ਕਿਸਾਨਾਂ ਦੀਆਂ ਮੌਤਾਂ ‘ਤੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਕੀਤਾ ਟਵੀਟ, ਟਵੀਟ ਤੇਜ਼ੀ ਦੇ ਨਾਲ ਹੋ ਰਿਹਾ ਵਾਇਰਲ
ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਪਿਛਲੇ 60 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ । ਪਰ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ‘ਤੇ ਕਈ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ।
ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਕਿਸਾਨਾਂ ਦਾ ਹੌਸਲਾ ਵਧਾਇਆ ਹੈ । ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਦੇ ਬਿਆਨ ਵੀ ਸਾਹਮਣੇ ਆਏ ਹਨ । ਇਸ ਮਾਮਲੇ ‘ਚ ਹੁਣ ਅਦਾਕਾਰ ਸੁਸ਼ਾਂਤ ਸਿੰਘ ਦਾ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ :
ਸੁਸ਼ਾਂਤ ਸਿੰਘ ਨੇ ਇੱਕ ਯੂਜ਼ਰ ਦੇ ਟਵੀਟ ਉੱਤੇ ਰੀਐਕਸ਼ਨ ਦਿੰਦਿਆਂ ਲਿਖਿਆ ਹੈ ਕਿ ਹੁਣ ਤੱਕ 100 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ।
ਸੁਸ਼ਾਂਤ ਸਿੰਘ ਨੇ ਵਿਅੰਗਾਤਮਕ ਸੁਰ ’ਚ ਅੱਗੇ ਲਿਖਿਆ ਹੈ ਕਿ – ‘ਕੁਝ ਕਾਨੂੰਨ ਆਏ ਕੁਦਰਤੀ ਤੌਰ ਉੱਤੇ ਤੇ ਉਨ੍ਹਾਂ ਕਾਰਨ ਕੁਝ ਕੁਦਰਤੀ ਮੌਤਾਂ ਹੋ ਗਈਆਂ। ਇਸ ਨੂੰ ਹਿੰਸਾ ਨਹੀਂ ਕਹਿੰਦੇ। ਕਿਸ ਨੇ ਕਿਹਾ ਕਿ ਲੜੋ ਤੇ ਮਰੋ, ਜਿਊਂਦੇ ਰਹਿਣ ਲਈ?’
https://twitter.com/sushant_says/status/1354157931013390336