ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਕਰ ਰਹੇ ਕਿਸਾਨਾਂ ਦਾ ਸਮਰਥਨ

Reported by: PTC Punjabi Desk | Edited by: Shaminder  |  December 19th 2020 12:16 PM |  Updated: December 19th 2020 12:16 PM

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਕਰ ਰਹੇ ਕਿਸਾਨਾਂ ਦਾ ਸਮਰਥਨ

ਸੋਨੂੰ ਸੂਦ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ।ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਪੋਸਟ ਪਾ ਕੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਸੀ । ਹੁਣ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ । ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ  ਕਿਹਾ ਤਿੰਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਾਲਤ ਦੇਖਕੇ ਉਨ੍ਹਾਂ ਨੂੰ ਬਹੁਤ ਦੁੱਖ ਹੋ ਰਿਹਾ ਹੈ।

Sonu Sood

ਇਸ ਦੇ ਨਾਲ ਹੀ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਮੀਦ ਜਤਾਈ। ਹਰਿਆਣਾ, ਪੰਜਾਬ ਤੇ ਹੋਰ ਸੂਬਿਆਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੀ ਸਰਹੱਦ 'ਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਘੱਟੋ ਘੱਟ ਸਮਰਥਨ ਮੁੱਲ ਪ੍ਰਣਾਲੀ ਸਮਾਪਤ ਹੋ ਜਾਵੇਗੀ ਤੇ ਉਨ੍ਹਾਂ 'ਤੇ ਵੱਡੇ ਕਾਰਪੋਰੇਟ ਦਾ ਕੰਟਰੋਲ ਹੋ ਜਾਵੇਗਾ।

ਹੋਰ ਪੜ੍ਹੋ : ਸੋਨੂੰ ਸੂਦ ਤੇ ਸ਼੍ਰਧਾ ਕਪੂਰ ਨੂੰ Hottest Vegetarian ਐਵਾਰਡ ਲਈ ਚੁਣਿਆ

Sonu_Sood

ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਪਰਵਾਸੀ ਮਜਦੂਰਾਂ ਦੀ ਮਦਦ ਕਰਨ ਦੇ ਯਤਨਾਂ ਲਈ ਸੋਨੂੰ ਸੂਦ ਦੀ ਖੂਬ ਸ਼ਲਾਘਾ ਕੀਤੀ ਗਈ ਸੀ। ਅਦਾਕਾਰ ਨੇ ਕਿਹਾ ਕਿ ਉਹ ਇਸ ਬਹਿਸ 'ਚ ਨਹੀਂ ਪੈਣਾ ਚਾਹੁੰਦੇ ਕਿ ਕੌਣ ਸਹੀ ਹੈ ਜਾਂ ਕੌਣ ਗਲਤ, ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦੀ ਹੋਵੇ।

Sonu Sood

ਸੋਨੂੰ ਨੇ ਕਿਹਾ, 'ਇਹ ਬਹੁਤ ਦੁਖਦਾਈ ਹੈ। ਮੈਨੂ ਪਤਾ ਹੈ ਕਿ ਹਰ ਸਮੱਸਿਆ ਦਾ ਹੱਲ ਹੈ। ਮੈਂ ਪੰਜਾਬ 'ਚ ਪੈਦਾ ਹੋਇਆ ਤੇ ਵੱਡਾ ਹੋਇਆ, ਮੈਂ ਕਿਸਾਨਾਂ ਦੇ ਨਾਲ ਸਮਾਂ ਬਿਤਾਇਆ ਹੈ ਤੇ ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਉਨ੍ਹਾਂ ਨੂੰ ਸਮਾਂ ਦੇਈਏ ਤਾਂ ਪੰਜਾਬੀ ਭਾਈਚਾਰੇ ਨੂੰ ਪਿਆਰ ਨਾਲ ਮਨਾਇਆ ਜਾ ਸਕਦਾ ਹੈ।'ਸੂਦ ਨੇ ਇਹ ਗੱਲ ਵੀ ਦ ਵੀਮੇਨ ਨਾਮਕ ਇਕ ਆਨਲਾਈਨ ਪ੍ਰੋਗਰਾਮ ਦੌਰਾਨ ਕਹੀ

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network