ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਗੁਰਦੁਆਰਾ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ
ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਬਾਲੀਵੁੱਡ ਹਸਤੀਆਂ ਵੀ ਗੁਰਦੁਆਰਾ ਸਾਹਿਬ ਪਹੁੰਚੀਆਂ । ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਵੀ ਆਪਣੇ ਪਰਿਵਾਰ ਦੇ ਨਾਲ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪੁੱਜੀ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਅਦਾਕਾਰਾ ਸਾਂਤਾ ਕ੍ਰੂਜ਼ ਸਥਿਤ ਗੁਰਦੁਆਰਾ ਸਾਹਿਬ ‘ਚ ਪਰਿਵਾਰ ਸਮੇਤ ਪਹੁੰਚੀ ਸੀ ।
ਹੋਰ ਪੜ੍ਹੋ : ਕ੍ਰਿਕੇਟਰ ਨਵਦੀਪ ਸੈਣੀ ਨੇ ਕਰਵਾਇਆ ਸਵਾਤੀ ਅਸਥਾਨਾ ਦੇ ਨਾਲ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਨਾਲ ਨਾਲ ਆਪਣੇ ਬੱਚਿਆਂ ਦਾ ਸਿਰ ਵੀ ਢੱਕਦੀ ਹੋਈ ਨਜ਼ਰ ਆਈ ।
ਰਾਜ ਕੁੰਦਰਾ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ
ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਪੰਜਾਬੀ ਪਰਿਵਾਰ ਦੇ ਨਾਲ ਹੈ । ਉਹ ਇੱਕ ਕਾਮਯਾਬ ਬਿਜਨੇਸਮੈਨ ਹਨ ।ਸ਼ਿਲਪਾ ਸ਼ੈੱਟੀ ਇੱਕ ਪ੍ਰਸਿੱਧ ਅਦਾਕਾਰਾ ਹੈ ।ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਤੋਂ ਪਹਿਲਾਂ ਕਵਿਤਾ ਦੇ ਨਾਲ ਵਿਆਹੇ ਹੋਏ ਸਨ ਅਤੇ ਉਸ ਨੂੰ ਤਲਾਕ ਦੇਣ ਤੋਂ ਬਾਅਦ ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਦੇ ਨਾਲ ਵਿਆਹ ਕਰਵਾਇਆ ਸੀ ।
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ । ਉਨ੍ਹਾਂ ਦੀ ਧੀ ਸਮੀਸ਼ਾ ਦਾ ਜਨਮ ਸੈਰੋਗੇਸੀ ਜ਼ਰੀਏ ਹੋਇਆ ਸੀ।ਹਾਲ ਹੀ ਰਾਜ ਕੁੰਦਰਾ ਨੇ ਵੀ ਇੱਕ ਫ਼ਿਲਮ ਦੇ ਜ਼ਰੀਏ ਬਾਲੀਵੁੱਡ ‘ਚ ਕਦਮ ਰੱਖਿਆ ਹੈ ।
- PTC PUNJABI