ਈਸ਼ਾ-ਆਨੰਦ ਦੇ ਵਿਆਹ ‘ਤੇ ਰੇਖਾ ਦਾ ਲੁੱਕ ਹੋਇਆ ਵਾਇਰਲ, ਦੇਖੋ ਤਸਵੀਰਾਂ
ਦੁਨੀਆ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵੈਡਿੰਗ ਬੁੱਧਵਾਰ ਨੂੰ ਐਂਟੀਲੀਆ ਵਿੱਚ ਬੜੀ ਧੂਮਧਾਮ ਨਾਲ ਹੋਈ ਹੈ। ਇਸ ਸ਼ਾਹੀ ਵਿਆਹ ਵਿੱਚ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ ਸ਼ਾਮਿਲ ਹੋਏ। ਐਂਟੀਲੀਆ ‘ਚ ਬਾਲੀਵੁੱਡ-ਖੇਡ ਜਗਤ ਦੇ ਸਿਤਾਰੇ, ਰਾਜਨੇਤਾਵਾਂ, ਵੱਡੇ-ਵੱਡੇ ਉਦਯੋਗਪਤੀਆਂ ਨੇ ਵੀ ਹਾਜ਼ਰੀ ਲਗਾਈ। ਵਿਦੇਸ਼ ਤੋਂ ਅਮਰੀਕਾ ਦੀ ਸਾਬਕਾ ਫਸਟ ਲੇਡੀ ਹਿਲੇਰੀ ਕਲਿੰਟਨ ਵੀ ਪੁਹੰਚੀ। ਇਸ ਗ੍ਰੈਂਡ ਵੈਡਿੰਗ ‘ਚ ਤਿੰਨੋ ਖਾਨ ਆਮੀਰ ਖਾਨ, ਸਲਮਾਨ ਖਾਨ ਤੇ ਸ਼ਾਹਰੁਖ ਖਾਨ ਵੀ ਨਜ਼ਰ ਆਏ। ਮਹਿਮਾਨਾਂ ਵਿਚ ਰੇਖਾ ਦੀ ਲੁੱਖ ਸਭ ਤੋਂ ਜ਼ਿਆਦਾ ਚਰਚਾ ਰਹੀ।ਦਿਲਕਸ਼ ਅਦਾਵਾਂ ਵਾਲੀ ਰੇਖਾ ਜੋ ਕਿ ਅਪਣੀ ਟ੍ਰੈਡਿਸ਼ਨਲ ਲੁੱਕ ‘ਚ ਨਜ਼ਰ ਆਏ ਤੇ ਰੇਖਾ ਬੇਹੱਦ ਹੀ ਖੂਬਸੂਰਤ ਲੱਗ ਰਹੇ ਸਨ। ਰੇਖਾ ਨੇ ਆਰੇਂਜ-ਪਿੰਕ ਕਲਰ ਦੀ ਸਿਲਕ ਸਾੜ੍ਹੀ ਪਾਈ ਹੋਈ ਸੀ। ਉਹਨਾਂ ਦੀ ਇਸ ਲੁੱਕ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
https://www.instagram.com/p/BrTAs4NAeIq/
ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਬਲੈਕ ਐਂਡ ਵ੍ਹਾਇਟ ਆਉਟਫਿਟ ‘ਚ ਤੇ ਉਹਨਾਂ ਦੀ ਪਤਨੀ ਗੌਰੀ ਖਾਨ ਰੈਡ ਸਾੜ੍ਹੀ ‘ਚ ਨਜ਼ਰ ਆਏ। ਅਭਿਸ਼ੇਕ ਬੱਚਨ ਅਪਣੀ ਪਤਨੀ ਐਸ਼ਵਰਿਆ ਰਾਏ ਬੱਚਨ ਅਤੇ ਧੀ ਆਰਾਧਿਆ ਨਾਲ ਪੁੱਜੇ। ਰੈੱਡ ਕਲਰ ਦੀ ਸਾੜ੍ਹੀ ਵਿੱਚ ਐਸ਼ਵਰਿਆ ਬੇਹੱਦ ਖੂਬਸੂਰਤ ਲੱਗੀ।
ਹੋਰ ਪੜ੍ਹੋ: ਏ.ਆਰ. ਰਹਿਮਾਨ ਦੇ ਹਾਕੀ ਐਂਥਮ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
ਨਵਾਂ ਵਿਆਹਿਆ ਜੋੜਾ ਪ੍ਰਿਯੰਕਾ-ਨਿੰਕ ਵੀ ਇਸ ਸ਼ਾਹੀ ਵੈਡਿੰਗ ‘ਚ ਸ਼ਾਮਿਲ ਹੋਏ। ਬਾਲੀਵੁੱਡ ਦੇ ਦੂਜੇ ਨਵੇਂ ਵਿਆਹੇ ਜੋੜਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਟਰੈਡਿਸ਼ਨਲ ਲੁਕ ਵਿੱਚ ਨਜ਼ਰ ਆਏ। ਦੀਪਿਕਾ ਸਾੜ੍ਹੀ ‘ਚ ਤੇ ਰਣਵੀਰ ਕੁੜਤਾ-ਪਜਾਮੇ ਵਿੱਚ ਨਜ਼ਰ ਆਏ ਸੀ। ਜੇ ਗੱਲ ਕਰੀਏ ਤਾਂ ਬਾਲੀਵੁੱਡ ਸਿਤਾਰਿਆਂ ਦੀ ਸਭ ਅੰਬਾਨੀ ਦੀ ਰਾਇਲ ਵੈਡਿੰਗ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਏ।