ਅਦਾਕਾਰਾ ਦਿਸ਼ਾ ਪਟਾਨੀ ਦੀ ਭੈਣ ਗਾਇਕ ਸ਼ੁਭ ਦੇ ਗੀਤਾਂ ‘ਤੇ ਡਾਂਸ ਕਰਦੀ ਆਈ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਕੀ ਗੋਰੇ, ਕੀ ਕਾਲੇ, ਹਾਲੀਵੁੱਡ ਦੇ ਅਦਾਕਾਰ ਵੀ ਇਨ੍ਹਾਂ ਗੀਤਾਂ ‘ਤੇ ਡਾਂਸ ਕਰਦੇ ਹੋਏ ਨਜ਼ਰ ਆਉਂਦੇ ਹਨ । ਅਦਾਕਾਰਾ ਦਿਸ਼ਾ ਪਟਾਨੀ ਦੀ ਭੈਣ ਖੁਸ਼ਬੂ (Khushboo Patani) ਵੀ ਪੰਜਾਬੀ ਗੀਤਾਂ ਦੀ ਵੱਡੀ ਫੈਨ ਹੈ। ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ। ਹੁਣ ਉਸ ਦਾ ਇੱਕ ਵੀਡੀਓ ਵਾਇਰਲ (Dance Video) ਹੋਇਆ ਹੈ । ਜਿਸ ‘ਚ ਉਹ ਸ਼ੁਭ ਦੇ ਗੀਤਾਂ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।ਸੋਸ਼ਲ ਮੀਡੀਆ ‘ਤੇ ਖੁਸ਼ਬੂ ਪਟਾਨੀ ਦਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਸ਼ੁਭ ਦੇ ਗੀਤ ‘ਤੇ ਭੰਗੜਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਕੰਗਨਾ ਰਣੌਤ ਨੇ ਸਦਗੁਰੂ ਦੀ ਸਿਹਤ ਨੂੰ ਲੈ ਕੇ ਜਤਾਈ ਚਿੰਤਾ,ਕਿਹਾ ‘ਅਸੀਂ ਤੁਹਾਡੇ ਬਿਨ੍ਹਾਂ ਕੁਝ ਵੀ ਨਹੀਂ’
ਖੁਸ਼ਬੂ ਪਟਾਨੀ ਦਿਸ਼ਾ ਦੀ ਵੱਡੀ ਭੈਣ ਹੈ ਅਤੇ ਭਾਰਤੀ ਸੈਨਾ ‘ਚ ਤਾਇਨਾਤ ਹੈ। ਫਿੱਟਨੈਸ ਅਤੇ ਖੂਬਸੂਰਤੀ ਦੇ ਮਾਮਲੇ ‘ਚ ਉਹ ਦਿਸ਼ਾ ਨੂੰ ਵੀ ਟੱਕਰ ਦਿੰਦੀ ਹੈ ।ਦਿਸ਼ਾ ਅਕਸਰ ਆਪਣੀ ਭੈਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ।ਖੁਸ਼ਬੂ ਦਾ ਜਨਮ 23 ਨਵੰਬਰ 1991 ਨੂੰ ਬਰੇਲੀ ‘ਚ ਹੋਇਆ ਸੀ ।
ਬਰੇਲੀ ‘ਚ ਹੀ ਬਾਰਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਬਰੇਲੀ ਸਥਿਤ ਉਸ ਨੇ ਸਕੂਲ ਆਫ਼ ਇੰਜੀਨਅਰਿੰਗ ਤੋਂ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਦੀ ਡਿਗਰੀ ਹਾਸਲ ਕੀਤੀ।ਇਸ ਤੋਂ ਬਾਅਦ ਉਸ ਨੇ ਭਾਰਤੀ ਸੈਨਾ ‘ਚ ਬਤੌਰ ਲੈਫੀਨੈਂਟ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਸਨ । ਉਸ ਦੇ ਪਿਤਾ ਵੀ ਜਗਦੀਸ਼ ਸਿੰਘ ਉੱਤਰ ਪ੍ਰਦੇਸ਼ ਪੁਲਿਸ ਵਿਭਾਗ ‘ਚ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਹਨ ।ਦਿਸ਼ਾ ਪਟਾਨੀ ਨੇ ਬਰੇਲੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਨੋਇਡਾ ਦੀ ਅਮਿਟੀ ਯੂਨੀਵਰਸਿਟੀ ਤੋਂ ਬੀਟੈਕ ‘ਚ ਐਡਮਿਸ਼ਨ ਲਈ ।ਬੀਟੇਕ ਦੇ ਦੂਜੇ ਸਾਲ ‘ਚ ਹੀ ਉਸ ਨੂੰ ਮਾਡਲਿੰਗ ਦੇ ਆਫਰ ਆਉਣ ਲੱਗ ਪਏ ਅਤੇ ਉਹ ਪੜ੍ਹਾਈ ਛੱਡ ਕੇ ਬਾਲੀਵੁੱਡ ‘ਚ ਕੰਮ ਕਰਨ ਲੱਗ ਪਈ ਸੀ ।ਹੁਣ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਸਰਗਰਮ ਹੈ ਅਤੇ ਲਗਾਤਾਰ ਫ਼ਿਲਮਾਂ ਕਰ ਰਹੀ ਹੈ।
-