ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ,ਪੇਪਰਾਂ 'ਚ ਪਾਸ ਹੋਣ ਲਈ ਚੁੱਕਿਆ ਸੀ ਇਹ ਕਦਮ 

Reported by: PTC Punjabi Desk | Edited by: Shaminder  |  January 15th 2019 10:40 AM |  Updated: January 15th 2019 10:40 AM

ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ ,ਪੇਪਰਾਂ 'ਚ ਪਾਸ ਹੋਣ ਲਈ ਚੁੱਕਿਆ ਸੀ ਇਹ ਕਦਮ 

ਇਮਰਾਨ ਹਾਸ਼ਮੀ ਨੂੰ ਪੇਪਰਾਂ ਤੋਂ ਲੱਗਦਾ ਸੀ ਡਰ । ਕਿਉਂਕਿ ਉਨ੍ਹਾਂ ਨੂੰ ਇਕਨਾਮਿਕਸ ਬਹੁਤ ਹੀ ਔਖੀ ਲੱਗਦੀ ਸੀ ਅਤੇ ਇੱਕ ਵਾਰ ਉਨ੍ਹਾਂ ਨੇ ਇਸ ਲਈ ਇੱਕ ਵਾਰ ਨਕਲ ਵੀ ਕੀਤੀ  ਸੀ । ਇਸ ਦਾ ਖੁਲਾਸਾ ਉਨ੍ਹਾਂ ਨੇ ਖੁਦ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਹੈ ।

ਹੋਰ ਵੇਖੋ :ਖਿਦਰਾਣੇ ਦੇ ਯੁੱਧ ‘ਚ ਸ਼ਹੀਦ ਹੋਏ ਸਿੰਘਾਂ ਨੂੰ ਗੁਰੂ ਸਾਹਿਬ ਨੇ ਦਿੱਤੀ ਸੀ ਇਹ ਖਾਸ ਉਪਾਧੀ, ਮਾਘੀ ‘ਤੇ ਜਾਣੋਂ ਪੂਰਾ ਇਤਿਹਾਸ

imran imran

ਉਨ੍ਹਾਂ ਨੇ ਕਿਹਾ ਕਿ ਕਈ ਵਾਰ ਤਾਂ ਸਮੂਹਕ ਨਕਲ ਵੀ ਹੁੰਦੀ ਸੀ । ਦਰਅਸਲ ਇਮਰਾਨ ਹਾਸ਼ਮੀ ਦੀ ਇੱਕ ਫਿਲਮ ਆ ਰਹੀ ਹੈ ਚੀਟ ਇੰਡੀਆ । ਜਿਸ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਨੇ । ਚੀਟ ਇੰਡੀਆ ਨਾਂਅ ਦੀ ਇਸ ਫਿਲਮ 'ਚ ਅੱਜ ਦੀ ਸਿੱਖਿਆ ਵਿਵਸਥਾ 'ਤੇ ਵਿਅੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

imran hashmi

 

ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਜ਼ਰੀਏ ਉਹ ਅੱਜ ਦੇ ਐਜੁਕੇਸ਼ਨ ਸਿਸਟਮ ਕਿਸ ਤਰ੍ਹਾਂ ਵਿਗੜ ਚੁੱਕਿਆ ਹੈ ਇਸ ਨੂੰ ਫਿਲਮ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਚੀਟ ਇੰਡੀਆ 'ਚ ਆਪਣੀ ਇਮੇਜ਼ ਤੋਂ ਹੱਟ ਕੇ ਇਮਰਾਨ ਹਾਸ਼ਮੀ ਰੋਲ ਅਦਾ ਕਰ ਰਹੇ ਨੇ ਸ਼ਾਇਦ ਉਹ ਆਪਣੀ ਇਮੇਜ਼ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਚ ਹਨ ।ਇਮਰਾਨ ਹਾਸ਼ਮੀ ਨੂੰ ਹੁਣ ਤੱਕ ਤੁਸੀਂ ਰੋਮਾਂਟਿਕ ਫਿਲਮਾਂ ‘ਚ ਰੋਮਾਂਸ ਕਰਦੇ ਹੀ ਵੇਖਿਆ ਹੋਵਗਾ ਪਰ ਹੁਣ ਇਮਰਾਨ ਸ਼ਾਇਦ ਆਪਣੀ ਇਸ ਇਮੇਜ਼ ਚੋਂ ਬਾਹਰ ਆਉਣਾ ਚਾਹੁੰਦੇ ਨੇ ਅਤੇ ਮੁੱਦਿਆਂ ‘ਤੇ ਅਧਾਰਿਤ ਫਿਲਮਾਂ ਕਰਕੇ ਆਪਣੀ ਇਮੇਜ਼ ਨੂੰ ਬਦਲਣ ਦੀ ਕੋਸ਼ਿਸ਼ ‘ਚ ਹਨ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network