ਦੇਖੋ ਵੀਡੀਓ: ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਵੀਡੀਓ ਸ਼ੇਅਰ ਕਰਕੇ ਗਲਤ ਬੋਲਣ ਵਾਲਿਆਂ ਨੂੰ ਦਿਖਾਇਆ ਸੱਚਾਈ ਦਾ ਸ਼ੀਸ਼ਾ

Reported by: PTC Punjabi Desk | Edited by: Lajwinder kaur  |  December 28th 2020 06:02 PM |  Updated: December 28th 2020 06:46 PM

ਦੇਖੋ ਵੀਡੀਓ: ਬਾਲੀਵੁੱਡ ਐਕਟਰ ਗੈਵੀ ਚਾਹਲ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਵੀਡੀਓ ਸ਼ੇਅਰ ਕਰਕੇ ਗਲਤ ਬੋਲਣ ਵਾਲਿਆਂ ਨੂੰ ਦਿਖਾਇਆ ਸੱਚਾਈ ਦਾ ਸ਼ੀਸ਼ਾ

ਦੇਸ਼ ਦਾ ਅੰਨਦਾਤ ਆਪਣੇ ਹੱਕਾਂ ਦੇ ਲਈ ਦਿੱਲੀ ਦੀ ਸੜਕਾਂ ਉੱਤੇ ਬੈਠਾ ਸ਼ਾਂਤਮਈ ਅੰਦੋਲਨ ਕਰ ਰਿਹਾ ਹੈ । ਇੱਕ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਏਨੀਂ ਠੰਡ ਚ ਦਿੱਲੀ ਦੀ ਸਰਹੱਦਾਂ ਤੇ ਬੈਠੇ ਪ੍ਰਦਰਸ਼ਨ ਕਰਦੇ ਹੋਏ । ਇਸ ਅੰਦੋਲਨ ਨੂੰ ਪੰਜਾਬੀ ਕਲਾਕਾਰਾਂ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ ।

singhu border farmer protest gavi  ਹੋਰ ਪੜ੍ਹੋ - ਦੇਖੋ ਵੀਡੀਓ : ਰਣਜੀਤ ਬਾਵਾ ਦਾ ਨਵਾਂ ਜੋਸ਼ ਨਾਲ ਭਰਿਆ ਗੀਤ ‘ਫਤਿਹ ਆ’ ਹੋਇਆ ਰਿਲੀਜ਼, ਸਿੱਖ ਕੌਮ ਦੀ ਬਹਾਦਰੀ ਤੇ ਅਣਖ ਨੂੰ ਕੀਤਾ ਬਿਆਨ

ਬਾਲੀਵੁੱਡ ਤੇ ਪਾਲੀਵੁੱਡ ਐਕਟਰ ਗੈਵੀ ਚਾਹਲ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਅੰਦੋਲਨ ਚ ਸ਼ਾਮਿਲ ਨੇ । ਉਨ੍ਹਾਂ ਦੇ ਕਿਸਾਨੀ ਅੰਦੋਲਨ ਵਾਲੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।

gavi chahal at farmer protest

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੰਘੂ ਬਾਰਡਰ ਤੋਂ ਇੱਕ ਨਵੀਂ ਵੀਡੀਓ ਪੋਸਟ ਕੀਤੀ ਹੈ । ਜਿਸ ‘ਚ ਉਹ ਕੁਝ ਕਿਸਾਨਾਂ ਤੇ ਮਹਿਲਾ ਪੁਲਿਸ ਕਰਮਚਾਰੀਆਂ  ਦੇ ਨਾਲ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਮਹਿਲਾ ਪੁਲਿਸ ਕਰਮਚਾਰੀ ਨੂੰ ਪੁੱਛਿਆ ਕਿ ਤੁਹਾਨੂੰ ਇੱਥੇ ਕੋਈ ਅੱਤਵਾਦੀ ਨਜ਼ਰ ਆਉਂਦਾ ਹੈ ਤਾਂ ਮਹਿਲਾ ਪੁਲਿਸ  ਨੇ ਕਿਹਾ ਨਹੀਂ । ਗੈਵੀ ਨੇ ਕਿਹਾ ਕਿ ਇੱਥੇ ਸਾਰੇ ਸ਼ਾਂਤਮਈ ਢੰਗ ਦੇ ਨਾਲ ਰਲ ਮਿਲ ਕੇ ਰਹਿ ਰਹੇ ਨੇ । ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਇਸ ਅੰਦੋਲਨ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ ।

 

inside pic of gavi chahal

 

 

View this post on Instagram

 

A post shared by Gavie Chahal (@chahalgavie)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network