ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  December 07th 2021 05:51 PM |  Updated: December 07th 2021 05:51 PM

 ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ (Abhimanyu Dassani) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib ) ਪਹੁੰਚੇ ।ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲਿਆ । ਇਸ ਮੌਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ । ਅਭਿਮੰਨਯੂ ਦਾਸਾਨੀ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਹਿ ਚੁੱਕੀ ਭਾਗਿਆ ਸ਼੍ਰੀ ਦਾ ਪੁੱਤਰ ਹੈ ।

Abhimanyu Dassani image From instagram

ਹੋਰ ਪੜ੍ਹੋ : ਓਟੀਟੀ ਪਲੈਟਫਾਰਮ ਵਿਖਾ ਸਕਦਾ ਹੈ ਵਿੱਕੀ ਕੌਸ਼ਲ ਅਤੇ ਕੈਟਰੀਨਾ ਦੇ ਵਿਆਹ ਦੀ ਵੀਡੀਓ, 100 ਕਰੋੜ ਦਾ ਮਿਲਿਆ ਆਫਰ

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2018 ‘ਚ ਬਾਲੀਵੁੱਡ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਦੇ ਨਾਲ ਕੀਤੀ ਸੀ । 1990  ‘ਚ ਜਨਮੇ ਅਦਾਕਾਰ ਅਭਿਮੰਨਯੂ ਹੋਰ ਵੀ ਕਈ ਫ਼ਿਲਮਾਂ ‘ਚ ਜਲਦ ਹੀ ਨਜ਼ਰ ਆਉਣ ਵਾਲਾ ਹੈ । ਉਹ ਆਪਣੇ ਆਉਣ ਵਾਲੇ ਪ੍ਰਾਜੈਕਟਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ ।

Abhimanyu Dassani. image From instagram

ਆਉਣ ਵਾਲੇ ਦਿਨਾਂ ‘ਚ ਅਭਿਮੰਨਯੂ ਕਈ ਪ੍ਰਾਜੈਕਟਸ ਜਿਸ ‘ਚ ਆਂਖ ਮਿਚੋਲੀ, ਜੋ ਕਿ ਅਗਲੇ ਸਾਲ ਯਾਨੀ ਕਿ 2022 ‘ਚ ਮਈ ਮਹੀਨੇ ‘ਚ ਰਿਲੀਜ਼ ਹੋਵੇਗੀ । ਇਸ ਫ਼ਿਲਮ ‘ਚ ਉਸ ਦੇ ਨਾਲ ਅਦਾਕਾਰ ਪਰੇਸ਼ ਰਾਵਲ, ਮ੍ਰਿਣਾਲ ਠਾਕੁਰ, ਸ਼ਰਮਨ ਜੋਸ਼ੀ ਸਣੇ ਕਈ ਸਿਤਾਰੇ ਨਜ਼ਰ ਆਉਣਗੇ । ਆਪਣੀ ਇਸ ਫ਼ਿਲਮ ਨੂੰ ਲੈ ਕੇ ਉਹ ਕਾਫੀ ਐਕਸਾਈਟਡ ਵੀ ਹਨ ਅਤੇ ਫ਼ਿਲਮ ਨਾਲ ਸਬੰਧਤ ਕਈ ਪੋਸਟਰ ਵੀ ਉਨ੍ਹਾਂ ਨੇ ਸ਼ੇਅਰ ਕੀਤੇ ਹਨ । ਇਸ ਤੋਂ ਇਲਾਵਾ ਅਦਾਕਾਰ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network