ਬਾਲੀਵੁੱਡ ਤੋਂ ਆਈ ਦੁੱਖਦਾਇਕ ਖ਼ਬਰ, ਅਦਾਕਾਰਾ ਅਤੇ ਰੰਗਮੰਚ ਕਲਾਕਾਰ ਉੱਤਰਾ ਬਾਵਕਰ ਦਾ ਦਿਹਾਂਤ
ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੋਲੀ ਤੋਂ ਬਾਅਦ ਜਿੱਥੇ ਸਤੀਸ਼ ਕੌਸ਼ਿਕ ਦਾ ਦਿਹਾਂਤ ਹੋ ਗਿਆ । ਉਸ ਤੋਂ ਬਾਅਦ ਭੋਜਪੁਰੀ ਸਿਨੇਮਾਂ ਦੀ ਇੱਕ ਮੰਨੀ ਪ੍ਰਮੰਨੀ ਅਦਾਕਾਰਾ ਨੇ ਭਰ ਜਵਾਨੀ ‘ਚ ਖੁਦਕੁਸ਼ੀ ਕਰ ਲਈ । ਇਨ੍ਹਾਂ ਖਬਰਾਂ ਤੋਂ ਹਾਲੇ ਮਨੋਰੰਜਨ ਜਗਤ ਉੱਭਰ ਵੀ ਨਹੀਂ ਸੀ ਪਾਇਆ ਕਿ ਇੱਕ ਹੋਰ ਬੁਰੀ ਖ਼ਬਰ ਨੇ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਮਸ਼ਹੂਰ ਅਦਾਕਾਰਾ ਅਤੇ ਰੰਗਮੰਚ ਕਲਾਕਾਰ ਉੱਤਰਾ ਬਾਵਕਰ (Uttara Baokar)ਦਾ ਦਿਹਾਂਤ (Death)ਹੋ ਗਿਆ ਹੈ । ਉਹ ਕਾਫੀ ਸਮੇਂ ਤੋਂ ਬੀਮਾਰ ਸਨ । ਉਨ੍ਹਾਂ ਨੇ ਪੁਣੇ ਦੇ ਇੱਕ ਹਸਪਤਾਲ ‘ਚ ਆਖਰੀ ਸਾਹ ਲਏ । ਉਨ੍ਹਾਂ ਨੇ ਦਿੱਲੀ ਦੇ ਨਾਟਕ ਸਕੂਲ ਤੋਂ ਅਦਾਕਾਰੀ ਦੀ ਸਿੱਖਿਆ ਲਈ ਸੀ।
ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਜਤਾਇਆ ਦੁੱਖ
ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ ਹੈ ।
ਬੁੱਧਵਾਰ ਦੀ ਸਵੇਰ ਨੂੰ ਕੀਤਾ ਗਿਆ ਅੰਤਿਮ ਸਸਕਾਰ
ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਦਾ ਅੰਤਿਮ ਸਸਕਾਰ ਬੁੱਧਵਾਰ ਦੀ ਸਵੇਰ ਨੂੰ ਕਰ ਦਿੱਤਾ ਗਿਆ ਸੀ । ਜਿਸ ‘ਚ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹੀ ਸ਼ਾਮਿਲ ਹੋਏ ਸਨ ।
ਉੱਤਰਾ ਬਾਵਕਰ ਨੇ ਕਈ ਪ੍ਰੋਜੈਕਟ ‘ਤੇ ਕੀਤਾ ਕੰਮ
ਉੱਤਰਾ ਬਾਵਕਰ ਨੇ ਮੁੱਖ ਮੰਤਰੀ, ਪਦਮਾਵਤੀ, ਮੈਨਾ ਗੁਰਜਰੀ ‘ਚ ਮੈਨਾ, ਸ਼ੈਕਸਪੀਅਰ ਦੇ ਅੋਥਲੋ ‘ਚ ਡੇਸਡੇਮੋਨਾ ਅਤੇ ਨਾਟਕਕਾਰ ਗਿਰੀਸ਼ ਕਰਨਾਡ ਦੇ ਨਾਟਕ ਤੁਗਲਕ ‘ਚ ਮਾਂ ਦੀ ਭੂਮਿਕਾ ਨਿਭਾਈ ਸੀ । ਉਹ ਗੋਵਿੰਦ ਨਿਹਲਾਨੀ ਦੀ ਫ਼ਿਲਮ ਤਮਸ ‘ਚ ਆਪਣੀ ਭੂਮਿਕਾ ਤੋਂ ਬਾਅਦ ਸੁਰਖੀਆਂ ‘ਚ ਆਈ ਸੀ ।
- PTC PUNJABI