ਬਾਲੀਵੁੱਡ ਗਾਇਕ ਅਨੂੰ ਮਲਿਕ ਦੀ ਮਾਂ ਦਾ ਦਿਹਾਂਤ
ਬਾਲੀਵੁੱਡ ਨੂੰ ਅਨੇਕਾਂ ਹੀ ਹਿੱਟ ਗੀਤ ਦੇਣ ਵਾਲੇ ਗਾਇਕ ਅਨੂੰ ਮਲਿਕ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ ।ਗਾਇਕ ਦੀ ਮਾਂ ਨੂੰ ਸਟ੍ਰੋਕ ਆਉਣ ਤੋਂ ਬਾਅਦ ਮੁੰਬਈ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।ਇਸ ਦੀ ਜਾਣਕਾਰੀ ਮਿਊੁਜ਼ਿਕ ਕੰਪੋਜ਼ਰ ਅਰਮਾਨ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅੱਜ ਮੇਰਾ ਸਭ ਤੋਂ ਪਿਆਰਾ ਮਿੱਤਰ ਗੁੰਮ ਗਿਆ, ਮੇਰੀ ਦਾਦੀਜਾਨ…ਮੇਰੀ ਜ਼ਿੰਦਗੀ ਦਾ ਚਾਨਣ, ਮੈਂ ਇਸ ਨੁਕਸਾਨ ਦੀ ਭਰਪਾਈ ਜ਼ਿੰਦਗੀ ਭਰ ਨਹੀਂ ਕਰ ਸਕਦਾ । ਇੱਕ ਰੱਬ ਜਾਣਦਾ ਹੈ ਕਿ ਕੋਈ ਵੀ ਨਹੀਂ ਭਰ ਸਕਦਾ ।
ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਨਿਰਮਲ ਰਿਸ਼ੀ ਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਤੁਸੀਂ ਸਭ ਤੋਂ ਪਿਆਰੇ ਹੁਣ ਤੱਕ ਦੇ ਸਭ ਤੋਂ ਕੀਮਤੀ ਇਨਸਾਨ ਹੋ । ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਤੁਹਾਡੇ ਨਾਲ ਏਨਾਂ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਤੁਹਾਡਾ ਪਿਆਰ, ਜੱਫੀ ਅਤੇ ਦੁਲਾਰ ਪ੍ਰਾਪਤ ਹੋਇਆ। ਅੱਲ੍ਹਾ ਮੇਰਾ ਦੂਤ ਤੁਹਾਡੇ ਨਾਲ ਹੈ’। ਮਿਊਜ਼ਿਕ ਕੰਪੋਜਰਜ਼ ਅਮਾਲ ਮਲਿਕ ਤੇ ਅਰਮਾਨ ਮਲਿਕ ਆਪਣੀ ਦਾਦੀ ਦੇ ਦੇਹਾਂਤ ਤੋਂ ਕਾਫੀ ਦੁਖੀ ਹਨ ਤੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰ ਕੇ ਦੁੱਖ ਪ੍ਰਗਟ ਕੀਤਾ।
ਅਮਾਲ ਮਲਿਕ ਨੇ ਦਾਦੀ ਨੂੰ ਯਾਦ ਕਰਦਿਆਂ ਇਕ ਪੋਸਟ ਸ਼ੇਅਰ ਕੀਤੀ ਤੇ ਦੱਸਿਆ ਕਿ ਦਾਦੀ ਨੂੰ ਆਪਣੇ ਹੱਥਾਂ ਤੋਂ ਦਫਨਾਨਾ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਕੰਮ ਸੀ। ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਦਾਦੀ ਦੀ ਅੰਤਿਮ ਇੱਛਾ ਪੂਰੀ ਕਰਨ 'ਚ ਕਾਮਯਾਬ ਰਹੇ।
View this post on Instagram