ਅਦਾਕਾਰਾ ਜ਼ਾਇਰਾ ਵਸੀਮ ਦੇ ਪਿਤਾ ਦਾ ਹੋਇਆ ਦਿਹਾਂਤ, ਆਮਿਰ ਖਾਨ ਦੇ ਨਾਲ ‘ਦੰਗਲ’ ਫ਼ਿਲਮ ‘ਚ ਕੀਤਾ ਸੀ ਕੰਮ
ਬਾਲੀਵੁੱਡ ਇੰਡਸਟਰੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰਾ ਜ਼ਾਇਰਾ ਵਸੀਮ (Zaira Wasim) ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਅਦਾਕਾਰਾ ਨੇ ਖੁਦ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਅਦਾਕਾਰਾ ਨੇ ਆਪਣੇ ਪਿਤਾ ਜੀ ਦੇ ਨਾਲ ਆਪਣੇ ਬਚਪਨ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ‘ਚ ਅਦਾਕਾਰਾ ਆਪਣੇ ਪਿਤਾ ਨੂੰ ਕਿੱਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਫੈਨਸ ਨੂੰ ਖ਼ਾਸ ਅਪੀਲ ਵੀ ਕੀਤੀ ਹੈ।
ਹੋਰ ਪੜ੍ਹੋ : ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਬਲਕੌਰ ਸਿੱਧੂ ਨੇ ਫੈਨਸ ਨੂੰ ਪਿੰਡ ਆਉਣ ਤੋਂ ਕਿਉਂ ਕੀਤੀ ਮਨਾਹੀ, ਪੜ੍ਹੋ ਪੂਰੀ ਖ਼ਬਰ
ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੇਰੇ ਪਿਤਾ ਜ਼ਾਹਿਦ ਵਸੀਮ ਦਾ ਦਿਹਾਂਤ ਹੋ ਗਿਆ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ‘ਚ ਯਾਦ ਰੱਖੋ ਤੇ ਉਨ੍ਹਾਂ ਦੇ ਲਈ ਅੱਲ੍ਹਾ ਤੋਂ ਮੁਆਫ਼ੀ ਮੰਗੋ ।ਉਨ੍ਹਾਂ ਨੂੰ ਸਵਰਗ ‘ਚ ਸਥਾਨ ਮਿਲੇ ਅਤੇ ਕਿਸੇ ਵੀ ਸਜ਼ਾ ਤੋਂ ਅੱਲ੍ਹਾ ਉਨ੍ਹਾਂ ਨੂੰ ਬਚਾਵੇ ।
ਫੈਨਸ ਦੇ ਰਹੇ ਹੌਸਲਾ
ਅਦਾਕਾਰਾ ਜ਼ਾਇਰਾ ਵਸੀਮ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਅਦਾਕਾਰਾ ਨੂੰ ਹੌਸਲਾ ਦਿੱਤਾ । ਹਰ ਕੋਈ ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਰਿਐਕਸ਼ਨ ਦਿੰਦਾ ਹੋਇਆ ਦਿਖਾਈ ਦਿੱਤਾ ।
ਜ਼ਾਇਰਾਵਸੀਮ ਦਾ ਵਰਕ ਫ੍ਰੰਟ
ਜ਼ਾਇਰਾ ਵਸੀਮ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਦੰਗਲ, ਸਕਾਈ ਇਜ਼ ਪਿੰਕ, ਸੀਕ੍ਰੇਟ ਸੁਪਰ ਸਟਾਰ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।
- PTC PUNJABI