ਅਭਿਨੇਤਾ ਗੁਲਸ਼ਨ ਦੇਵਈਆ ਨੇ ਆਪਣੇ ਕ੍ਰਸ਼ ਦਾ ਕੀਤਾ ਖੁਲਾਸਾ, ਕਿਹਾ 'ਮੈਨੂੰ ਸਾਈ ਪੱਲਵੀ ਪਸੰਦ ਤਾਂ ਹੈ ਪਰ ਕਹਿਣ ਤੋਂ ਡਰਦਾ ਹਾਂ...'

ਭਿਨੇਤਾ ਗੁਲਸ਼ਨ ਦੇਵਈਆ ਨੂੰ ਹਾਲ ਹੀ 'ਚ ਵੈੱਬ ਸੀਰੀਜ਼ 'ਦਹਾੜ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਦੀ ਪ੍ਰਫਾਰਮੈਂਸ ਦੀ ਹਰ ਪਾਸੇ ਤਰੀਫ ਹੋ ਰਹੀ ਹੈ। ਗੁਲਸ਼ਨ ਦੀ ਸੋਸ਼ਲ ਮੀਡੀਆ 'ਤੇ ਵੀ ਚੰਗੀ ਫੈਨ ਫਾਲੋਇੰਗ ਹੈ। ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗੁਲਸ਼ਨ ਦੇਵਈਆ ਨੇ ਹੁਣ ਆਪਣੇ ਕ੍ਰਸ਼ ਦਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਇੰਸਟਾਗ੍ਰਾਮ ਉੱਤੇ ਆਪਣੀਆਂ ਪੋਸਟਾਂ ਰਾਹੀਂ ਗੁਲਸ਼ਨ ਦੇਵਈਆ ਆਪਣੇ ਫੈਨਸ ਨੂੰ ਅੱਪਡੇਟ ਰੱਖਦੇ ਹਨ। ਇਸ ਨਵੀਂ ਅੱਪਡੇਟ ਨਾਲ ਉਨ੍ਹਾਂ ਦੇ ਫੈਨਸ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Entertainment Desk  |  May 30th 2023 06:57 PM |  Updated: May 30th 2023 07:17 PM

ਅਭਿਨੇਤਾ ਗੁਲਸ਼ਨ ਦੇਵਈਆ ਨੇ ਆਪਣੇ ਕ੍ਰਸ਼ ਦਾ ਕੀਤਾ ਖੁਲਾਸਾ, ਕਿਹਾ 'ਮੈਨੂੰ ਸਾਈ ਪੱਲਵੀ ਪਸੰਦ ਤਾਂ ਹੈ ਪਰ ਕਹਿਣ ਤੋਂ ਡਰਦਾ ਹਾਂ...'

Actor Gulshan Devaiah: ਆਪਣੀ ਦਮਦਾਰ ਅਦਾਕਾਰੀ ਤੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਗੁਲਸ਼ਨ ਦੇਵਈਆ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸਾਊਥ ਦੀ ਅਦਾਕਾਰਾ ਸਾਈ ਪੱਲਵੀ ਪਸੰਦ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਉਸ ਨਾਲ ਕੰਮ ਵੀ ਕਰਨਾ ਚਾਹੁੰਦੇ ਹਨ...

ਕਮਾਲ ਦੀ ਅਦਾਕਾਰੀ ਕਰਨ ਵਾਲੇ ਅਭਿਨੇਤਾ ਗੁਲਸ਼ਨ ਦੇਵਈਆ ਨੂੰ ਹਾਲ ਹੀ 'ਚ ਵੈੱਬ ਸੀਰੀਜ਼ 'ਦਹਾੜ' 'ਚ ਦੇਖਿਆ ਗਿਆ ਸੀ, ਜਿਸ 'ਚ ਉਨ੍ਹਾਂ ਦੀ ਪ੍ਰਫਾਰਮੈਂਸ ਦੀ ਹਰ ਪਾਸੇ ਤਰੀਫ ਹੋ ਰਹੀ ਹੈ। ਗੁਲਸ਼ਨ ਦੀ ਸੋਸ਼ਲ ਮੀਡੀਆ 'ਤੇ ਵੀ ਚੰਗੀ ਫੈਨ ਫਾਲੋਇੰਗ ਹੈ। ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗੁਲਸ਼ਨ ਦੇਵਈਆ ਨੇ ਹੁਣ ਆਪਣੇ ਕ੍ਰਸ਼ ਦਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਤੇ ਇੰਸਟਾਗ੍ਰਾਮ ਉੱਤੇ ਆਪਣੀਆਂ ਪੋਸਟਾਂ ਰਾਹੀਂ ਗੁਲਸ਼ਨ ਦੇਵਈਆ ਆਪਣੇ ਫੈਨਸ ਨੂੰ ਅੱਪਡੇਟ ਰੱਖਦੇ ਹਨ। ਇਸ ਨਵੀਂ ਅੱਪਡੇਟ ਨਾਲ ਉਨ੍ਹਾਂ ਦੇ ਫੈਨਸ ਕਾਫੀ ਉਤਸ਼ਾਹਤ ਨਜ਼ਰ ਆ ਰਹੇ ਹਨ।

ਗੁਲਸ਼ਨ ਦੇਵਈਆ ਨੇ ਖੁਲਾਸਾ ਕੀਤਾ ਹੈ ਕਿ ਉਹ ਦੱਖਣ ਭਾਰਤ ਦੀ ਅਦਾਕਾਰਾ ਸਾਈ ਪੱਲਵੀ ਨੂੰ ਪਸੰਦ ਕਰਦੇ ਹਨ। ਗੁਲਸ਼ਨ ਨੇ ਇਸ ਬਾਰੇ ਹੋਰ ਵਿਸਥਾਰ ਨਾਲ ਕਿਹਾ, 'ਮੈਨੂੰ ਸਾਈ ਪੱਲਵੀ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਇਹ ਪਿਛਲੇ ਕੁੱਝ ਸਮੇਂ ਤੋਂ ਚੱਲ ਰਿਹਾ ਹੈ। ਮੇਰੇ ਕੋਲ ਉਸਦਾ ਨੰਬਰ ਵੀ ਹੈ, ਪਰ ਮੇਰੇ ਕੋਲ ਉਸ ਕੋਲ ਜਾਣ ਦੀ ਤਾਕਤ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਹ ਇੱਕ ਸ਼ਾਨਦਾਰ ਅਭਿਨੇਤਰੀ ਅਤੇ ਡਾਂਸਰ ਹੈ। ਮੈਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਕ੍ਰਸ਼ ਹੈ। ਇਸ ਤੋਂ ਵੱਧ ਕੁਝ ਨਹੀਂ ਹੈ। ਮੈਂ ਕਈ ਵਾਰ ਉਸ ਵੱਲ ਥੋੜਾ ਜਿਹਾ ਮੋਹਿਤ ਹੋ ਜਾਂਦਾ ਹਾਂ, ਪਰ ਉਹ ਇੱਕ ਕਾਬਲ ਅਦਾਕਾਰਾ ਵੀ ਹੈ।'

ਹੋਰ ਪੜ੍ਹੋ: ਕੀ ਤੁਸੀਂ ਵੀ ਫ੍ਰਿਜ਼ 'ਚ ਰੱਖਦੇ ਹੋ ਖਾਣ ਦੀਆਂ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਸਕਦਾ ਹੈ ਵੱਡਾ ਨੁਕਸਾਨ 

ਗੁਲਸ਼ਨ ਨੇ ਅੱਗੇ ਕਿਹਾ, "ਉਹ ਇੱਕ ਬਹੁਤ ਚੰਗੀ ਅਭਿਨੇਤਰੀ ਹੈ ਅਤੇ, ਉਮੀਦ ਹੈ ਮੇਰੀ ਜ਼ਿੰਦਗੀ ਵਿੱਚ, ਜਿਵੇਂ ਹੀ ਮੈਨੂੰ ਕਿਸੇ ਫਿਲਮ ਵਿੱਚ ਉਸ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ, ਮੈਨੂੰ ਲਗਦਾ ਹੈ ਕਿ ਮੈਂ ਇਸ ਤੋਂ ਖੁਸ਼ ਰਹਾਂਗਾ।" ਸਾਲ 2012 ਵਿੱਚ, ਗੁਲਸ਼ਨ ਦੇਵਈਆ ਨੇ ਗ੍ਰੀਕ ਅਦਾਕਾਰਾ ਕੈਲੀਰੋਈ ਤਜੀਆਫੇਟਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਸਾਲ 2020 'ਚ ਦੋਹਾਂ ਦਾ ਤਲਾਕ ਹੋ ਗਿਆ ਸੀ। ਇਸ ਬਾਰੇ ਅਭਿਨੇਤਾ ਨੇ ਕਿਹਾ ਸੀ, 'ਮੈਂ ਆਪਣੀ ਐਕਸ ਪਤਨੀ ਕਾਲੀਰੋਈ ਨੂੰ ਬਰਾਬਰ ਦਾ ਕ੍ਰੈਡਿਟ ਦੇਣਾ ਚਾਹੁੰਦਾ ਹਾਂ ਕਿ ਅਸੀਂ ਸੱਚਮੁੱਚ ਇਹ ਯਕੀਨੀ ਬਣਾ ਕੇ ਰੱਖੀਇਆ ਹੈ ਕਿ ਅਸੀਂ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਬਰਕਰਾਰ ਰੱਖੀਏ ਅਤੇ ਕੁਝ ਵੀ ਬਰਬਾਦ ਨਾ ਕਰੀਏ। ਅਸੀਂ ਇਹ ਨਹੀਂ ਸੋਚਿਆ ਕਿ ਅਸੀਂ ਸਮਾਜ ਲਈ ਮਿਸਾਲ ਬਣਨਾ ਚਾਹੁੰਦੇ ਹਾਂ। ਲੋਕ ਸੋਚਦੇ ਹਨ ਕਿ ਇਹ ਔਖਾ ਹੈ, ਅਸਲ ਵਿੱਚ ਅਜਿਹਾ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਮਾਂ ਦਿੱਤਾ, ਸਾਨੂੰ ਕੋਈ ਕਾਹਲੀ ਨਹੀਂ ਸੀ। ਮੇਰੀ ਐਕਸ ਪਤਨੀ ਹੁਣ ਮੇਰੀ ਸਭ ਤੋਂ ਚੰਗੀ ਦੋਸਤ ਹੈ। ਮੈਂ ਉਸਨੂੰ ਕੁਝ ਵੀ ਦੱਸ ਸਕਦਾ ਹਾਂ, ਜੇ ਮੈਂ ਡੇਟ 'ਤੇ ਜਾਂਦਾ ਹਾਂ, ਮੈਂ ਉਸ ਨੂੰ ਦੱਸਦਾ ਹਾਂ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network