ਪਲੇਅ ਸਕੂਲ ਤੋਂ ਆਪਣੀ ਧੀ ਸਮੀਸ਼ਾ ਨੂੰ ਪਿੱਕ ਕਰਨ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਵਾਇਰਲ

ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ ਸ਼ੈੱਟੀ ਨੇ ਪਲੇਅ ਸਕੂਲ ‘ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਕਿਊਟ ਜਿਹੀ ਧੀ ਦੇ ਨਾਲ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Shaminder  |  July 27th 2024 08:00 AM |  Updated: July 27th 2024 08:00 AM

ਪਲੇਅ ਸਕੂਲ ਤੋਂ ਆਪਣੀ ਧੀ ਸਮੀਸ਼ਾ ਨੂੰ ਪਿੱਕ ਕਰਨ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ, ਵੀਡੀਓ ਹੋ ਰਿਹਾ ਵਾਇਰਲ

ਸ਼ਿਲਪਾ ਸ਼ੈੱਟੀ (Shilpa Shetty)ਦੀ ਧੀ ਸਮੀਸ਼ਾ ਸ਼ੈੱਟੀ ਨੇ ਪਲੇਅ ਸਕੂਲ ‘ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਸ਼ਿਲਪਾ ਸ਼ੈੱਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਆਪਣੀ ਕਿਊਟ ਜਿਹੀ ਧੀ ਦੇ ਨਾਲ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਸ਼ਿਲਪਾ ਸ਼ੈੱਟੀ ਦੀ ਧੀ ਸਕੂਲ ਡਰੈੱਸ ‘ਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਹਨ ।ਅਦਾਕਾਰਾ ਆਪਣੀ ਧੀ ਨੂੰ ਲੈ ਕੇ ਕਾਰ ‘ਚ ਸਵਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ । 

ਹੋਰ ਪੜ੍ਹੋ  : ਦਲਜੀਤ ਕੌਰ ਨੇ ਨਿਖਿਲ ਪਟੇਲ ਦੇ ਖਿਲਾਫ ਹਾਸਲ ਕੀਤਾ ਸਟੇਅ ਆਰਡਰ, ਹੁਣ ਨਿਖਿਲ ਪਟੇਲ ਨਹੀਂ ਕੱਢ ਸਕਦੇ ਦਲਜੀਤ ਦਾ ਸਮਾਨ

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ 

ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾਇਆ ਸੀ । ਸ਼ਿਲਪਾ ਸ਼ੈੱਟੀ ਦੇ ਨਾਲ ਰਾਜ ਕੁੰਦਰਾ ਦਾ ਦੂਜਾ ਵਿਆਹ ਸੀ ਅਤੇ ਇਸ ਤੋਂ ਪਹਿਲਾਂ ਰਾਜ ਕੁੰਦਰਾ ਵਿਆਹੇ ਹੋਏ ਸਨ।ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ । ਪੁੱਤਰ ਵਿਆਨ ਕੁੰਦਰਾ ਅਤੇ ਧੀ ਸਮੀਸ਼ਾ ਸ਼ੈੱਟੀ। ਜਿਸਦੇ ਨਾਲ ਅਕਸਰ ਅਦਾਕਾਰਾ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। 

ਸ਼ਿਲਪਾ ਸ਼ੈੱਟੀ ਦਾ ਵਰਕ ਫ੍ਰੰਟ 

ਸ਼ਿਲਪਾ ਸ਼ੈੱਟੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ‘ਧੜਕਣ’, ‘ਬਾਜ਼ੀਗਰ’, ‘ਸੁੱਖੀ’, ‘ਹੰਗਾਮਾ-੨’ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network