ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਭੈਣ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸਦੀ ਭੈਣ ਪ੍ਰੀਣੀਤੀ ਚੋਪੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਪ੍ਰਿਯੰਕਾ ਚੋਪੜਾ ਦੇ ਨਾਲ ਉਸ ਦੀ ਭੈਣ ਪ੍ਰੀਣੀਤੀ ਚੋਪੜਾ ਵੀ ਨਜ਼ਰ ਆ ਰਹੀ ਹੈ । ਵੀਡੀਓ ‘ਚ ਦੋਵੇਂ ਜਣੀਆਂ ਖੂਬ ਮਸਤੀ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ ।
ਹੋਰ ਵੇਖੋ : ਨੁਸਰਤ ਜਹਾਂ ਅਤੇ ਨਿਖਿਲ ਜੈਨ ਦੇ ਰਿਸ਼ਤੇ ਵਿੱਚ ਆਈ ਦਰਾਰ, ਨਿਖਿਲ ਨੇ ਨੁਸਰਤ ‘ਤੇ ਲਗਾਏ ਗੰਭੀਰ ਇਲਜ਼ਾਮ
ਦੋਵੇਂ ਮੋਹਰਾ ਫ਼ਿਲਮ ਦੇ ਗੀਤ ‘ਟਿਪ ਟਿਪ ਬਰਸਾ ਪਾਨੀ’ ਤੇ ਐਕਸਪ੍ਰੈਸ਼ਨ ਦਿੰਦੀਆਂ ਦਿਖਾਈ ਦੇ ਰਹੀਆਂ ਹਨ । ਹਾਲਾਂਕਿ ਇਹ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਉਨ੍ਹਾਂ ਦਾ ਪੁਰਾਣਾ ਵੀਡੀਓ ਦੱਸਿਆ ਜਾ ਰਿਹਾ ਹੈ ।ਏਨੀਂ ਦਿਨੀਂ ਪ੍ਰੀਣੀਤੀ ਚੋਪੜਾ ਤੁਰਕੀ ‘ਚ ਵੋਕੇਸ਼ਨ ‘ਤੇ ਹੈ ।
ਜਲਦ ਹੀ ਉਹ ਸਾਇਨਾ ਨੇਹਵਾਲ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਏਗੀ । ਪ੍ਰਿਯੰਕਾ ਚੋੋਪੜਾ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ‘ਚ ਕਾਫੀ ਸਰਗਰਮ ਹਨ ਅਤੇ ਵਿਦੇਸ਼ ‘ਚ ਰਹਿੰਦੇ ਹੋਏ ਉਨ੍ਹਾਂ ਨੇ ਆਪਣਾ ਰੈਸਟੋਰੈਂਟ ਵੀ ਖੋੋੋਲਿਆ ਹੈ । ਪ੍ਰਿਯੰਕਾ ਚੋਪੜਾ ਨੇ ਇਸ ਰੈਸਟੋਰੈਂਟ ਦੇ ਭੂਮੀ ਪੂਜਨ ਦੀਆਂ ਕੁਝ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਸਾਂਝੀਆਂ ਕੀਤੀਆਂ ਸਨ ।
View this post on Instagram