ਅਮਿਤਾਭ ਬੱਚਨ ਹੋਏ 78 ਸਾਲ ਦੇ, ਬਰਥਡੇਅ ਵਿਸ਼ ਲਈ ਫੈਨਜ਼ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ

Reported by: PTC Punjabi Desk | Edited by: Lajwinder kaur  |  October 11th 2020 01:14 PM |  Updated: October 11th 2020 01:24 PM

ਅਮਿਤਾਭ ਬੱਚਨ ਹੋਏ 78 ਸਾਲ ਦੇ, ਬਰਥਡੇਅ ਵਿਸ਼ ਲਈ ਫੈਨਜ਼ ਦਾ ਕੁਝ ਇਸ ਤਰ੍ਹਾਂ ਕੀਤਾ ਧੰਨਵਾਦ

ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨੀਕਿ ਅਮਿਤਾਭ ਬੱਚਨ ਅੱਜ ਆਪਣਾ 78ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਨੇ । ਦੁਨੀਆ ਭਰ ਤੋਂ ਅਮਿਤਾਭ ਬੱਚਨ ਦੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ।big b ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਨਵਾਂ ਵੀਡੀਓ ਹੋਇਆ ਵਾਇਰਲ, ਹਸੀਨ ਵਾਦੀਆਂ ‘ਚ ਝੂਮਦੀ ਆਈ ਨਜ਼ਰ

ਜਿਸਦੇ ਚੱਲਦੇ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਆਪਣੀ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- "ਤੁਹਾਡੀਆਂ ਖੁੱਲ੍ਹਦਿਲੀ ਅਤੇ ਪਿਆਰ ਮੇਰੇ ਲਈ 11 ਅਕਤੂਬਰ ਨੂੰ ਸਭ ਤੋਂ ਵੱਡਾ ਤੋਹਫਾ ਹੈ ।  ਮੈਂ ਸੰਭਵ ਤੌਰ 'ਤੇ ਹੋਰ ਨਹੀਂ ਮੰਗ ਸਕਦਾ’ ।

harbhajan singh wished happy birthday amitabh bachchan

ਇਸ ਤਰ੍ਹਾਂ ਬਿੱਗ ਬੀ ਨੇ ਆਪਣੇ ਫੈਨਜ਼ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਪੋਸਟ ‘ਤੇ ਦੋ ਲੱਖ ਤੋਂ ਲਾਈਕਸ ਆ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਹਨ ।

Kaun Banega Crorepati Season 12

ਇਸ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਹਿੰਦੀ ਜਗਤ ਦੇ ਦਿੱਗਜ ਐਕਟਰ ਅਮਿਤਾਭ ਬੱਚਨ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਪੋਸਟ ਪਾ ਕੇ ਵਿਸ਼ ਕੀਤਾ ਹੈ ।

amitabh bachchan young

ਅੱਜ ਆਪਣੀ 78 ਵੀਂ ਜਨਮ ਵਰ੍ਹੇਗੰਢ ਦੇ ਮੌਕੇ ਤੇ ਜਿੱਥੇ ਉਨ੍ਹਾਂ ਦੇ ਜ਼ਮਾਨੇ ਦੇ ਜ਼ਿਆਦਾਤਰ ਐਕਟਰ ਰਿਟਾਇਰ ਹੋ ਗਏ ਨੇ, ਅਮਿਤਾਭ ਬੱਚਨ ਅੱਜ ਵੀ ਹਿੰਦੀ ਫਿਲਮ ਜਗਤ ਵਿਚ ਉਨੇ ਹੀ ਸਰਗਰਮ ਨੇ, ਜਿੰਨੇ ਕਿ 70 ਜਾਂ 80 ਦੇ ਦਸ਼ਕ ਵਿਚ ਸਨ । ਐਨੀ ਦਿਨੀਂ ਉਹ ਟੀਵੀ ਉੱਤੇ ‘ਕੌਣ ਬਣੇਗਾ ਕਰੋੜਪਤੀ ਸੀਜ਼ਨ 12’ ‘ਚ  ਨਜ਼ਰ ਆ ਰਹੇ ਨੇ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network