ਬਾਲੀਵੁੱਡ ਅਦਾਕਾਰ ਅਮਿਤ ਮਿਸਤਰੀ ਦਾ ਕਾਰਡਿਕ ਅਰੈਸਟ ਕਾਰਨ ਹੋਇਆ ਦਿਹਾਂਤ
ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਸੰਗੀਤਕਾਰ ਸ਼ਰਵਣ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉੱਥੇ ਹੀ ਬਾਲੀਵੁੱਡ ਦੇ ਇੱਕ ਹੋਰ ਅਦਾਕਾਰ ਅਮਿਤ ਮਿਸਤਰੀ ਦੀ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਹੈ ।ਜਿਸ ਤੋਂ ਬਾਅਦ ਅਦਾਕਾਰ ਦੇ ਦਿਹਾਂਤ ‘ਤੇ ਬਾਲੀਵੁੱਡ ਹਸਤੀਆਂ ਨੇ ਦੁੱਖ ਜਤਾਇਆ ਹੈ ।
Image From actor amit mistry Instagram
ਹੋਰ ਪੜ੍ਹੋ : ਸਲਮਾਨ ਖਾਨ ਦੀ ਇਸ ਹੀਰੋਇਨ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ, ਜਾਣੋ ਰੰਭਾ ਬਾਰੇ ਅਣਜਾਣ ਤੱਥ
Image From actor amit mistry Instagram
ਅਮਿਤ ਮਿਸਤਰੀ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ਅਤੇ ਹਾਲ ਹੀ ‘ਚ ਉਹ ਇੱਕ ਵੈੱਬ ਸੀਰੀਜ਼ ‘ਚ ਕੰਮ ਕਰ ਰਹੇ ਸਨ ।
Image From actor amit mistry Instagram
ਅਮਿਤ ਟੀਵੀ ਅਤੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਟਰ ਸੀ। ਅਮਿਤ ਯਮਲਾ ਪਗਲਾ ਦੀਵਾਨਾ, ਸ਼ੋਰ ਇਨ ਦਿ ਸਿਟੀ, ਇਕ ਚਾਲੀਸ ਦੀ ਲਾਸਟ ਲੋਕਲ, ਸ਼ਸ਼ਸ਼ਸ਼ਸ਼... ਕੋਈ ਹੈ ਅਤੇ ਬੰਦਿਸ਼ ਬੇਂਡਿਟਸ ਜਿਹੇ ਕਈ ਸੀਰੀਅਲਜ਼ ਅਤੇ ਫਿਲਮਾਂ ’ਚ ਨਜ਼ਰ ਆ ਚੁੱਕੇ ਹਨ।
View this post on Instagram
ਜਲਦ ਹੀ ਉਹ ਸੈਫ ਅਲੀ ਖ਼ਾਨ ਦੀ ਮਲਟੀ ਸਟਾਰਰ ਫਿਲਮ ‘ਭੂਤ ਪੁਲਿਸ’ ’ਚ ਨਜ਼ਰ ਆਉਣ ਵਾਲੇ ਸਨ, ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ।