ਸੁਹਾਨੀ ਭਟਨਾਗਰ ਦੇ ਦਿਹਾਂਤ 'ਤੇ ਆਮਿਰ ਖਾਨ ਨੇ ਪ੍ਰਗਟਾਇਆ ਸੋਗ, ਕਿਹਾ- ਤੁਹਾਡੇ ਬਿਨਾਂ 'ਦੰਗਲ' ਅਧੂਰੀ ਹੁੰਦੀ
Aamir Khan Mourns on Suhani Bhatnagar Death: ਆਮਿਰ ਖਾਨ (Aamir Khan) ਦੀ ਬਲਾਕਬਸਟਰ ਫਿਲਮ 'ਦੰਗਲ' 'ਚ ਛੋਟੀ ਬਬੀਤਾ ਫੋਗਾਤ (Babita phogat) ਦਾ ਕਿਰਦਾਰ ਨਿਭਾਉਣ ਵਾਲੀ ਬਾਲ ਕਲਾਕਾਰ ਸੁਹਾਨੀ ਭਟਨਾਗਰ (Suhani Bhatnagar) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਫਰੀਦਾਬਾਦ ਏਮਜ਼ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਹਿਜ਼ 19 ਸਾਲ ਦੀ ਉਮਰ 'ਚ ਸੁਹਾਨੀ ਦੇ ਦਿਹਾਂਤ ਨਾਲ ਹਰ ਕੋਈ ਹੈਰਾਨ ਹੈ, ਸੁਹਾਨੀ ਭਟਨਾਗਰ ਦੇ ਦਿਹਾਂਤ 'ਤੇ ਆਮਿਰ ਖਾਨ ਨੇ ਪੋਸਟ ਸ਼ੇਅਰ ਕਰ ਸੋਗ ਪ੍ਰਗਟਾਇਆ ਹੈ।
ਆਮਿਰ ਖਾਨ ਫਿਲਮ ਪ੍ਰੋਡਕਸ਼ਨ ਨੇ ਟਵਿੱਟਰ 'ਤੇ ਸੁਹਾਨੀ ਦੀ ਮੌਤ 'ਤੇ ਪ੍ਰਤੀਕਿਰਿਆ ਦਿੱਤੀ ਹੈ। ਪੋਸਟ 'ਚ ਆਮਿਰ ਖਾਨ ਫਿਲਮ ਪ੍ਰੋਡਕਸ਼ਨ ਨੇ ਸੁਹਾਨੀ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੋਸਟ 'ਚ ਲਿਖਿਆ ਹੈ, ''ਸੁਹਾਨੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਸੀਂ ਡੂੰਘੇ ਸਦਮੇ 'ਚ ਹਾਂ। ਅਸੀਂ ਉਨ੍ਹਾਂ ਦੀ ਮਾਂ ਪੂਜਾ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ।”
ਇਸ ਟਵਿੱਟਰ ਪੋਸਟ ਵਿੱਚ ਆਮਿਰ ਖਾਨ ਫਿਲਮ ਪ੍ਰੋਡਕਸ਼ਨ ਨੇ ਕਿਹਾ ਹੈ ਕਿ ਸੁਹਾਨੀ ਦੇ ਬਿਨਾਂ ਫਿਲਮ ਦੰਗਲ ਅਧੂਰੀ ਹੁੰਦੀ। ਪੋਸਟ ਵਿੱਚ ਅੱਗੇ ਲਿਖਿਆ ਹੈ, “ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਬਾਲ ਕਲਾਕਾਰ , ਇੱਕ ਸ਼ਾਨਦਾਰ ਟੀਮ ਦੀ ਖਿਡਾਰੀ, ਸੁਹਾਨੀ ਤੁਹਾਡੇ ਬਿਨਾਂ ਇਹ ਫਿਲਮ ਅਧੂਰੀ ਹੁੰਦੀ। ਸੁਹਾਨੀ, ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।”
ਸੁਹਾਨੀ ਭਟਨਾਗਰ 19 ਸਾਲ ਦੀ ਸੀ। ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਐਕਸੀਡੈਂਟ ਹੋਇਆ ਸੀ, ਜਿਸ ਵਿਚ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਫ੍ਰੈਕਚਰ ਦੇ ਇਲਾਜ ਦੌਰਾਨ, ਉਸ ਨੇ ਜੋ ਦਵਾਈਆਂ ਖਾਧੀ ਉਸ ਨਾਲ ਸੁਹਾਨੀ ਨੂੰ ਰੀਐਕਸ਼ਨ ਹੋ ਗਿਆ। ਦਵਾਈ ਦੇ ਮਾੜੇ ਪ੍ਰਭਾਵ ਕਾਰਨ ਉਸ ਦੇ ਸਰੀਰ 'ਚ ਇੱਕ ਤਰ੍ਹਾਂ ਨਾਲ ਲਿਕਵਡ ਭਰ ਗਿਆ। ਉਹ ਕੁਝ ਦਿਨਾਂ ਤੋਂ ਫਰੀਦਾਬਾਦ ਦੇ ਏਮਜ਼ ਵਿੱਚ ਦਾਖਲ ਸੀ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ। ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਹੋਰ ਪੜ੍ਹੋ:ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਅਦਾਕਾਰ ਗੈਵੀ ਚਾਹਲ, ਵੀਡੀਓ ਸਾਂਝੀ ਕਰ ਲੋਕਾਂ ਨੂੰ ਕੀਤੀ ਖਾਸ ਅਪੀਲ
ਦੱਸ ਦਈਏ ਕਿ ਸੁਹਾਨੀ ਲੰਬੇ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਸੀ। ਉਸ ਦਾ ਇੰਸਟਾਗ੍ਰਾਮ 'ਤੇ ਇਕ ਖਾਤਾ ਹੈ, ਜਿਸ ਵਿਚ ਉਸ ਦੀ ਆਖਰੀ ਪੋਸਟ ਨਵੰਬਰ 2021 ਤੋਂ ਦਿਖਾਈ ਦੇ ਰਹੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਕਰੀਬ 23 ਹਜ਼ਾਰ ਫਾਲੋਅਰਜ਼ ਹਨ। ਇਨ੍ਹਾਂ ਵਿੱਚ ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਸ਼ਾਮਲ ਹਨ, ਜਿਨ੍ਹਾਂ ਨੇ ਦੰਗਲ ਵਿੱਚ ਇਕੱਠੇ ਕੰਮ ਕੀਤਾ ਸੀ।
-