ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
14 ਫਰਵਰੀ ਨੂੰ ਜਿਥੇ ਕਈ ਬਾਲੀਵੁੱਡ ਸੈਲੇਬਸ ਨੇ ਵੈਲੇਨਟਾਈਨ ਡੇਅ ਮਨਾਇਆ, ਉਥੇ ਹੀ ਅੱਜ ਦੇ ਦਿਨ ਦੇਸ਼ ਦੇ ਪਿਆਰ ਦੀ ਖ਼ਾਤਿਰ ਆਪਣੇ ਜਾਣ ਦੇਣ ਵਾਲੇ ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਤਿੰਨ ਸਾਲ ਪਹਿਲਾਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਜਵਾਨਾਂ ਦੀ ਬਰਸੀ ਵੀ ਇਸੇ ਦਿਨ ਮਨਾਈ ਜਾਂਦੀ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਤਿੰਨ ਸਾਲ ਪਹਿਲਾਂ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਇੱਕ ਆਤਮਘਾਤੀ ਹਮਲਾਵਰ ਨੇ ਸੀਆਰਪੀਐਫ ਦੇ ਕਾਫ਼ਲੇ 'ਤੇ ਹਮਲਾ ਕੀਤਾ ਸੀ। ਇਸ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਮੌਕੇ ਪੂਰੇ ਦੇਸ਼ ਵੱਲੋਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਕੜੀ 'ਚ ਬਾਲੀਵੁੱਡ ਦੇ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਦਾ ਨਾਂਅ ਵੀ ਜੁੜ ਗਿਆ ਹੈ।
ਪੁਲਵਾਮਾ ਸ਼ਹੀਦਾਂ ਦੀ ਬਰਸੀ ਦੇ ਮੌਕੇ 'ਤੇ ਅਦਾਕਾਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਟਵਿੱਟਰ ਅਕਾਉਂਟ ਉੱਤੇ ਖ਼ਾਸ ਸੰਦੇਸ਼ ਲਿਖਿਆ। ਅਕਸ਼ੈ ਨੇ ਇਸ ਦਿਨ ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ। ਅਕਸ਼ੈ ਨੇ ਟਵਿੱਟਰ 'ਤੇ ਲਿਖਿਆ, "ਇਸ ਦਿਨ ਪੁਲਵਾਮਾ 'ਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਡੇ ਸਾਰੇ ਬਹਾਦਰ ਸੈਨਿਕਾਂ ਨੂੰ ਮੇਰੇ ਵੱਲੋਂ ਦਿਲ ਤੋਂ ਸ਼ਰਧਾਂਜਲੀ। ਅਸੀਂ ਇਸ ਮਹਾਨ ਕੁਰਬਾਨੀ ਲਈ ਹਮੇਸ਼ਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਕਰਜ਼ਦਾਰ ਰਹਾਂਗੇ।"
My heartfelt tribute to all our brave soldiers who lost their lives on this day in Pulwama. We will always remain indebted to them and their families for their supreme sacrifice ?? #PulwamaAttack
— Akshay Kumar (@akshaykumar) February 14, 2022
ਦੱਸਣਯੋਗ ਹੈ ਕਿ 14 ਫਰਵਰੀ, 2019 ਨੂੰ, ਪਾਕਿਸਤਾਨ ਸਮਰਥਿਤ 'ਜੈਸ਼-ਏ-ਮੁਹੰਮਦ' ਦੇ ਆਤਮਘਾਤੀ ਹਮਲਾਵਰ ਨੇ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਸੀਆਰਪੀਐਫ ਦੇ 2,500 ਜਵਾਨਾਂ ਦੇ ਕਾਫਲੇ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਜਵਾਬ ਵਿੱਚ, 26 ਫਰਵਰੀ ਨੂੰ, ਭਾਰਤੀ ਹਵਾਈ ਸੈਨਾ ਨੇ ਬਾਲਾਕੋਟ ਵਿੱਚ ਦਾਖਲ ਹੋ ਕੇ ਹਵਾਈ ਹਮਲਾ ਕੀਤਾ।
ਹੋਰ ਪੜ੍ਹੋ : ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਦੂਜਾ ਗੀਤ 'ਜਬ ਸਈਆਂ' ਹੋਇਆ ਰਿਲੀਜ਼ , ਆਲਿਆ ਭੱਟ ਦਾ ਦਿਖਿਆ ਰੋਮਾਂਟਿਕ ਅੰਦਾਜ਼
ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਆਪਣੇ ਕੰਮ ਦੇ ਨਾਲ-ਨਾਲ ਸਮਾਜਿਕ ਕਾਰਜ਼ਾਂ ਵਿੱਚ ਵੀ ਹਿੱਸਾ ਲੈਂਦੇ ਹਨ। ਉਹ ਦੇਸ਼ ਦੇ ਕਈ ਅਹਿਮ ਮੁੱਦਿਆਂ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਵੀ ਰੱਖਦੇ ਹਨ।
ਜੇਕਰ ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਬੀਤੇ ਸਾਲ ਆਪਣੀ ਆਖ਼ਰੀ ਫ਼ਿਲਮ ਅਤਰੰਗੀ ਰੇ ਦੇ ਵਿੱਚ ਨਜ਼ਰ ਆਏ ਸੀ। ਇਸ ਵਿੱਚ ਉਨ੍ਹਾਂ ਦੇ ਨਾਲ ਆਲਿਆ ਭੱਟ ਤੇ ਸਾਊਥ ਸੁਪਰ ਸਟਾਰ ਧਨੁਸ਼ ਵੀ ਸਨ।ਇਸ ਸਾਲ ਵਿੱਚ ਅਕਸ਼ੈ ਕੁਮਾਰ ਕੋਲ ਰਕਸ਼ਾ ਬੰਧਨ, ਗੋਰਖਾ, ਓਐਮਜੀ 2, ਰਾਮ ਸੇਤੂ, ਬੱਚਨ ਪਾਂਡੇ, ਬਡੇ ਮੀਆਂ ਛੋਟੇ ਮੀਆਂ ਅਤੇ ਪ੍ਰਿਥਵੀਰਾਜ ਵਰਗੀਆਂ ਕਈ ਫ਼ਿਲਮਾਂ ਲਾਈਨਅਪ ਵਿੱਚ ਹਨ। ਜਲਦ ਹੀ ਉਨ੍ਹਾਂ ਦੀ ਫ਼ਿਲਮ ਬੱਚਨ ਪਾਂਡੇ ਰਿਲੀਜ਼ ਹੋਣ ਵਾਲੀ ਹੈ।