ਫ਼ਿਲਮ ‘ਹਮ ਆਪਕੇ ਹੈ ਕੌਣ’ ਦੇ ਸੈੱਟ ‘ਤੇ ਅਦਾਕਾਰਾ ਰੇਣੁਕਾ ਸ਼ਹਾਣੇ ਨਹੀਂ ਪੀਂਦੀ ਸੀ ਪਾਣੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

‘ਹਮ ਆਪਕੇ ਹੈ ਕੌਣ’ ਫ਼ਿਲਮ ਸਾਲ 1994 ‘ਚ ਆਈ ਸੀ । ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਇਹ ਫੈਮਿਲੀ ਡਰਾਮਾ ਫ਼ਿਲਮ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਸੀ । ਫ਼ਿਲਮ ਦੇ ਹਰ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Reported by: PTC Punjabi Desk | Edited by: Shaminder  |  September 13th 2023 12:57 PM |  Updated: September 13th 2023 12:57 PM

ਫ਼ਿਲਮ ‘ਹਮ ਆਪਕੇ ਹੈ ਕੌਣ’ ਦੇ ਸੈੱਟ ‘ਤੇ ਅਦਾਕਾਰਾ ਰੇਣੁਕਾ ਸ਼ਹਾਣੇ ਨਹੀਂ ਪੀਂਦੀ ਸੀ ਪਾਣੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

 ‘ਹਮ ਆਪਕੇ ਹੈ ਕੌਣ’ (Hum Aapke Hain Koun) ਫ਼ਿਲਮ ਸਾਲ 1994 ‘ਚ ਆਈ ਸੀ । ਇਸ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਇਹ ਫੈਮਿਲੀ ਡਰਾਮਾ ਫ਼ਿਲਮ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਸੀ । ਫ਼ਿਲਮ ਦੇ ਹਰ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਚੋਂ ਹੀ ਇੱਕ ਕਿਰਦਾਰ ਸੀ ਰੇਣੁਕਾ ਸ਼ਹਾਣੇ ਦਾ ।

ਹੋਰ ਪੜ੍ਹੋ :  ਨਿੰਜਾ ਦੇ ਬੇਟੇ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੀਤ ਬਲਜੀਤ, ਕੇ ਐੱਸ ਮੱਖਣ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ

ਇਸ ਫ਼ਿਲਮ ‘ਚ ਰੇਣੁਕਾ ਨੇ ਸਲਮਾਨ ਖ਼ਾਨ ਦੀ ਭਾਬੀ ਦਾ ਕਿਰਦਾਰ ਨਿਭਾਇਆ ਸੀ ।ਪਰ ਫ਼ਿਲਮ ਦੇ ਸੈੱਟ ‘ਤੇ ਅਦਾਕਾਰਾ ਪਾਣੀ ਪੀਣ ਤੋਂ ਬਹੁਤ  ਜ਼ਿਆਦਾ ਕਤਰਾਉਂਦੀ ਸੀ । ਕਿਉਂਕਿ ਉਸ ਸਮੇਂ ਅਦਾਕਾਰਾਂ ਨੂੰ ਏਨੀਆਂ ਸਹੂਲਤਾਂ ਨਹੀਂ ਸਨ ਅਤੇ ਨਾਂ ਹੀ ਵੈਨਿਟੀ ਵੈਨ ਵਰਗੀ ਸਹੂਲਤ ਹੀ ਉਪਲਬਧ ਸੀ ।

ਅਜਿਹੇ ‘ਚ ਰੇਣੁਕਾ ਸ਼ਹਾਣੇ ਪਾਣੀ ਨਹੀਂ ਸੀ ਪੀਂਦੀ । ਕਿਉਂਕਿ ਫ਼ਿਲਮ ਦਾ ਸ਼ੂਟ ਅਜਿਹੀ ਜਗ੍ਹਾ ਚੱਲ ਰਿਹਾ ਸੀ । ਜਿੱਥੇ ਬਾਥਰੂਮ ਦੀ ਵੀ ਵਿਵਸਥਾ ਨਹੀਂ ਸੀ । ਜਿਸ ਕਾਰਨ ਰੇਣੁਕਾ ਨੇ ਪਾਣੀ ਨਾ ਪੀਣਾ ਹੀ ਮੁਨਾਸਿਬ ਸਮਝਿਆ । 

ਮਾਧੁਰੀ ਦੀਕਸ਼ਿਤ ਦੀ ਸਲਾਹ ਆਈ ਕੰਮ

ਅਜਿਹੇ ‘ਚ ਮਾਧੁਰੀ ਦੀਕਸ਼ਿਤ ਦੀ ਸਲਾਹ ਰੇਣੁਕਾ ਸ਼ਹਾਣੇ ਦੇ ਕੰਮ ਆਈ ਸੀ । ਮਾਧੁਰੀ ਦੀਕਸ਼ਿਤ ਨੇ ਕਿਹਾ ਸੀ ਕਿ ਪਾਣੀ ਨਾ ਪੀਣ ਦੇ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਆ ਸਕਦੀ ਹੈ । ਜਿਸ ਤੋਂ ਬਾਅਦ ਸਕਿਨ ਪ੍ਰੌਬਲਮ ਆ ਸਕਦੀ ਹੈ।ਜਿਸ ਤੋਂ ਬਾਅਦ ਮਾਧੁਰੀ ਨੇ ਕਿਹਾ ਸੀ ਕਿ ਉਹ ਤਿੰਨ ਚਾਰ ਮਹਿਲਾਵਾਂ ਮਿਲ ਕੇ ਬਾਥਰੂਮ ਦੀ ਕੋਈ ਵਿਵਸਥਾ ਕਰ ਲੈਣਗੀਆਂ ਪਰ ਪਾਣੀ ਘੱਟ ਪੀਣ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network