12 ਸਾਲ ਦੀ ਹੋਈ ਐਸ਼ਵਰਿਆ ਅਤੇ ਅਭਿਸ਼ੇਕ ਦੀ ਧੀ, ਮਾਂ ਐਸ਼ਵਰਿਆ ਨੇ ਲਿਖਿਆ ਦਿਲ ਛੂਹ ਜਾਣ ਵਾਲਾ ਸੁਨੇਹਾ
ਐਸ਼ਵਰਿਆ ਰਾਏ (Aishwarya Rai Bachchan)ਅਤੇ ਅਭਿਸ਼ੇਕ ਬੱਚਨ ਦੀ ਧੀ ਅਰਾਧਿਆ ਬਾਰਾਂ ਸਾਲ ਦੀ ਹੋ ਗਈ ਹੈ । ਇਸ ਮੌਕੇ ‘ਤੇ ਜਿੱਥੇ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਤਸਵੀਰਾਂ ਸ਼ੇਅਰ ਕਰ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉੱਥੇ ਹੀ ਪਿਤਾ ਅਭਿਸ਼ੇਕ ਬੱਚਨ ਨੇ ਵੀ ਦਿਲ ਨੂੰ ਛੂਹਣ ਵਾਲਾ ਸੁਨੇਹਾ ਲਿਖਿਆ ਹੈ । ਅਭਿਸ਼ੇਕ ਬੱਚਨ ਨੇ ਲਿਖਿਆ ਕਿ ‘ਜਨਮ ਦਿਨ ਮੁਬਾਰਕ ਹੋਵੇ, ਮੇਰੀ ਛੋਟੀ ਪ੍ਰਿੰਸੇਸ ।
ਹੋਰ ਪੜ੍ਹੋ : ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਕਿਊਟ ਵੀਡੀਓ, ਵੇਖੋ ਮਾਂ ਧੀ ਦਾ ਕਿਊਟ ਅੰਦਾਜ਼
ਮੈਂ ਤੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹਾਂ। ਜਿਉਂ ਹੀ ਅਭਿਸ਼ੇਕ ਬੱਚਨ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਬਾਲੀਵੁੱਡ ਦੇ ਹੋਰ ਕਈ ਕਲਾਕਾਰਾਂ ਨੇ ਵੀ ਅਰਾਧਿਆ ਨੂੰ ਜਨਮ ਦਿਨ ‘ਤੇ ਵਿਸ਼ ਕੀਤਾ ।ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਲਿਖਿਆ ‘ਜਨਮ ਦਿਨ ਮੁਬਾਰਕ ਹੋਵੇ ਅਰਾਧਿਆ, ਗੌਡ ਬਲੈਸ ਯੂ’। ਇਸ ਦੇ ਨਾਲ ਫਰਦੀਨ ਖਾਨ ਨੇ ਲਿਖਿਆ‘ਵਧਾਈ ਹੋਵੇ’ । ਇਸ ਤੋਂ ਇਲਾਵਾ ਸੋਨੂੰ ਸੂਦ ਸਣੇ ਕਈ ਕਲਾਕਾਰਾਂ ਨੇ ਵੀ ਅਰਾਧਿਆ ਨੂੰ ਬਰਥਡੇ ਵਿਸ਼ ਕੀਤਾ ਹੈ ।
ਐਸ਼ਵਰਿਆ ਰਾਏ ਨੇ ਆਪਣੀ ਧੀ ਦੇ ਜਨਮ ਦਿਨ ‘ਤੇ ਧੀ ਦੇ ਨਾਲ ਇੱਕ ਪਿਆਰੀ ਜਿਹੀ ਸੈਲਫੀ ਪੋਸਟ ਕੀਤੀ ਹੈ । ਇਹ ਤਸਵੀਰ ਅਰਾਧਿਆ ਦੇ ਬਚਪਨ ਦੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੈਂ ਤੈਨੂੰ ਬਹੁਤ, ਬਿਨਾਂ ਸ਼ਰਤ, ਹਮੇਸ਼ ਅਤੇ ਉਸ ਤੋਂ ਵੀ ਜ਼ਿਆਦਾ ਪਿਆਰ ਕਰਦੀ ਹਾਂ ਮੇਰੀ ਪਿਆਰੀ ਏਂਜਲ ਅਰਾਧਿਆ। ਤੂੰ ਮੇਰੀ ਜ਼ਿੰਦਗੀ ਦਾ ਪਿਆਰ ਹੈਂ।ਮੈਂ ਤੇਰੇ ਲਈ ਸਾਹ ਲੈਂਦੀ ਹਾਂ। ਮੇਰੀ ਆਤਮਾ…ਹੈਪੀ ਹੈਪੀ…ਹੈਪੀਇਸਟ 12ਵਾਂ ਬਰਥਡੇ’।
ਐਸ਼ਵਰਿਆ ਅਭਿਸ਼ੇਕ ਨੇ 2007 ‘ਚ ਕਰਵਾਇਆ ਵਿਆਹ
ਬਾਲੀਵੁੱਡ ਦੀ ਇਸ ਜੋੜੀ ਨੇ ਅਪ੍ਰੈਲ2007 ‘ਚ ਵਿਆਹ ਕਰਵਾਇਆ ਸੀ । 2011‘ਚ ਅਰਾਧਿਆ ਦਾ ਜਨਮ ਹੋਇਆ ਸੀ ਅਤੇ ਹੁਣ ਉਹ 12 ਸਾਲ ਦੀ ਹੋ ਗਈ ਹੈ ।
- PTC PUNJABI