰੰਗ ਦੀ ਸਵੈਟ ਸ਼ਰਟ ‘ਚ ਬਹੁਤ ਹੀ ਕਿਊਟ ਲੱਗ ਰਹੀ ਸੀ।
2002 ‘’ਚ ਪਹਿਲੀ ਵਾਰ ਕਾਨਸ ‘ਚ ਆਈ ਸੀ ਨਜ਼ਰ
ਐਸ਼ਵਰਿਆ ਰਾਏ ਬੱਚਨ 2002 ‘ਚ ਕਾਨਸ ਫ਼ਿਲਮ ਫੈਸਟੀਵਲ ‘ਚ ਨਜ਼ਰ ਆਈ ਸੀ। ਉਸ ਨੇ ਇਸ ਖਾਸ ਦਿਨ ਦੇ ਲਈ 1994 ‘ਚ ਨੀਤਾ ਲੁੱਲਾ ਦੀ ਡਿਜ਼ਾਇਨ ਕੀਤੀ ਸਾੜ੍ਹੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ ।
ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ‘ਚ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਉਸ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸੁਭਾਸ਼ ਘਈ ਦੀ ਫ਼ਿਲਮ ਤਾਲ, ਹਮ ਦਿਲ ਦੇ ਚੁੱਕੇ ਸਨਮ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
- PTC PUNJABI