ਅਦਾਕਾਰਾ ਮਿਸ਼ਠੀ ਮੁਖਰਜੀ ਦਾ ਦਿਹਾਂਤ, ਦੋਵੇਂ ਕਿਡਨੀਆਂ ਫੇਲ ਹੋਣ ਕਾਰਨ ਹੋਈ ਮੌਤ

Reported by: PTC Punjabi Desk | Edited by: Shaminder  |  October 05th 2020 10:28 AM |  Updated: October 05th 2020 10:28 AM

ਅਦਾਕਾਰਾ ਮਿਸ਼ਠੀ ਮੁਖਰਜੀ ਦਾ ਦਿਹਾਂਤ, ਦੋਵੇਂ ਕਿਡਨੀਆਂ ਫੇਲ ਹੋਣ ਕਾਰਨ ਹੋਈ ਮੌਤ

ਬਾਲੀਵੁੱਡ ਇੰਡਸਟਰੀ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਅਦਾਕਾਰਾ ਮਿਸ਼ਠੀ ਮੁਖਰਜੀ ਦੇ ਦਿਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।ਮਿਸ਼ਠੀ ਨੇ ਬਾਲੀਵੁੱਡ ਫ਼ਿਲਮਾਂ ਅਤੇ ਮਿਊਜ਼ਿਕ ਵੀਡੀਓ ‘ਚ ਆਪਣੀ ਖ਼ਾਸ ਪਛਾਣ ਬਣਾਈ ਸੀ । ਦੱਸਿਆ ਜਾ ਰਿਹਾ ਹੈ ਕਿ ਕਿਟੋ ਡਾਈਟ ਦੇ ਕਾਰਨ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਸਨ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ ਹੈ ।

mishthi mishthi

ਫਿਲਮ ਇੰਡਸਟਰੀ ਲਈ ਇਹ ਸਾਲ ਬੇਹੱਦ ਬੁਰਾ ਸਾਬਤ ਹੋ ਰਿਹਾ ਹੈ। ਇਸ ਸਾਲ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ। ਟੀਵੀ ਸਟਾਰ ਤੋਂ ਲੈ ਕੇ ਫੈਸ਼ਨ, ਡਿਜਾਇਨਰ, ਮਿਊਜਿਕ, ਡਾਇਰੈਕਟਰ ਤੇ ਬਾਲੀਵੁੱਡ ਅਦਾਕਾਰ ਤਕ ਕਈ ਸਿਤਾਰੇ ਇਸ ਸਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।

ਹੋਰ ਪੜ੍ਹੋ:ਗੁਰਨਾਮ ਭੁੱਲਰ ਦੇ ਭਾਜੀ ਦਾ ਹੋਇਆ ਦਿਹਾਂਤ, ਇੰਸਟਾਗ੍ਰਾਮ ‘ਤੇ ਪਾਈ ਭਾਵੁਕ ਪੋਸਟ

mishthi mishthi

ਦੱਸਿਆ ਜਾ ਰਿਹਾ ਹੈ ਕਿ ਮਿਸ਼ਠੀ ਦੀ ਕਿਡਨੀ ਫੇਲ੍ਹ ਹੋ ਗਈ ਸੀ ਜਿਸ ਤੋਂ ਉਨ੍ਹਾਂ ਨੂੰ ਬੇਗਲੁਰੂ ਦੇ ਇਕ ਹਸਪਤਾਲ 'ਚ ਐਡਮਿਟ ਕਰਵਾਇਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।

mishthi mishthi

ਮਿਸ਼ਠੀ ਬਾਲੀਵੁੱਡ ਇੰਡਸਟਰੀ 'ਚ ਬੁਹਤ ਮੰਨਿਆ-ਪ੍ਰਮੰਨਿਆ ਨਾ ਤਾਂ ਨਹੀਂ ਸੀ ਪਰ ਉਨ੍ਹਾਂ ਨੇ ਕੁਝ ਆਈਟਮ ਨੰਬਰਜ਼ ਵੀ ਕੀਤੇ ਸੀ। ਸਾਲ 2012 'ਚ ਫਿਲਮ 'ਲਾਈਫ ਕੀ ਤੋਂ ਲੱਗ ਗਈ' ਨਾਮ ਦੀ ਫਿਲਮ 'ਚ ਮਿਸ਼ਠੀ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network