ਬੋਲਡ ਫੋਟੋਸ਼ੂਟ ਮਾਮਲਾ: ਰਣਵੀਰ ਸਿੰਘ ਦਾ ਬਿਆਨ ਆਇਆ ਸਾਹਮਣੇ, ਅਦਾਕਾਰ ਨੇ ਪੁਲਿਸ ਨੂੰ ਦੱਸੀ ਸੱਚਾਈ
Ranveer Singh Bold Photoshoot : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰਾਂ ਸ਼ੇਅਰ ਕਰਨ ਦੇ ਚੱਲਦੇ ਰਣਵੀਰ ਸਿੰਘ ਦੇ ਖਿਲਾਫ ਐਫਆਈਆਰ ਵੀ ਦਰਜ ਹੋਈ ਹੈ। ਹਾਲ ਹੀ ਵਿੱਚ ਇਸ ਮਾਮਲੇ ਨੂੰ ਲੈ ਕੇ ਰਣਵੀਰ ਸਿੰਘ ਵੱਲੋਂ ਪੁਲਿਸ ਨੂੰ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ।
Image Source : Instagram
ਬੋਲਡ ਫੋਟੋਸ਼ੂਟ ਮਾਮਲੇ ਨੂੰ ਲੈ ਕੇ ਰਣਵੀਰ ਸਿੰਘ ਨੂੰ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ। ਰਣਵੀਰ ਨੇ ਫੋਟੋਸ਼ੂਟ ਮਾਮਲੇ 'ਚ ਮੁੰਬਈ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਅਹਿਮ ਖੁਲਾਸਾ ਕੀਤਾ ਹੈ।
ਰਣਵੀਰ ਸਿੰਘ ਦਾ ਕਹਿਣਾ ਹੈ ਕਿ ਜਿਸ ਫੋਟੋ ਲਈ 26 ਜੁਲਾਈ ਨੂੰ ਮੁੰਬਈ 'ਚ ਉਨ੍ਹਾਂ ਖਿਲਾਫ ਅਸ਼ਲੀਲਤਾ ਫੈਲਾਉਣ ਸਬੰਧੀ ਸ਼ਿਕਾਇਤ ਦਰਜ ਕੀਤੀ ਗਈ ਸੀ, ਉਨ੍ਹਾਂ ਦੀ ਉਸ ਤਸਵੀਰ ਦੇ ਨਾਲ ਛੇੜਛਾੜ ਕੀਤੀ ਗਈ ਹੈ। ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨ ਦੇ ਵਿੱਚ ਰਣਵੀਰ ਸਿੰਘ ਨੇ ਕਿਹਾ ਕਿ ਫੋਟੋ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਅਪਲੋਡ ਨਹੀਂ ਕੀਤੀ ਗਈ ਹੈ।
Image Source : Instagram
ਦੱਸ ਦਈਏ ਕਿ ਰਣਵੀਰ ਸਿੰਘ ਨੇ 29 ਅਗਸਤ ਨੂੰ ਮੁੰਬਈ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਇਹ ਤਸਵੀਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਨਹੀਂ ਕੀਤੀ ਗਈ ਸੀ। ਅਭਿਨੇਤਾ ਨੇ ਕਿਹਾ ਕਿ ਜਿਸ ਤਸਵੀਰ ਨੂੰ ਨਿਊਯਾਰਕ ਆਧਾਰਿਤ ਪੇਪਰ ਮੈਗਜ਼ੀਨ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਉਹ ਉਨ੍ਹਾਂ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸੱਤ ਤਸਵੀਰਾਂ ਵਿੱਚ ਨਹੀਂ ਹੈ।
ਉਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਉਸੇ ਫੋਟੋ ਦੇ ਆਧਾਰ 'ਤੇ, ਜੋ ਕਥਿਤ ਤੌਰ 'ਤੇ ਅਭਿਨੇਤਾ ਦੇ ਨਿੱਜੀ ਅੰਗਾਂ ਨੂੰ ਦਰਸਾਉਂਦੀ ਹੈ, ਮੁੰਬਈ ਪੁਲਿਸ ਨੇ ਅਭਿਨੇਤਾ ਦੇ ਖਿਲਾਫ ਅਸ਼ਲੀਲਤਾ ਲਈ ਸ਼ਿਕਾਇਤ ਦਰਜ ਕੀਤੀ ਸੀ।
Image Source : Instagram
ਹੋਰ ਪੜ੍ਹੋ: ਇਸ ਵਾਰ 'ਬਿਨਾਂ ਨਿਯਮਾਂ' ਦੇ ਮੁਤਾਬਕ ਖੇਡਿਆ ਜਾਵੇਗਾ ਬਿੱਗ ਬੌਸ 16, ਸਲਮਾਨ ਖ਼ਾਨ ਨੇ ਕੀਤਾ ਖੁਲਾਸਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹੁਣ ਤਸਵੀਰ ਨੂੰ ਫੋਰੈਂਸਿਕ ਲੈਬ 'ਚ ਭੇਜ ਦਿੱਤਾ ਹੈ ਤਾਂ ਕਿ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਹ ਮੋਰਫਡ ਹੈ ਜਾਂ ਨਹੀਂ। ਜੇਕਰ ਤਸਵੀਰ ਨਾਲ ਛੇੜਛਾੜ ਦਾ ਪਤਾ ਚੱਲਦਾ ਹੈ ਤਾਂ ਰਣਵੀਰ ਸਿੰਘ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲਣ ਦੀ ਸੰਭਾਵਨਾ ਹੈ। ਕਿਉਂਕਿ ਇਸ ਇਕ ਫੋਟੋ ਦੇ ਆਧਾਰ 'ਤੇ ਹੀ ਉਨ੍ਹਾਂ ਦੇ ਖਿਲਾਫ ਅਸ਼ਲੀਲਤਾ ਦਾ ਮਾਮਲਾ ਦਰਜ ਕੀਤਾ ਗਿਆ ਹੈ।