ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਇਸ ਫ਼ਿਲਮ ‘ਚ ਇੱਕਠੇ ਆਉਣਗੇ ਨਜ਼ਰ
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਅਕਸ਼ੇ ਕੁਮਾਰ ਜਲਦ ਹੀ ਟਾਈਗਰ ਸ਼ਰਾਫ (Tiger Shroff) ਦੇ ਨਾਲ ਫ਼ਿਲਮ ਲੈ ਕੇ ਆ ਰਹੇ ਹਨ । ਇਸ ਫ਼ਿਲਮ ਨੂੰ ਜੈਕੀ ਭਗਨਾਨੀ ਦੇ ਬੈਨਰ ਹੇਠ ਬਣਾਇਆ ਜਾਵੇਗਾ । ਇਸ ਫ਼ਿਲਮ ਨੂੰ ‘ਬੜੇ ਮੀਆਂ ਛੋਟੇ ਮੀਆਂ’ ਟਾਈਟਲ ਹੇਠ ਬਣਾਇਆ ਜਾਵੇਗਾ । ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਦਾ ਬਜਟ 300 ਕਰੋੜ ਰੱਖਿਆ ਗਿਆ ਹੈ । ਜਿਸ ਨੂੰ ਅਲੀ ਅੱਬਾਸ ਜ਼ਫਰ ਵੀ ਨਜ਼ਰ ਬਨਾਉਣਗੇ ।
image From instagram
ਹੋਰ ਪੜ੍ਹੋ : ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ, ਸੁਨੰਦਾ ਸ਼ਰਮਾ ਅਤੇ ਸਤਿੰਦਰ ਸੱਤੀ ਨੇ ਖੂਬ ਕੀਤੀ ਵਿਆਹ ‘ਚ ਮਸਤੀ, ਵੀਡੀਓ ਹੋ ਰਿਹਾ ਵਾਇਰਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ । ਅਕਸ਼ੇ ਕੁਮਾਰ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਕੀਤੇ ਹਨ ਭਾਵੇਂ ਉਹ ਸੰਜੀਦਾ ਹੋਣ, ਕਾਮਿਕ ਹੋਣ ਜਾਂ ਫਿਰ ਗੰਭੀਰ ।
image From instagram
ਇਨ੍ਹਾਂ ਕਿਰਦਾਰਾਂ ਨੂੰ ਅਕਸ਼ੇ ਕੁਮਾਰ ਨੇ ਖੁਦ ਜੀਵਿਆ ਹੈ । ਇਸੇ ਲਈ ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਏਨੇਂ ਵਧੀਆ ਤਰੀਕੇ ਦੇ ਨਾਲ ਨਿਭਾਏ ਜਾਂਦੇ ਹਨ । ਹੁਣ ਦਰਸ਼ਕ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਜੋੜੀ ਨੂੰ ਇੱਕਠਿਆਂ ਵੇਖਣ ਦੇ ਇਛੁੱਕ ਹਨ । ਅਕਸ਼ੇ ਕੁਮਾਰ ਦੀ ਫ਼ਿਲਮ ‘ਕੇਸਰੀ’ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਹੁਣ ਵੇਖਣਾ ਇਹ ਹੋਵੇਗਾ ਟਾਈਗਰ ਸ਼ਰਾਫ ਅਤੇ ਅਕਸ਼ੇ ਕੁਮਾਰ ਦੀ ਇਹ ਜੋੜੀ ਵਾਕਏ ਹੀ ਕੋਈ ਫ਼ਿਲਮ ਇੱਕਠਿਆਂ ਕੰਮ ਕਰੇਗੀ ਜਾਂ ਫਿਰ ਇਹ ਮਹਿਜ਼ ਅਫਵਾਹਾਂ ਹਨ ।
View this post on Instagram