ਅਦਾਕਾਰ ਰਣਦੀਪ ਹੁੱਡਾ ਨੇ ਸਰਬਜੀਤ ਸਿੰਘ ਦੇ ਕਾਤਲ ਆਮਿਰ ਸਰਫਰਾਜ਼ ਨੂੰ ਗੋਲੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਦਾ ਕੀਤਾ ਧੰਨਵਾਦ

ਰਣਦੀਪ ਹੁੱਡਾ ਨੇ ਭਾਰਤ ਦੇ ਰਹਿਣ ਵਾਲੇ ਸਰਬਜੀਤ ਸਿੰਘ ਦਾ ਕਿਰਦਾਰ ਨਿਭਾਇਆ ਸੀ । ਜੋ ਕਿ ਭੁਲੇਖੇ ਦੇ ਨਾਲ ਪਾਕਿਸਤਾਨ ਦੀ ਸਰਹੱਦ ‘ਚ ਚਲਿਆ ਗਿਆ ਸੀ । ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਉਸ ਨੂੰ ਕੈਦ ਕਰ ਲਿਆ ਗਿਆ ਸੀ ।

Reported by: PTC Punjabi Desk | Edited by: Shaminder  |  April 15th 2024 01:06 PM |  Updated: April 15th 2024 01:06 PM

ਅਦਾਕਾਰ ਰਣਦੀਪ ਹੁੱਡਾ ਨੇ ਸਰਬਜੀਤ ਸਿੰਘ ਦੇ ਕਾਤਲ ਆਮਿਰ ਸਰਫਰਾਜ਼ ਨੂੰ ਗੋਲੀ ਮਾਰਨ ਵਾਲੇ ਅਣਪਛਾਤੇ ਵਿਅਕਤੀ ਦਾ ਕੀਤਾ ਧੰਨਵਾਦ

ਰਣਦੀਪ ਹੁੱਡਾ (Randeep Hooda) ਨੇ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਸਰਬਜੀਤ ਸਿੰਘ ਦਾ ਕਤਲ ਕਰਨ ਵਾਲੇ ਆਮਿਰ ਸਰਫਰਾਜ਼ ਤੰਬਾ ਨੂੰ ਗੋਲੀ ਮਾਰਨ ਵਾਲੇ ਸ਼ਖਸ ਦਾ ਧੰਨਵਾਦ ਕੀਤਾ ਹੈ। ਆਮਿਰ ਸਰਫਰਾਜ਼ ਤੰਬਾ ਇੱਕ ਡੌਨ ਸੀ । ਜਿਸ ਦਾ ਲਾਹੌਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਸਰਬਜੀਤ ਸਿੰਘ ਦੇ ਕਤਲ ਦਾ ਸੀ ਇਲਜ਼ਾਮ 

ਆਮਿਰ ਸਰਫਰਾਜ਼ ਤੰਬਾ ‘ਤੇ 2013‘ਚ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਸਰਬਜੀਤ ਸਿੰਘ ਦੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ । ਜਿਸ ਤੋਂ ਬਾਅਦ ਰਣਦੀਪ ਹੁੱਡਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। 

ਰਣਦੀਪ ਹੁੱਡਾ ਨੇ ਨਿਭਾਇਆ ਸੀ ਸਰਬਜੀਤ ਦਾ ਕਿਰਦਾਰ 

ਰਣਦੀਪ ਹੁੱਡਾ ਨੇ ਭਾਰਤ ਦੇ ਰਹਿਣ ਵਾਲੇ ਸਰਬਜੀਤ ਸਿੰਘ ਦਾ ਕਿਰਦਾਰ ਨਿਭਾਇਆ ਸੀ । ਜੋ ਕਿ ਭੁਲੇਖੇ ਦੇ ਨਾਲ ਪਾਕਿਸਤਾਨ ਦੀ ਸਰਹੱਦ ‘ਚ ਚਲਿਆ ਗਿਆ ਸੀ । ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਉਸ ਨੂੰ ਕੈਦ ਕਰ ਲਿਆ ਗਿਆ ਸੀ ।ਸਰਬਜੀਤ ਦੀ ਭੈਣ ਦਲਬੀਰ ਕੌਰ ਸਾਰੀ ਉਮਰ ਆਪਣੇ ਭਰਾ ਦੇ ਲਈ ਲੜਦੀ ਰਹੀ। ਹਰ ਵਾਰ ਉਸ ਨੂੰ ਲੱਗਦਾ ਸੀ ਕਿ ਉਸ ਦੀ ਰਿਹਾਈ ਹੋ ਜਾਵੇਗੀ ਅਤੇ ਕਾਨੂੰਨੀ ਲੜਾਈ ਵੀ ਉਸ ਨੇ ਲੜੀ ।

ਪਰ ਇਹ ਲੜਾਈ ਉਸ ਵੇਲੇ ਹਾਰ ਗਈ, ਜਦੋਂ ਪਾਕਿਸਤਾਨ ਦੀ ਜੇਲ੍ਹ ‘ਚ ਇੱਕ ਸ਼ਖਸ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਸਰਬਜੀਤ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਸਥਿਤ ਪਿੰਡ ਭਿੱਖੀਵਿੰਡ ਦਾ ਰਹਿਣ ਵਾਲਾ ਸੀ।ਰਣਦੀਪ ਹੁੱਡਾ ਨੇ ਸਰਬਜੀਤ ਦੀ ਭੈਣ ਦਲਬੀਰ ਕੌਰ ਨੂੰ ਵੀ ਯਾਦ ਕੀਤਾ ।ਉਨ੍ਹਾਂ ਨੇ ਪੋਸਟ ਕੀਤੀ ‘ਕਰਮਾ…ਧੰਨਵਾਦ ਅਨਜਾਣ ਆਦਮੀ। ਮੇਰੀ ਭੈਣ ਦਲਬੀਰ ਕੌਰ ਨੂੰ ਯਾਦ ਕਰਦਿਆਂ ਸਵਪਨਦੀਪ ਤੇ ਪੂਨਮ ਨੂੰ ਪਿਆਰ ਭੇਜ ਕੇ ਅੱਜ ਸ਼ਹੀਦ ਸਰਬਜੀਤ ਸਿੰਘ ਨੂੰ ਕੁਝ ਇਨਸਾਫ ਮਿਲਿਆ ਹੈ’।  

 

ਹੋਰ ਪੜ੍ਹੋ  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network