ਅਦਾਕਾਰ ਵਿਦਯੁਤ ਜਾਮਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਭਾਂਡੇ ਮਾਂਜਣ ਦੀ ਸੇਵਾ ਕਰਦੇ ਨਜ਼ਰ ਆਇਆ ਅਦਾਕਾਰ,ਵੀਡੀਓ ਹੋਇਆ ਵਾਇਰਲ
ਅਦਾਕਾਰ ਵਿਦਯੁਤ ਜਾਮਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir sahib) ‘ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਮੱਥਾ ਟੇਕਣ ਤੋਂ ਬਾਅਦ ਅਦਾਕਾਰ ਭਾਂਡੇ ਮਾਂਜਣ ਦੀ ਸੇਵਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਸੁਆਹ ਦੇ ਨਾਲ ਬਰਤਨ ਸਾਫ ਕਰ ਰਿਹਾ ਹੈ ।
ਵਿਦਯੁਤ ਜਾਮਵਾਲ ਆਪਣੀ ਫ਼ਿਲਮ ‘ਆਈਬੀ 71’ ਦੀ ਕਾਮਯਾਬੀ ਦੇ ਲਈ ਅਰਦਾਸ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਹੁੰਚੇ ਸਨ । ਵਿਦਯੁਤ ਨੇ ਖੁਦ ਵੀ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।
ਅਦਾਕਾਰ ਆਈ-ਬੀ 71 ਨੂੰ ਲੈ ਕੇ ਚਰਚਾ ‘ਚ
ਅਦਾਕਾਰ ਵਿਦਯੁਤ ਜਾਮਵਾਲ ਆਪਣੀ ਫ਼ਿਲਮ ਆਈ ਬੀ 71 ਨੂੰ ਲੈ ਕੇ ਚਰਚਾ ‘ਚ ਹਨ । ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਪਰ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਅਦਾਕਾਰ ਹਰਿਮੰਦਰ ਸਾਹਿਬ ਪਹੁੰਚਿਆ ਹੈ ।ਅਦਾਕਾਰ ਦੀ ਸੇਵਾ ਭਾਵਨਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।
ਵਿਦਯੁਤ ਇਸ ਮੌਕੇ ਸਫੇਦ ਰੰਗ ਦੇ ਕੱਪੜਿਆਂ ‘ਚ ਨਜ਼ਰ ਆਏ ਅਤੇ ਕਾਫੀ ਖੁਸ਼ ਦਿਖਾਈ ਦਿੱਤੇ ।ਦੱਸ ਦਈਏ ਕਿ ਅਦਾਕਾਰ ਵਿਦਯੁਤ ਦੇ ਲਈ ਫ਼ਿਲਮ ਆਈਬੀ 71 ਦੀ ਕਹਾਣੀ ਬਹੁਤ ਖ਼ਾਸ ਹੈ।ਆਖਿਰ ਇਹ ਉਨ੍ਹਾਂ ਦੇ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ਹੈ । ਉਹ ਇਸ ‘ਚ ਮਹਿਜ਼ ਅਦਾਕਾਰੀ ਹੀ ਨਹੀਂ ਕਰ ਰਹੇ, ਬਲਕਿ ਇਸ ਫ਼ਿਲਮ ਦੇ ਪ੍ਰੋਡਿਊਸਰ ਹਨ । ਇਸ ਲਈ ਉਨ੍ਹਾਂ ਦੇ ਲਈ ਇਹ ਫ਼ਿਲਮ ਬੇਹੱਦ ਖ਼ਾਸ ਹੈ ।
- PTC PUNJABI