ਆਦਿਪੁਰਸ਼ ਨੇ ਰਿਲੀਜ਼ ਤੋਂ ਪਹਿਲਾਂ ਹੀ ਕਾਮਯਾਬੀ ਦੇ ਤੋੜੇ ਰਿਕਾਰਡ, ਕੀਤੀ 210 ਕਰੋੜ ਦੀ ਕਮਾਈ

ਫ਼ਿਲਮ ‘ਆਦਿਪੁਰਸ਼’ ਕੱਲ੍ਹ ਯਾਨੀ ਕਿ ਸੋਲਾਂ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਹੀ ਇਹ ਫ਼ਿਲਮ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ । ਜੀ ਜਾਂ ਇਸ ਫ਼ਿਲਮ ਨੇ 210 ਕਰੋੜ ਕਮਾ ਲਏ ਹਨ । ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਅਤੇ ਸੈਫ ਅਲੀ ਖ਼ਾਨ ਸਟਾਰਰ ਇਹ ਫ਼ਿਲਮ ਵੱਡੇ ਬਜਟ ਦੀ ਫ਼ਿਲਮ ਹੈ ਅਤੇ ਪੰਜ ਸੌ ਕਰੋੜ ਰੁਪਏ ਦੇ ਬਜਟ ਦੇ ਨਾਲ ਤਿਆਰ ਹੋਈ ਹੈ ।

Reported by: PTC Punjabi Desk | Edited by: Shaminder  |  June 15th 2023 02:58 PM |  Updated: June 15th 2023 02:58 PM

ਆਦਿਪੁਰਸ਼ ਨੇ ਰਿਲੀਜ਼ ਤੋਂ ਪਹਿਲਾਂ ਹੀ ਕਾਮਯਾਬੀ ਦੇ ਤੋੜੇ ਰਿਕਾਰਡ, ਕੀਤੀ 210 ਕਰੋੜ ਦੀ ਕਮਾਈ

ਫ਼ਿਲਮ ‘ਆਦਿਪੁਰਸ਼’ (Adipurush) ਕੱਲ੍ਹ ਯਾਨੀ ਕਿ ਸੋਲਾਂ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਹੀ ਇਹ ਫ਼ਿਲਮ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ । ਜੀ ਜਾਂ ਇਸ ਫ਼ਿਲਮ ਨੇ 210 ਕਰੋੜ ਕਮਾ ਲਏ ਹਨ । ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਅਤੇ ਸੈਫ ਅਲੀ ਖ਼ਾਨ ਸਟਾਰਰ ਇਹ ਫ਼ਿਲਮ ਵੱਡੇ ਬਜਟ ਦੀ ਫ਼ਿਲਮ ਹੈ ਅਤੇ ਪੰਜ ਸੌ ਕਰੋੜ ਰੁਪਏ ਦੇ ਬਜਟ ਦੇ ਨਾਲ ਤਿਆਰ ਹੋਈ ਹੈ ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਕੀਤੀ ਨਵੀਂ ਸ਼ੁਰੂਆਤ, ਕਿਹਾ ‘ਹੁਣ ਖਰਚੇ ਨਹੀਂ ਹੁੰਦੇ ਪੂਰੇ’

ਫ਼ਿਲਮ ਦੇ ਓਟੀਟੀ ਅਤੇ ਟੀਵੀ ਰਾਈਟਸ ਲਈ ਵੱਡੀ ਡੀਲ ਕੀਤੀ ਗਈ ਹੈ । ਫ਼ਿਲਮ ਟ੍ਰੇਡ ਐਨਾਲਿਸਟ ਰਮੇਸ਼ ਬਾਲਾ ਦੇ ਮੁਤਾਬਕ ‘ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ‘ਚ ਫ਼ਿਲਮ ਦੇ ਰਾਈਟਸ ਕਰੀਬ ਡੇਢ ਸੌ ਕਰੋੜ ‘ਚ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਿੰਦੀ ਬੈਲਟ ‘ਚ 120 ਕਰੋੜ ‘ਚ ਰਾਈਟਸ ਵੇਚੇ ਗਏ ਹਨ । 

ਐਡਵਾਂਸ ‘ਚ ਹੋਈ ਟਿਕਟਾਂ ਦੀ ਵਿਕਰੀ 

ਇਸ ਤੋਂ ਪਹਿਲਾਂ ‘ਆਦਿਪੁਰਸ਼’ ਫ਼ਿਲਮ ਦੇ ਲਈ ਚਾਲੀ ਹਜ਼ਾਰ ਦੇ ਕਰੀਬ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ । ਐਡਵਾਂਸ ਬੁਕਿੰਗ ‘ਚ ਫ਼ਿਲਮ ਨੁੰ ਵਧੀਆ ਰਿਸਪਾਂਸ ਮਿਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਸ਼ਾਨਦਾਰ ਓਪਨਿੰਗ ਕਰਨ ਜਾ ਰਹੀ ਹੈ । ਇਹ ਫ਼ਿਲਮ ਇਸ ਸਾਲ ਦੀ ਸਭ ਤੋਂ ਵੱਡੀ ਫ਼ਿਲਮਾਂ ਚੋਂ ਇੱਕ ਹੈ ।

ਜਿਸ ਨੂੰ ਵੱਡੇ ਪੱਧਰ ‘ਤੇ ਸਕਰੀਨਾਂ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ । ਫ਼ਿਲਮ ‘ਆਦਿਪੁਰਸ਼’ ਨੂੰ ਪੰਜ ਭਾਸ਼ਾਵਾਂ ਹਿੰਦੀ, ਤੇਲਗੂ, ਤਮਿਲ, ਕੰਨੜ ਅਤੇ ਮਲਿਆਲਮ ਦੇ ਨਾਲ 6200  ਸਕਰੀਨ ‘ਤੇ ਰਿਲੀਜ਼ ਕੀਤਾ ਜਾਵੇਗਾ ਅਤੇ ‘ਆਦਿਪੁਰਸ਼’ ਦੀ ਹਿੰਦੀ ‘ਚ ਓਪਨਿੰਗ ਪੱਚੀ ਤੋਂ ਤੀਹ ਕਰੋੜ ਦੇ ਦਰਮਿਆਨ ਹੋਣ ਦੀ ਸੰਭਾਵਨਾ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network