ਰਸ਼ਮਿਕਾ ਮੰਡਾਨਾ ਤੇ ਕਾਜੋਲ ਤੋਂ ਬਾਅਦ ਆਲੀਆ ਭੱਟ ਵੀ ਹੋਈ ਡੀਪਫੇਕ ਦਾ ਸ਼ਿਕਾਰ; ਵੀਡੀਓ ਹੋਈ ਵਾਇਰਲ
Alia Bhatt deepfake video: ਮੌਜੂਦਾ ਸਮੇਂ 'ਚ ਤਕਨਾਲੋਜੀ ਦੀ ਵਰਤੋਂ ਬਹੁਤ ਵਧ ਗਈ ਹੈ ਪਰ ਕੁੱਝ ਲੋਕ ਇਸ ਦਾ ਗ਼ਲਤ ਇਸਤੇਮਾਲ ਵੀ ਕਰਦੇ ਹਨ। ਇਨ੍ਹੀਂ ਦਿਨੀਂ ਮਸ਼ਹੂਰ ਹਸਤੀਆਂ ਬਾਰੇ ਡੀਪਫੇਕ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਕਈ ਵੱਡੇ ਸਿਤਾਰੇ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਇਸ ਸੂਚੀ 'ਚ ਇੱਕ ਹੋਰ ਨਾਮ ਜੁੜ ਗਿਆ ਹੈ। ਬੀ ਟਾਊਨ ਦੀ ਟੌਪ ਅਦਾਕਾਰਾ ਆਲੀਆ ਭੱਟ (Alia Bhatt ) ਵੀ ਡੀਪਫੇਕ ਵੀਡੀਉ ਦਾ ਸ਼ਿਕਾਰ ਹੋ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਇੱਕ ਇਤਰਾਜ਼ਯੋਗ ਵੀਡੀਉ ਵਾਇਰਲ ਹੋ ਰਹੀ ਹੈ।
ਆਲੀਆ ਭੱਟ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਵੱਡੀ ਫੈਨ ਫਾਲੋਇੰਗ ਹੈ। ਲੋਕ ਉਸ ਦੀ ਐਕਟਿੰਗ ਸਟਾਈਲ ਦੇ ਨਾਲ-ਨਾਲ ਇੰਸਟਾਗ੍ਰਾਮ 'ਤੇ ਉਸ ਦੀਆਂ ਪੋਸਟਾਂ ਨੂੰ ਵੀ ਪਸੰਦ ਕਰਦੇ ਹਨ, ਪਰ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ।
ਵੀਡੀਉ 'ਚ ਇੱਕ ਕੁੜੀ ਨੀਲੇ ਰੰਗ ਦੀ ਫਲੋਰਲ ਕੋਆਰਡ ਸੈੱਟ ਪਾ ਕੇ ਬੈਠੀ ਦਿਖਾਈ ਦੇ ਰਹੀ ਹੈ। ਉਸ ਨੂੰ ਕੈਮਰੇ ਵੱਲ ਇਤਰਾਜ਼ਯੋਗ ਇਸ਼ਾਰਾ ਕਰਦੇ ਹੋਏ ਦਿਖਾਇਆ ਗਿਆ ਹੈ। ਇਸ 'ਚ ਆਲੀਆ ਭੱਟ ਦਾ ਚਿਹਰਾ ਦਿਖਾਇਆ ਗਿਆ ਹੈ, ਹਾਲਾਂਕਿ ਧਿਆਨ ਨਾਲ ਦੇਖਣ 'ਤੇ ਇਹ ਸਾਫ ਹੈ ਕਿ ਵੀਡੀਓ 'ਚ ਆਲੀਆ ਭੱਟ ਨਹੀਂ ਹੈ। ਅਭਿਨੇਤਰੀ ਦਾ ਚਿਹਰਾ ਕਿਸੇ ਹੋਰ ਦੇ ਸਰੀਰ 'ਤੇ ਐਡਿਟ ਕੀਤਾ ਗਿਆ ਹੈ। ਉਸ ਦੀ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਹਨ। ਆਲੀਆ ਦੇ ਫੈਨਜ਼ ਅਜਿਹੀ ਹਰਕਤ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਹੋਰ ਪੜ੍ਹੋ: ਵਿਆਹ ਬੰਧਨ 'ਚ ਬੱਝੇ ਪੰਜਾਬੀ ਗਾਇਕ A-Kay, ਨਿੰਜਾ ਤੇ ਜੀ ਖਾਨ ਨੇ ਵਿਆਹ 'ਚ ਲਾਈ ਰੌਣਕਾਂ, ਵੇਖੋ ਵੀਡੀਓ
ਆਲੀਆ ਭੱਟ ਡੀਪਫੇਕ ਵੀਡੀਉਜ਼ ਦਾ ਸ਼ਿਕਾਰ ਹੋਣ ਵਾਲੀ ਪਹਿਲੀ ਸੈਲੀਬ੍ਰਿਟੀ ਨਹੀਂ ਹੈ। ਇਸ ਤੋਂ ਪਹਿਲਾਂ ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਵੀਡੀਉ ਨੂੰ ਐਡਿਟ ਕਰਕੇ ਡੀਪ ਫੇਕ ਕੀਤਾ ਗਿਆ ਸੀ। ਉਸ ਤੋਂ ਬਾਅਦ ਕੈਟਰੀਨਾ ਕੈਫ ਅਤੇ ਕਾਜੋਲ ਵੀ ਡੀਪਫੇਕ ਦਾ ਸ਼ਿਕਾਰ ਹੋ ਚੁੱਕੀਆਂ ਹਨ।
- PTC PUNJABI