ਸਲਮਾਨ ਖ਼ਾਨ ਨੇ ਗੀਤ ਗਾ ਕੇ ਲਤਾ ਮੰਗੇਸ਼ਕਰ ਜੀ ਨੂੰ ਕੀਤਾ ਯਾਦ, ਫੈਨਜ਼ ਨਾਲ ਸ਼ੇਅਰ ਕੀਤੀ ਵੀਡੀਓ
ਬਾਲੀਵੁੱਡ ਦੇ ਭਾਈਜਾਨ ਯਾਨਿ ਕਿ ਸਲਮਾਨ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਮਰਹੂਮ ਗਾਇਕਾ ਲਤਾ ਮੰਗੇਸ਼ਕਰ ਜੀ ਨੂੰ ਯਾਦ ਕਰ ਰਹੇ ਹਨ। ਫੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਜੀ ਦਾ ਗੀਤ ਗਾ ਰਹੇ ਹੈ। ਸਲਮਾਨ ਵੀਡੀਓ ਦੇ ਵਿੱਚ ਲਤਾ ਮੰਗੇਸ਼ਕਰ ਜੀ ਦਾ ਮਸ਼ਹੂਰ ਗੀਤ 'ਆ ਲੱਗ ਜਾ ਗਲੇ' ਗਾ ਰਹੇ ਹਨ।
ਸਲਮਾਨ ਖ਼ਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, " ਨਾਂ ਕੋਈ ਥਾ, ਨਾਂ ਕੋਈ ਹੋਗਾ ਆਪ ਕੇ ਜੈਸਾ ਲਤਾ ਜੀ। "
ਹੋਰ ਪੜ੍ਹੋ : ਜਾਣੋ ਵਿਆਹ ਤੋਂ ਬਾਅਦ ਪਹਿਲੀ ਵਾਰ ਕੈਟਰੀਨਾ ਕੈਫ ਕਿਉਂ ਨਹੀਂ ਮਨਾ ਸਕੇਗੀ ਵੈਲੇਨਟਾਈਨ ਡੇਅ
ਸਲਮਾਨ ਖ਼ਾਨ ਦੀ ਇਸ ਵੀਡੀਓ ਨੂੰ ਥੋੜ੍ਹੇ ਹੀ ਸਮੇਂ 'ਚ 9 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਫੈਨਜ਼ ਦੇ ਨਾਲ -ਨਾਲ ਬਾਲੀਵੁੱਡ ਸੈਲੇਬਸ ਵੀ ਸਲਮਾਨ ਖ਼ਾਨ ਦੇ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ''ਲਵ ਯੂ ਸਲਮਾਨ ਸਰ'', ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ''ਤੁਸੀਂ ਫੈਬ ਲੱਗ ਰਹੇ ਹੋ''। ਇਸ ਤਰ੍ਹਾਂ ਲੋਕ ਦਿਲ ਅਤੇ ਅੱਗ ਦੇ ਈਮੋਜੀ ਬਣਾ ਕੇ ਭਾਈਜਾਨ ਦੀ ਵੀਡੀਓ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
Image Source: Instagram
ਕੁਝ ਸਮੇਂ ਪਹਿਲਾਂ ਹੀ ਸਲਮਾਨ ਖਾਨ ਦਾ ਗੀਤ 'ਡਾਂਸ ਵਿਦ ਮੀ' ਆਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਅਦਾਕਾਰ ਕੈਟਰੀਨਾ ਕੈਫ ਦੇ ਨਾਲ ਟਾਈਗਰ 3 ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਸ ਸਾਲ ਹੋਰ ਵੀ ਨਵੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ।
View this post on Instagram