ਬਾਲੀਵੁੱਡ ਫ਼ਿਲਮਾਂ 'ਚ ਦਿਖਾਏ ਜਾਣ ਵਾਲੇ ਰੋਮਾਂਸ 'ਚ ਇਸ ਅਦਾਕਾਰਾ ਨੇ ਪਾਈ ਸੀ ਨਵੀਂ ਪਿਰਤ, ਇੱਕ ਸੀਨ ਨੇ ਹਿੰਦੀ ਫ਼ਿਲਮਾਂ ਦਾ ਬਦਲਤਾ ਸੀ ਰੁਖ, ਦੇਖੋ ਵੀਡਿਓ
ਬਾਲੀਵੁੱਡ ਅਤੇ ਰੋਮਾਂਸ ਦਾ ਇੱਕ ਗੂੜਾ ਰਿਸ਼ਤਾ ਰਿਹਾ ਹੈ । ਅੱਜ ਭਾਵੇਂ ਰੋਮਾਂਸ ਦੀਆਂ ਗੱਲਾਂ ਸ਼ਰੇਆਮ ਹੁੰਦੀਆਂ ਹਨ ਪਰ ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਵੱਡੇ ਪਰਦੇ ਤੇ ਕਿਸਿੰਗ ਸੀਨ ਦੀ ਬਜਾਏ ਦੋ ਫੁੱਲਾਂ ਨੂੰ ਮਿਲਦੇ ਹੋਏ ਦਿਖਾ ਦਿੱਤਾ ਜਾਂਦਾ ਸੀ । ਅੱਜ ਭਾਵੇਂ ਤੁਹਾਨੂੰ ਇਹ ਇੱਕ ਮਜ਼ਾਕ ਲੱਗਦਾ ਹੋਵੇਗਾ ਪਰ ਸੋਚਿਆ ਜਾਵੇ ਤਾਂ ਉਸ ਸਮੇਂ ਇਸ ਤਰ੍ਹਾਂ ਦਾ ਸੀਨ ਕਰਨਾ ਕਿੰਨੀ ਵੱਡੀ ਗੱਲ ਹੋਵੇਗੀ। ਪਰ ਉਸ ਦੌਰ ਵਿੱਚ ਇੱਕ ਅਦਾਕਾਰਾ ਅਜਿਹੀ ਵੀ ਸੀ ਜਿਸ ਨੇ ਇਹ ਕਮਾਲ ਕਰਕੇ ਦਿਖਾ ਦਿੱਤਾ ਸੀ ।
Devika Rani
ਇਹ ਅਦਾਕਾਰਾ ਸੀ ਦੇਵਿਕਾ ਰਾਣੀ ਜਿਹੜੀ ਕਿ 1933 ਦੇ ਦੌਰ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸੀ । ਅੱਜ ਉਹਨਾਂ ਦੀ ਬਰਸੀ ਹੈ । ਸਾਲ 1933 ਵਿੱਚ ਆਈ ਫ਼ਿਲਮ ਕਰਮਾ ਵਿੱਚ ਦੇਵਿਕਾ ਤੇ ਹਿਮਾਂਸ਼ੂ ਰਾਏ ਨੇ ਇੱਕ ਕਿਸਿੰਗ ਸੀਨ ਦਿੱਤਾ ਸੀ । ਇਹ ਸੀਨ ਚਾਰ ਮਿੰਟ ਲੰਮਾ ਸੀ । ਇਸ ਸੀਨ ਨੇ ਉਸ ਦੌਰ ਵਿੱਚ ਬਹੁਤ ਸੁਰਖੀਆਂ ਬਟੋਰੀਆ ਸਨ । ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਇਹ ਪਹਿਲਾ ਕਿਸਿੰਗ ਸੀਨ ਸੀ ।
https://www.youtube.com/watch?v=LcsdK8eK_7Q
ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਸੀਨ ਕਿਸੇ ਲਵ ਸੀਨ ਦਾ ਹਿੱਸਾ ਨਹੀਂ ਸੀ ਬਲਕਿ ਇਸ ਸੀਨ ਵਿੱਚ ਹੀਰੋ ਬੇਹੋਸ਼ ਹੋ ਜਾਂਦਾ ਹੈ ਤੇ ਹੀਰੋਇਨ ਉਸ ਦੇ ਪਿਆਰ ਵਿੱਚ ਉਸ ਨੂੰ ਕਿੱਸ ਕਰਦੀ ਹੈ । ਇਸ ਫ਼ਿਲਮ ਵਿੱਚ ਇਸ ਤਰ੍ਹਾਂ ਦਾ ਸੀਨ ਦੇਣਾ ਹੀਰੋ ਹਿਮਾਂਸ਼ੂ ਰਾਏ ਤੇ ਦੇਵਿਕਾ ਰਾਣੀ ਲਈ ਇਸ ਲਈ ਵੀ ਸੋਖਾ ਸੀ ਕਿਉਂਕਿ ਉਹ ਅਸਲ ਜ਼ਿੰਦਗੀ ਵਿੱਚ ਪਤੀ-ਪਤਨੀ ਸਨ । ਪਰ ਉਸ ਸਮੇਂ ਇਸ ਤਰ੍ਹਾਂ ਦਾ ਸੀਨ ਦੇਣਾ ਇੱਕ ਬੋਲਡ ਸਟੈੱਪ ਸੀ ।