ਆਮਿਰ ਖਾਨ ਦੀ ਡੀਪਫੇਕ ਸਿਆਸੀ ਵੀਡੀਓ ਨੂੰ ਲੈ ਮੁੰਬਈ ਪੁਲਿਸ ਨੇ ਕੀਤੀ ਵੱਡੀ ਕਾਰਵਾਈ, ਮੁਲਜ਼ਮ ਖਿਲਾਫ FIR ਦਰਜ
Aamir Khan deepFake political video case : ਆਏ ਦਿਨ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀ ਵੀਡੀਓਜ਼ ਵਾਇਰਲ ਹੁੰਦੀ ਹੈ। ਬੀਤੇ ਦਿਨੀਂ ਕਈ ਬਾਲੀਵੁੱਡ ਸੈਲਬਸ ਦੀ ਡੀਪਫੇਕ ਵੀਡੀਓਜ਼ ਸਾਹਮਣੇ ਆਇਆ ਸਨ, ਇਸ ਦਾ ਸ਼ਿਕਾਰ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਵੀ ਹੋਏ।
ਦੱਸ ਦਈਏ ਕਿ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਅਭਿਨੇਤਾ ਆਮਿਰ ਖਾਨ ਦੇ ਇੱਕ ਡੀਪਫੇਕ ਵੀਡੀਓ ਦੇ ਸਬੰਧ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
ਇਸ ਡੀਪਫੇਕ ਵੀਡੀਓ ਦੇ ਵਿੱਚ ਆਮਿਰ ਖਾਨ ਨੂੰ ਇੱਕ ਸਿਆਸੀ ਪਾਰਟੀ ਲਈ ਪ੍ਰਚਾਰ ਕਰਦੇ ਦਿਖਾਇਆ ਗਿਆ ਹੈ। ਅਧਿਕਾਰੀ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ।
ਆਮਿਰ ਖਾਨ ਦੇ ਦਫਤਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਮੁੰਬਈ ਸਥਿਤ ਖਾਰ ਪੁਲਿਸ ਸਟੇਸ਼ਨ 'ਚ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਕਥਿਤ ਕਲਿੱਪ 27 ਸੈਕਿੰਡ ਲੰਮੀ ਹੈ ਜਿਸ ਵਿੱਚ ਆਮਿਰ ਖਾਨ ਨੂੰ ਜੁਮਲਾ ਤੋਂ ਦੂਰ ਰਹਿਣ ਬਾਰੇ ਗੱਲ ਕਰਦੇ ਦੇਖਿਆ ਜਾ ਸਕਦਾ ਹੈ।
ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਐਡਿਟ ਕੀਤਾ ਗਿਆ ਹੈ। ਅਭਿਨੇਤਾ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਆਮਿਰ ਖਾਨ ਨੇ ਪਹਿਲਾਂ ਚੋਣ ਕਮਿਸ਼ਨ ਦੀਆਂ ਮੁਹਿੰਮਾਂ ਰਾਹੀਂ ਵੋਟ ਦੇਣ ਲਈ ਜਾਗਰੂਕਤਾ ਫੈਲਾਈ ਹੈ, ਪਰ ਉਨ੍ਹਾਂ ਨੇ ਕਦੇ ਕਿਸੇ ਸਿਆਸੀ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ।
ਆਮਿਰ ਖਾਨ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ, ''ਅਸੀਂ ਹਾਲ ਹੀ 'ਚ ਵਾਇਰਲ ਹੋਈ ਵੀਡੀਓ ਤੋਂ ਚਿੰਤਤ ਹਾਂ, ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ ਆਮਿਰ ਖਾਨ ਇਕ ਖਾਸ ਸਿਆਸੀ ਪਾਰਟੀ ਦਾ ਪੱਖ ਪੂਰ ਰਹੇ ਹਨ। ਉਹ ਸਪੱਸ਼ਟ ਕਰਨਾ ਚਾਹੇਗਾ ਕਿ ਇਹ ਇੱਕ ਫਰਜ਼ੀ ਵੀਡੀਓ ਹੈ ਅਤੇ ਪੂਰੀ ਤਰ੍ਹਾਂ ਝੂਠ ਹੈ।''
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੀ ਧੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਕੀਤੀ ਇਨਸਾਫ ਦੀ ਮੰਗ, ਜਾਣੋ ਕੀ ਕਿਹਾ
ਬਿਆਨ ਦੇ ਮੁਤਾਬਕ “ਆਮਿਰ ਖਾਨ ਨੇ ਮੁੰਬਈ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਕੋਲ ਐਫਆਈਆਰ ਦਰਜ ਕਰਨ ਸਮੇਤ ਇਸ ਮੁੱਦੇ ਨਾਲ ਸਬੰਧਤ ਵੱਖ-ਵੱਖ ਅਧਿਕਾਰੀਆਂ ਨੂੰ ਮਾਮਲੇ ਦੀ ਰਿਪੋਰਟ ਕੀਤੀ ਗਈ ਹੈ।
- PTC PUNJABI