ਕਬੀਰ ਬੇਦੀ ਦੇ ਚੌਥਾ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਧੀ ਨਾਲ ਵਿਗੜ ਗਏ ਸਨ ਰਿਸ਼ਤੇ
ਕਬੀਰ ਬੇਦੀ ਇੱਕ ਅਜਿਹੀ ਸ਼ਖਸੀਅਤ ਜੋ ਆਪਣੇ ਅਫੇਅਰਸ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ ਅੱਜ ਆਪਣਾ ੭੩ਵਾਂ ਜਨਮ ਦਿਨ ਮਨਾ ਰਹੇ ਨੇ।ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਾਂਗੇ ਕਬੀਰ ਬੇਦੀ ਬਾਰੇ ਜੋ ਆਪਣੇ ਵਿਆਹ ਅਤੇ ਅਫੇਅਰਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ । ਅਦਾਕਾਰਾ ਪਰਵੀਨ ਬਾਬੀ ਦੇ ਨਾਲ ਉਨ੍ਹਾਂ ਦੇ ਅਫੇਅਰ ਨੇ ਵੀ ਖੂਬ ਚਰਚਾ ਵਟੋਰੀ ਸੀ ।
ਹੋਰ ਵੇਖੋ :ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ
ਉਨ੍ਹਾਂ ਦੀ ਧੀ ਦੀ ਉਮਰ ਤੋਂ ਘੱਟ ਉਮਰ ਉਨ੍ਹਾਂ ਦੀ ਪਤਨੀ ਦੀ ਜਿਸ ਨਾਲ ਉਨ੍ਹਾਂ ਨੇ ਚੌਥਾ ਵਿਆਹ ਰਚਾਇਆ ਹੈ ।ਉਨ੍ਹਾਂ ਨੇ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨੇ ਕੀਤਾ ਸੀ । ਅਦਾਕਾਰਾ ਪੂਜਾ ਬੇਦੀ ਪ੍ਰੋਤਿਮਾ ਅਤੇ ਕਬੀਰ ਦੀ ਹੀ ਧੀ ਹੈ ।
ਹੋਰ ਵੇਖੋ :ਸੁਨੰਦਾ ਦੇ ਇਸ ਅੰਦਾਜ਼ ਨੂੰ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਣਾ ,ਵੇਖੋ ਵੀਡਿਓ
kabir bedi
ਪਰ ਇਹ ਵਿਆਹ ਸਿਰੇ ਨਹੀਂ ਸੀ ਚੜ ਸਕਿਆ । ਕੁਝ ਸਮੇਂ ਤੱਕ ਇੱਕਠਿਆਂ ਰਹਿਣ ਤੋਂ ਬਾਅਦ ਦੋਨਾਂ ਦਾ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਕਬੀਰ ਬੇਦੀ ਨੇ ਬ੍ਰਿਟਿਸ਼ ਫੈਸ਼ਨ ਡਿਜ਼ਾਇਨਰ ਸੁਜ਼ੈਨ ਨਾਲ ਵਿਆਹ ਰਚਾਇਆ ਪਰ ਬਦਨਸੀਬੀ ਇਹ ਰਹੀ ਕਿ ਇਹ ਵਿਆਹ ਵੀ ਨਾਕਾਮ ਰਿਹਾ ।
ਹੋਰ ਵੇਖੋ:ਫਾਟਕ ਕੋਟਕਪੂਰੇ ਦਾ’ ਵਰਗਾ ਹਿੱਟ ਗੀਤ ਦੇਣ ਵਾਲਾ ਗਾਇਕ ਦੀਦਾਰ ਸੰਧੂ, ਗਾਇਕ ਬਣਨ ਤੋਂ ਪਹਿਲਾਂ ਕਰਦਾ ਸੀ ਇਹ ਕੰਮ
ਕੁਝ ਸਮੇਂ ਬਾਅਦ ਹੀ ਦੋਨਾਂ ਨੇ ਤਲਾਕ ਲੈ ਲਿਆ । ਇਸ ਤੋਂ ਬਾਅਦ ਉਨ੍ਹਾਂ ਨੇ ਉੱਨੀ ਸੌ ਬਾਨਵੇਂ 'ਚ ਨਿੱਕੀ ਨਾਲ ਵਿਆਹ ਕਰਵਾ ਲਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਦੇ ਨਾਲ ਹੋ ਗਿਆ ।
ਪਰ ਇਸ ਸਭ ਦੇ ਬਾਵਜੂਦ ਵੀ ਰੰਗੀਨ ਮਿਜਾਜ਼ ਕਬੀਰ ਬੇਦੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਸੱਤਰ ਸਾਲ ਦੀ ਉਮਰ 'ਚ ਪਰਵੀਨ ਦੋਸਾਂਝ ਨਾਲ ਸਾਲ ਦੋ ਹਜ਼ਾਰ ਸੋਲਾਂ 'ਚ ਚੌਥਾ ਵਿਆਹ ਕਰਵਾ ਲਿਆ ।
ਦੋਨਾਂ ਨੇ ਕਰੀਬ ਦਸ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਰਚਾਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਇਸ ਵਿਆਹ ਤੋਂ ਨਰਾਜ਼ ਉਨ੍ਹਾਂ ਦੀ ਧੀ ਪੂਜਾ ਬੇਦੀ ਦੇ ਉਨ੍ਹਾਂ ਨਾਲ ਰਿਸ਼ਤੇ ਵਿਗੜ ਗਏ ਸਨ ।
kabir bedi