ਅਦਾਕਾਰ ਅਮਿਤਾਬ ਬੱਚਨ ਨੇ ਰੇਖਾ ਦੇ ਨਾਲ ਸਾਂਝੀ ਕੀਤੀ ਤਸਵੀਰ
ਅਮਿਤਾਬ ਬੱਚਨ (Amitabh Bachchan) ਨੇ ਆਪਣੀ ਇੱਕ ਪੁਰਾਣੀ ਤਸਵੀਰ ਨੂੰ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਰੇਖਾ (Rekha) ਵੀ ਨਜ਼ਰ ਆ ਰਹੀ ਹੈ। ਬਾਲੀਵੁੱਡ (Bollywood) ਅਦਾਕਾਰ ਨੇ ਇਸ ਤਸਵੀਰ ਦੇ ਪਿੱਛੇ ਇਸ ਦੇ ਨਾਲ ਜੁੜਿਆ ਕਿੱਸਾ ਵੀ ਸ਼ੇਅਰ ਕੀਤਾ ਹੈ। ਜਿਉਂ ਹੀ ਅਦਾਕਾਰ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਇਹ ਸੋਸ਼ਲ ਮੀਡੀਆ ‘ਤੇ ਇਸ ਦੀ ਚਰਚਾ ਹੋਣ ਲੱਗ ਪਈ।ਤਸਵੀਰ ‘ਚ ਅਮਿਤਾਬ ਹੱਥ ‘ਚ ਮਾਈਕ ਫੜ੍ਹੇ ਹੋਏ ਦਿਖਾਈ ਦੇ ਰਹੇ ਹਨ ਅਤੇ ਕੁਝ ਫ਼ਿਲਮੀ ਸਿਤਾਰੇ ਤਾੜੀਆਂ ਵਜਾਉਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਤੋਂ ਇਲਾਵਾ ਤਸਵੀਰ ‘ਚ ਰਾਜ ਕਪੂਰ, ਰਣਧੀਰ ਕਪੂਰ, ਵਿਨੋਦ ਖੰਨਾ ਸਣੇ ਨਾਮੀ ਸਿਤਾਰੇ ਦਿਖ ਰਹੇ ਜਨ ।
ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ ‘ਇਸ ਤਸਵੀਰ ਦੇ ਪਿੱਛੇ ਵੱਡੀ ਕਹਾਣੀ ਹੈ। ਕਿਸੇ ਦਿਨ ਵੇਰਵਾ ਪੂਰਾ ਦੱਸਾਂਗਾ’। ਦੱਸ ਦਈਏ ਕਿ ਕੋਈ ਸਮਾਂ ਹੁੰਦਾ ਸੀ ਕਿ ਅਮਿਤਾਬ ਬੱਚਨ ਅਤੇ ਰੇਖਾ ਦੇ ਪਿਆਰ ਦੇ ਕਿੱਸੇ ਮਸ਼ਹੂਰ ਸਨ ।ਪਰ ਦੋਵਾਂ ਦੀ ਪ੍ਰੇਮ ਕਹਾਣੀ ਅਧੂਰੀ ਰਹੀ। ਰੇਖਾ ਨੇ ਇਸ ਤੋਂ ਬਾਅਦ ਕਦੇ ਵੀ ਵਿਆਹ ਨਹੀਂ ਕਰਵਾਇਆ ਅਤੇ ਜੋ ਕਰਵਾਏ ਵੀ ਸਨ ਤਾਂ ਉਹ ਸਿਰੇ ਨਹੀਂ ਸੀ ਚੜ੍ਹੇ । ਹਾਲਾਂਕਿ ਰੇਖਾ ਹਮੇਸ਼ਾ ਆਪਣੀ ਮਾਂਗ ‘ਚ ਸਿੰਧੂਰ ਭਰਦੀ ਆ ਰਹੀ ਹੈ ਅਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਅਮਿਤਾਬ ਦੇ ਨਾਮ ਦਾ ਸਿੰਧੂਰ ਭਰਦੀ ਹੈ। ਅਦਾਕਾਰਾ ਰੇਖਾ ਦੇ ਨਾਲ ਦੂਰੀ ਤੋਂ ਬਾਅਦ ਅਮਿਤਾਬ ਬੱਚਨ ਨੇ ਜਯਾ ਬੱਚਨ ਦੇ ਨਾਲ ਵਿਆਹ ਕਰਵਾ ਲਿਆ ਸੀ।
ਅਮਿਤਾਬ ਬੱਚਨ ਅਤੇ ਰੇਖਾ ਹਾਲੇ ਵੀ ਫ਼ਿਲਮਾਂ ‘ਚ ਸਰਗਰਮ ਹਨ ਅਤੇ ਹੁਣ ਤੱਕ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਆ ਰਹੇ ਹਨ । ਹਾਲਾਂਕਿ ਅਦਾਕਾਰਾ ਰੇਖਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੈ ਅਤੇ ਪਰ ਉਹ ਕਈ ਸ਼ੋਅਸ ‘ਚ ਜ਼ਿਆਦਾ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਕਈ ਸਮਾਰੋਹਾਂ ‘ਚ ਵੀ ਉਹ ਦਿਖਾਈ ਦਿੰਦੀ ਹੈ।ਉਹ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ।ਸਮਾਜਿਕ ਸਮਾਰੋਹਾਂ ‘ਚ ਉਹ ਅਕਸਰ ਕਾਂਜੀਵਰਮ ਦੀ ਸਾੜ੍ਹੀ ਅਤੇ ਵਾਲਾਂ ‘ਚ ਫੁੱਲ ਸਜਾਈ ਦਿਖਾਈ ਦਿੰਦੀ ਹੈ। ਹਾਲ ਹੀ ‘ਚ ਅਦਾਕਾਰਾ ਆਮਿਰ ਖ਼ਾਨ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਈ ਸੀ।
-